
ਵਾਰਦਾਤ ਨੂੰ ਅੰਜਾਮ ਦੇ ਕੇ ਹੋਇਆ ਫ਼ਰਾਰ, ਹੁਣ ਪੁਲਿਸ ਨੇ ਕੀਤਾ ਕਾਬੂ
ਰਾਜਸਥਾਨ : ਭਰਤਪੁਰ ਦੇ ਸੀਕਰੀ ਥਾਣਾ ਖੇਤਰ 'ਚ ਮੰਗਲਵਾਰ ਦੇਰ ਸ਼ਾਮ ਨੌਜਵਾਨ ਵੱਲੋਂ ਛੋਟੇ ਭਰਾ ਅਤੇ ਮਾਂ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਤੋਂ ਬਾਅਦ ਮਾਂ ਦੀ ਵੀ ਮੌਤ ਹੋ ਗਈ। ਦੂਜੇ ਪਾਸੇ ਸੀਕਰੀ ਥਾਣਾ ਪੁਲਸ ਨੇ ਦੋਸ਼ੀ ਪੁੱਤਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮ ਦੇ ਛੋਟੇ ਭਰਾ ਦੀ 12 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ, ਘਟਨਾ ਦੇ ਛੇ ਦਿਨ ਬਾਅਦ ਮੁਲਜ਼ਮ ਦੀ ਮਾਂ ਦੀ ਵੀ ਮੌਤ ਹੋ ਗਈ ਸੀ। ਇਸ ਘਟਨਾ 'ਚ ਦੋਸ਼ੀ ਦੀ ਪਤਨੀ ਨੇ ਉਸ ਦਾ ਸਾਥ ਦਿੱਤਾ ਸੀ, ਸੀਕਰੀ ਪੁਲਿਸ ਨੇ ਦੋਸ਼ੀ ਪੁੱਤਰ ਦੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਦਿਖਾਇਆ।
ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਾਬਕਾ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਗਹਿਰੀ ਤੋਂ ਕੀਤੀ 3 ਘੰਟੇ ਪੁੱਛਗਿੱਛ
ਐਸਐਚਓ ਨਰੇਸ਼ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਬੰਸੀ ਖੱਤਰੀ ਪੁੱਤਰ ਰਾਮਪ੍ਰਕਾਸ਼ ਹੈ। ਬੀਤੀ 8 ਮਾਰਚ ਦੀ ਰਾਤ ਨੂੰ ਕਸਬਾ ਵਾਸੀ ਬੰਸੀ ਨੇ ਆਪਣੀ ਮਾਂ ਸੁਮਿੱਤਰਾ ਦੇਵੀ (75) ਅਤੇ ਛੋਟੇ ਭਰਾ ਰਾਜੇਸ਼ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ ਅਤੇ ਫਰਾਰ ਹੋ ਗਿਆ ਸੀ।
ਇਸ ਤੋਂ ਬਾਅਦ ਦੋਵੇਂ ਮਾਂ-ਪੁੱਤ ਦਾ ਰੋਹਤਕ 'ਚ ਇਲਾਜ ਚੱਲ ਰਿਹਾ ਸੀ ਜੋ ਗੰਭੀਰ ਰੂਪ 'ਚ ਝੁਲਸ ਗਏ। ਸੋਮਵਾਰ ਨੂੰ ਇਲਾਜ ਦੌਰਾਨ ਰਾਜੇਸ਼ ਦੀ ਮੌਤ ਹੋ ਗਈ। ਐਸਐਚਓ ਨੇ ਦੱਸਿਆ ਕਿ ਮੁਲਜ਼ਮ ਬੰਸੀ ਨੂੰ ਸੋਹਾਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਛੋਟਾ ਭਰਾ ਵੱਖ-ਵੱਖ ਫਲ ਵੇਚਦੇ ਸਨ। ਪਰ ਛੋਟਾ ਭਰਾ ਰਾਜੇਸ਼ ਉਸ ਨਾਲੋਂ ਸਸਤੇ ਫਲ ਵੇਚਦਾ ਸੀ।
ਮੁਲਜ਼ਮ ਨੇ ਦੱਸਿਆ ਕਿ ਛੋਟਾ ਭਰਾ ਉਸ ਨੂੰ ਟਿੱਚਰ-ਟਾਊਂਚ ਮਾਰਦਾ ਸੀ। ਇਸ ਲਈ ਉਸ ਨੇ ਰੰਜਿਸ਼ ਦੇ ਚਲਦੇ ਹੀ ਉਸ 'ਤੇ ਪੈਟਰੋਲ ਛਿੜਕ ਦਿੱਤਾ। ਇਸ ਵਿੱਚ ਦੋਵੇਂ ਮਾਂ-ਪੁੱਤ ਝੁਲਸ ਗਏ। ਰਾਜੇਸ਼ ਦੀ ਸੋਮਵਾਰ ਅਤੇ ਸੁਮਿਤਰਾ ਦੇਵੀ ਦੀ ਮੰਗਲਵਾਰ ਨੂੰ ਮੌਤ ਹੋ ਗਈ।