
ਲੋਕ ਸਭਾ ਵਿਚ ਕਾਂਗਰਸ ਦੇ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇੱਥੇ ਬੈਠੇ ਸਾਰੇ...
ਨਵੀਂ ਦਿੱਲੀ: ਲੋਕ ਸਭਾ ਵਿਚ ਕਾਂਗਰਸ ਦੇ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇੱਥੇ ਬੈਠੇ ਸਾਰੇ ਮੰਤਰੀਆਂ ਦਾ ਧਿਆਨ ਅਸੀਂ ਕੁਝ ਮੁਸ਼ਕਿਲਾਂ ਵੱਲ ਦਿਵਾਉਣ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਲੋਕਾਂ ਨੂੰ ਰੇਲਵੇ ਤੋਂ ਉਮੀਦ ਸੀ ਕਿਉਂਕਿ ਸਾਡੇ ਦੇਸ਼ ਵਿਚ ਕੁਝ ਸੂਬੇ ਅਜਿਹੇ ਹਨ ਜਿਹੜੇ ਬਹੁਤ ਜ਼ਿਆਦਾ ਗਰੀਬ ਹਨ ਤੇ ਉਨ੍ਹਾਂ ਨੂੰ ਕੰਮਕਾਰ ਲਈ ਦੂਜਿਆਂ ਸੂਬਿਆਂ ਵਿਚ ਕੰਮ ਕਰਨ ਲਈ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਆਈ ਤੇ ਦੇਸ਼ ਵਿਚ ਇਕਦਮ ਲਾਕਡਾਉਨ ਹੋ ਗਿਆ ਜਿਸਤੋਂ ਬਾਅਦ ਪ੍ਰਵਾਸੀ ਮਜਦੂਰਾਂ ਦੇ ਜਾਣ-ਆਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
Gurjeet Aujla
ਉਨ੍ਹਾਂ ਕਿਹਾ ਕਿ ਜੇ ਪ੍ਰਵਾਸੀ ਮਜਦੂਰਾਂ ਨੂੰ ਘਰ ਛੱਡਣ ਲਈ ਰੇਲਵੇ ਮਨੀਸਟਰੀ ਵੱਲੋਂ ਉਨ੍ਹਾਂ ਤੋਂ ਕਿਰਾਇਆ ਲੈ ਕੇ ਘਰ ਤੱਕ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਕੋਰੋਨਾ ਕਾਲ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਅਪਣੇ ਖਰਚੇ ‘ਤੇ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ। ਔਜਲਾ ਨੇ ਕਿਹਾ ਕਿ ਜੇਕਰ ਭਾਜਪਾ ਸਰਕਾਰ ਚੰਗੇ ਕੰਮ ਕਰ ਰਹੀ ਤਾਂ ਅਸੀਂ ਉਨ੍ਹਾਂ ਨੂੰ ਚੰਗਾ ਕਹਾਂਗੇ ਪਰ ਸਰਕਾਰ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪਿਛਲੀ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ, ਇਸ ਉਤੇ ਜਰੂਰ ਧਿਆਨ ਦਿੱਤਾ ਜਾਵੇ।
Gurjeet Singh Aujla
ਪੰਜਾਬ ਦੇ ਵਿਚ ਕਿਸਾਨੀ ਸੰਘਰਸ਼ ਦੌਰਾਨ ਮੀਟਿੰਗਾਂ ਵਿਚ ਪੀਊਸ਼ ਗੋਇਲ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਅਨਾਜ ਰੇਲਾਂ ਰਾਹੀਂ ਬਾਹਰੇ ਰਾਜਾਂ ਨੂੰ ਜਾਂਦਾ ਤੇ ਖਾਦ ਅਤੇ ਹੋਰ ਪਦਾਰਥ ਰੇਲਾਂ ਰਾਹੀਂ ਪੰਜਾਬ ਵਿਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਨੂੰ ਰੇਲਵੇ ਟਰੈਕ ਲਈ 117 ਕਿਲੋਮੀਟਰ ਲੈ ਦਿਉ ਜਿਸ ਵਿਚ ਪੰਜਾਬ ਵਿਚਲੀਆਂ ਰੇਲਾਂ ਬੇਰੋਕ-ਟੋਕ ਅੱਗੇ ਵਧ ਸਕਣ, ਬਟਾਲਾ ਤੋਂ ਕਾਦੀਆਂ, ਕਾਦੀਆਂ ਤੋਂ ਟਾਂਡਾ ਉੜਮੁੜ ਲਗਪਗ 30 ਕਿਲੋਮੀਟਰ ਪੈਂਦਾ ਹੈ, ਗੜਸ਼ੰਕਰ ਤੋਂ ਜੈਜੋਂ 10 ਕਿਲੋਮੀਟਰ ਪੈਂਦਾ ਹੈ।
Gurjit Singh Aujla
ਚੰਡੀਗੜ੍ਹ ਤੋਂ ਰਾਜਪੁਰਾ ਵਾਇਆ ਮੋਹਾਲੀ ਲਗਪਗ 12 ਕਿਲੋਮੀਟਰ ਪੈਂਦਾ ਹੈ, ਫਿਲੌਰ ਤੋਂ ਰਾਹੋਂ ਲਗਪਗ 20 ਕਿਲੋਮੀਟਰ ਪੈਂਦਾ ਹੈ, ਮੌੜ ਮੰਡੀ ਤਲਵੰਡੀ ਸਾਬੋ 30 ਕਿਲੋਮੀਟਰ ਪੈਂਦਾ ਹੈ, ਅੰਮ੍ਰਿਤਸਰ ਤੋਂ ਪਠਾਨਕੋਟ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੁਲਤਾਨਪੁਰ ਲੋਧੀ ਨੂੰ ਗੋਇੰਦਵਾਲ ਸਾਹਿਬ ਨਾਲ ਜੋੜ ਦਿੱਤਾ ਜਾਵੇ ਤਾਂ ਕੇਂਦਰ ਸਰਕਾਰ ਬਹੁਤ ਵੱਡਾ ਉਪਕਾਰ ਹੋਵੇਗਾ ਕਿਉਂਕਿ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਹੈ ਤੇ ਹੁਣ 400 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਮਨਾਉਣ ਜਾ ਰਹੇ ਹਾ।
Gurjit Singh Aujla
ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਅੰਤਰਰਾਸ਼ਟਰੀ ਪੱਧਰ ਦਾ ਹੋਣਾ ਚਾਹੀਦਾ ਹੈ ਕਿਉਂਕਿ ਅੰਮ੍ਰਿਤਸਰ ਆਉਣ ਵਾਲੇ ਸਮੇਂ ਵਿਚ ਸੈਂਟਰ ਹੱਬ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਬੁਲੇਟ ਟਰੇਨ ਦੇ ਪਰਪੋਜਲ ਨੂੰ ਗਰਾਉਂਡ ਉਤੇ ਲਿਆ ਕੇ ਪੂਰਾ ਕੀਤਾ ਜਾਵੇ ਅਤੇ ਦਿੱਲੀ ਤੋਂ ਇੱਥੇ ਅੰਮ੍ਰਿਤਸਰ ਵਿਚ ਬੁਲੇਟ ਟ੍ਰੇਨ ਚਲਾਈ ਜਾਵੇ।