ਕਿਸਾਨ ਅੰਦੋਲਨ : ਅੱਜ ਮੁੜ ਤੋਂ ਖੁੱਲ੍ਹਿਆ ਲੰਬੇ ਸਮੇਂ ਤੋਂ ਬੰਦ ਗਾਜ਼ੀਪੁਰ ਬਾਰਡਰ
Published : Mar 15, 2021, 10:23 am IST
Updated : Mar 15, 2021, 10:23 am IST
SHARE ARTICLE
Ghazipur border  reopen
Ghazipur border reopen

ਸਿੰਘੂ, ਟਿੱਕਰੀ, ਔਚੰਦੀ, ਪਿਯਾਓ ਮਨਿਆਰੀ ਤੇ ਸਬੋਲੀ ਤੇ ਮੰਗੇਸ਼ ਦਰਮਿਆਨ ਐਂਟਰੀ ਤੇ ਐਗਜ਼ਿਟ ਪੁਆਇੰਟ ਅਜੇ ਵੀ ਬੰਦ ਹਨ।

ਨਵੀਂ ਦਿੱਲੀ: ਖੇਤੀ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ ਹੁੰਦਾ ਜਾ ਰਿਹਾ ਹੈ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਈ ਮਹੀਨਿਆਂ ਤੋਂ ਦੇਸ਼ ਦਾ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਅੰਦੋਲਨ ਕਰ ਰਿਹਾ ਹੈ ਪਰ ਸਰਕਾਰ ਹੁਣ ਗੱਲਬਾਤ ਲਈ ਤਿਆਰ ਨਹੀਂ ਹੋ ਰਹੀ ਹੈ। ਇਸ ਵਿਚਕਾਰ ਅੱਜ ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲੇ ਨੈਸ਼ਨਲ ਹਾਈਵੇ-24 ਦਾ ਕੈਰਜਵੇਅ ਆਵਾਜਾਈ ਲਈ ਮੁੜ ਬਹਾਲ ਕਰ ਦਿੱਤਾ ਗਿਆ ਹੈ। 

delhi police tweetdelhi traffic police tweet

ਦੱਸਣਯੋਗ ਹੈ ਕਿ ਗਾਜ਼ੀਪੁਰ ਬਾਰਡਰ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਕਰਕੇ ਬੰਦ ਸੀ। ਇਸ ਕਰਕੇ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਯੂਪੀ ਦੀ ਸਰਹੱਦ ਬੰਦ ਹੋਣ ਤੋਂ ਬਾਅਦ ਯਾਤਰੀਆਂ ਨੂੰ ਦਿੱਲੀ ਪੁਲਿਸ ਨੇ ਆਨੰਦ ਵਿਹਾਰ ਡੀਐਨਡੀ, ਲੋਨੀ ਡੀਐਨਡੀ ਤੇ ਅਪਸਰਾ ਬਾਰਡਰ ਤੋਂ ਲੰਘਣ ਦੀ ਸਲਾਹ ਦਿੱਤੀ ਸੀ। ਦਿੱਲੀ-ਨੋਇਡਾ ਚਿੱਲਾ ਬਾਰਡਰ ਦੋਵੇਂ ਪਾਸਿਓਂ ਵਾਹਨਾਂ ਦੀ ਆਵਾਜਾਈ ਲਈ ਖੁੱਲ੍ਹਾ ਸੀ। 

borderborder

ਪਰ ਅਜੇ ਵੀ ਕੌਮੀ ਰਾਜਧਾਨੀ ਤੇ ਗੁਆਂਢੀ ਸੂਬੇ ਹਰਿਆਣਾ ਦੇ ਵਿਚਕਾਰ ਸਿੰਘੂ, ਟਿੱਕਰੀ, ਔਚੰਦੀ, ਪਿਯਾਓ ਮਨਿਆਰੀ ਤੇ ਸਬੋਲੀ ਤੇ ਮੰਗੇਸ਼ ਦਰਮਿਆਨ ਐਂਟਰੀ ਤੇ ਐਗਜ਼ਿਟ ਪੁਆਇੰਟ ਅਜੇ ਵੀ ਬੰਦ ਹਨ। ਕਿਸਾਨ ਗਾਜ਼ੀਪੁਰ, ਟਿੱਕਰੀ ਤੇ ਸਿੰਘੂ ਬਾਰਜਰ 'ਤੇ 100 ਦਿਨਾਂ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement