ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ! ਭਾਰਤ ਦੁਨੀਆਂ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ’ਚ 8ਵੇਂ ਨੰਬਰ ’ਤੇ ਪਹੁੰਚਿਆ 

By : KOMALJEET

Published : Mar 15, 2023, 8:52 am IST
Updated : Mar 15, 2023, 8:52 am IST
SHARE ARTICLE
representational Image
representational Image

ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ ’ਚ 6 ਭਾਰਤ ਦੇ, ‘ਆਈਕਿਊ ਏਅਰ’ ਵਲੋਂ ਜਾਰੀ ‘ਵਰਲਡ ਏਅਰ ਕੁਆਲਿਟੀ ਰਿਪੋਰਟ’ ਵਿਚ ਹੋਇਆ ਖ਼ੁਲਾਸਾ 


ਨਵੀਂ ਦਿੱਲੀ : ਭਾਰਤ ਵਿਚ ਲਗਾਤਾਰ ਵਧ ਰਿਹਾ ਪ੍ਰਦੂਸ਼ਣ ਇਕ ਬਹੁਤ ਹੀ ਗੰਭੀਰ ਸਮੱਸਿਆ ਬਣ ਗਿਆ ਹੈ ਜਿਸ ਨੂੰ ਲੈ ਕੇ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿਚ ਅੱਠਵੇਂ ਨੰਬਰ ’ਤੇ ਹੈ। ਭਾਰਤੀ ਸ਼ਹਿਰਾਂ ਵਿਚ ਔਸਤ ਕਣ ਪਦਾਰਥ 2.5, 53.3 ਮਾਈਕ੍ਰੋਗ੍ਰਾਮ ਪਾਏ ਗਏ, ਜੋ ਕਿ ਵਿਸ਼ਵ ਸਿਹਤ ਸੰਗਠਨ ਦੀ ਸੁਰੱਖਿਅਤ ਸੀਮਾ ਤੋਂ 10 ਗੁਣਾ ਜ਼ਿਆਦਾ ਹੈ।

ਸਵਿਟਜ਼ਰਲੈਂਡ ਦੀ ਫ਼ਰਮ ‘ਆਈਕਿਊ ਏਅਰ’ ਨੇ ਮੰਗਲਵਾਰ ਨੂੰ ‘ਵਰਲਡ ਏਅਰ ਕੁਆਲਿਟੀ ਰਿਪੋਰਟ’ ਦੇ ਨਾਂ ਨਾਲ ਅਪਣੀ ਰਿਪੋਰਟ ਜਾਰੀ ਕੀਤੀ। ਇਹ ਰਿਪੋਰਟ ਦੁਨੀਆ ਦੇ 131 ਦੇਸ਼ਾਂ ਦੇ ਅੰਕੜਿਆਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਵਰਲਡ ਏਅਰ ਕੁਆਲਿਟੀ ਰਿਪੋਰਟ ਮੁਤਾਬਕ ਦੁਨੀਆ ਦਾ ਸੱਭ ਤੋਂ ਪ੍ਰਦੂਸ਼ਿਤ ਦੇਸ਼ ਚਾਡ ਹੈ ਜਿਥੇ ਔਸਤ ਹਵਾ ਪ੍ਰਦੂਸ਼ਣ ਪੀਐਮ 2.5 ਦੇ ਪੱਧਰ ’ਤੇ 89.7 ਪਾਇਆ ਗਿਆ ਹੈ। ਇਰਾਕ ਦੂਜਾ ਸਭ ਤੋਂ ਪ੍ਰਦੂਸ਼ਿਤ ਦੇਸ਼ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦਾ ਨਾਂ ਤੀਜੇ ਨੰਬਰ ’ਤੇ ਅਤੇ ਬਹਿਰੀਨ ਦਾ ਨਾਂ ਚੌਥੇ ਨੰਬਰ ’ਤੇ ਹੈ। ਇਸ ਸੂਚੀ ’ਚ ਭਾਰਤ ਅਠਵੇਂ ਨੰਬਰ ’ਤੇ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ 

ਭਾਰਤ ਨੂੰ 150 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਭਾਰਤ ਵਿਚ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਕ ਟਰਾਂਸਪੋਰਟ ਸੈਕਟਰ ਹੈ, ਜੋ ਕੁਲ ਪ੍ਰਦੂਸ਼ਣ ਦਾ 20-35 ਫ਼ੀ ਸਦੀ ਪ੍ਰਦੂਸ਼ਣ ਕਰਦਾ ਹੈ। ਆਵਾਜਾਈ ਕਾਰਕ ਤੋਂ ਇਲਾਵਾ, ਉਦਯੋਗ, ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ।

ਦੁਨੀਆ ਦੇ ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਭਾਰਤ ਲਈ ਇਕ ਝਟਕਾ ਹੈ। ਦਸਣਯੋਗ ਹੈ ਕਿ ਚੋਟੀ ਦੇ 100 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 65 ਭਾਰਤ ਦੇ ਹਨ। ਇਸ ਦੇ ਨਾਲ ਹੀ ਚੋਟੀ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਛੇ ਭਾਰਤ ਦੇ ਹਨ। ਪਾਕਿਸਤਾਨ ਦੇ ਲਾਹੌਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਹੈ। ਲਾਹੌਰ ਵਿਚ ਪੀਐਮ 2.5 ਦਾ ਪੱਧਰ 97.4 ਮਾਪਿਆ ਗਿਆ ਹੈ। ਦੂਜੇ ਨੰਬਰ ’ਤੇ ਚੀਨ ਦਾ ਹੋਟਨ ਸ਼ਹਿਰ ਹੈ, ਜਿਥੇ ਪੀਐਮ 2.5 ਦਾ ਪੱਧਰ 94.3 ਹੈ। ਤੀਜੇ ਨੰਬਰ ’ਤੇ ਭਾਰਤ ਦੀ ਭਿਵਾੜੀ ਅਤੇ ਰਾਜਧਾਨੀ ਦਿੱਲੀ ਦਾ ਨਾਂ ਹੈ। ਦਿੱਲੀ ਵਿਚ ਪੀਐਮ 2.5 ਦਾ ਪੱਧਰ 92.6 ਮਾਪਿਆ ਗਿਆ ਹੈ। ਚੋਟੀ ਦੇ 10 ਵਿਚ ਹੋਰ ਭਾਰਤੀ ਸ਼ਹਿਰਾਂ ਵਿਚ ਬਿਹਾਰ ਦੇ ਦਰਭੰਗਾ, ਅਸੋਪੁਰ, ਪਟਨਾ, ਨਵੀਂ ਦਿੱਲੀ ਸ਼ਾਮਲ ਹਨ।  

Location: India, Delhi, New Delhi

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement