
Supreme Court News: ਚੀਫ਼ ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੈ ਕੁਮਾਰ ਤੇ ਜਸਟਿਸ ਕੇਵੀ ਵਿਸ਼ਵਨਾਥਨ ਦਾ ਬੈਂਚ ਕਰੇਗਾ ਸੁਣਵਾਈ
Supreme Court News: ਸੁਪਰੀਮ ਕੋਰਟ ਪੂਜਾ ਅਸਥਾਨ (ਵਿਸ਼ੇਸ਼ ਵਿਵਸਥਾਵਾਂ) ਐਕਟ, 1991 ਨਾਲ ਜੁੜੇ ਫ਼ਿਕਰਾਂ ਬਾਰੇ ਪਟੀਸ਼ਨਾਂ ’ਤੇੇ 17 ਫ਼ਰਵਰੀ ਨੂੰ ਸੁਣਵਾਈ ਕਰੇਗਾ। ਸਿਖਰਲੀ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਜਾਣਕਾਰੀ ਮੁਤਾਬਕ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੈ ਕੁਮਾਰ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਵਲੋਂ ਇਸ ਮਾਮਲੇ ਦੀ ਸੁਣਵਾਈ 17 ਫ਼ਰਵਰੀ ਨੂੰ ਕੀਤੀ ਜਾਵੇਗੀ।
ਕਿਸੇ ਵੀ ਪੂਜਾ ਅਸਥਾਨ ਨੂੰ ਬਦਲਣ ’ਤੇ ਪਾਬੰਦੀ ਲਗਾਉਂਦਾ ਹੈ ਅਤੇ ਕਿਸੇ ਵੀ ਪੂਜਾ ਅਸਥਾਨ ਦੇ ਧਾਰਮਕ ਕਿਰਦਾਰ ਨੂੰ 15 ਅਗੱਸਤ 1947 ਦੀ ਸਥਿਤੀ ਮੁਤਾਬਕ ਬਣਾਈ ਰੱਖਣ ਦੀ ਵਿਵਸਥਾ ਕਰਦਾ ਹੈ। ਅਯੁਧਿਆ ਵਿਚ ਰਾਮ ਜਨਮਭੂਮੀ-ਬਾਬਰੀ ਮਸਜਿਦ ਮੁੱਦੇ ਨਾਲ ਸਬੰਧਤ ਵਿਵਾਦ ਨੂੰ ਹਾਲਾਂਕਿ ਇਸ ਐਕਟ ਦੇ ਦਾਇਰੇ ’ਚੋਂ ਬਾਹਰ ਰਖਿਆ ਗਿਆ ਸੀ। ਸੁਪਰੀਮ ਕੋਰਟ ਵਿਚ ਦਾਇਰ ਕੁਝ ਪਟੀਸ਼ਨਾਂ ’ਚ 1991 ਦੇ ਕਾਨੂੰਨ ਦੇ ਕੁਝ ਉਪਬੰਧਾਂ ਦੀ ਵੈਧਤਾ ਨੂੰ ਚੁਨੌਤੀ ਦਿਤੀ ਗਈ ਹੈ।