Lok Sabha Elections: AAP ਨੇ ਗੁਹਾਟੀ ਤੋਂ ਵਾਪਸ ਲਿਆ ਅਪਣਾ ਉਮੀਦਵਾਰ; ਕਾਂਗਰਸ ਤੋਂ 2 ਸੀਟਾਂ ’ਤੇ ਮੰਗਿਆ ਸਹਿਯੋਗ
Published : Mar 15, 2024, 2:22 pm IST
Updated : Mar 15, 2024, 2:24 pm IST
SHARE ARTICLE
AAP withdraws its candidate from Guwahati Lok Sabha seat
AAP withdraws its candidate from Guwahati Lok Sabha seat

ਇਸ ਦੇ ਬਦਲੇ 'ਆਪ' ਨੇ ਕਾਂਗਰਸ ਤੋਂ ਅਸਾਮ ਦੇ ਸੋਨਿਤਪੁਰ ਅਤੇ ਡਿਬਰੂਗੜ੍ਹ ਤੋਂ ਅਪਣੇ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਦੀ ਮੰਗ ਕੀਤੀ ਹੈ।

Lok Sabha Elections: ਆਮ ਆਦਮੀ ਪਾਰਟੀ ਨੇ ਅਸਾਮ ਦੇ ਗੁਹਾਟੀ ਤੋਂ ਅਪਣੇ ਉਮੀਦਵਾਰ ਭਾਵੇਨ ਚੌਧਰੀ ਦਾ ਨਾਂਅ ਵਾਪਸ ਲੈ ਲਿਆ ਹੈ। ਇੰਡੀਆ ਗਠਜੋੜ ਦੇ ਸਮਝੌਤੇ ਅਨੁਸਾਰ 'ਆਪ' ਨੇ ਇਹ ਸੀਟ ਕਾਂਗਰਸ ਲਈ ਛੱਡ ਦਿਤੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਸਾਮ ਵਿਚ 3 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਹੁਣ ਇਸ ਦੇ ਬਦਲੇ 'ਆਪ' ਨੇ ਕਾਂਗਰਸ ਤੋਂ ਅਸਾਮ ਦੇ ਸੋਨਿਤਪੁਰ ਅਤੇ ਡਿਬਰੂਗੜ੍ਹ ਤੋਂ ਅਪਣੇ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਦੀ ਮੰਗ ਕੀਤੀ ਹੈ।

ਉੱਤਰ-ਪੂਰਬੀ ਸੂਬੇ ਅਸਾਮ ਵਿਚ ਇਕ ਪਾਸੇ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਗੁਹਾਟੀ ਲੋਕ ਸਭਾ ਸੀਟ ਤੋਂ ਅਪਣੇ ਐਲਾਨੇ ਉਮੀਦਵਾਰ ਦਾ ਨਾਂ ਵਾਪਸ ਲੈ ਲਿਆ ਹੈ ਤਾਂ ਦੂਜੇ ਪਾਸੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਚਾਰ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇਹ ਉਦੋਂ ਹੋਇਆ ਹੈ ਜਦੋਂ ਸਹਿਯੋਗੀ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਅਜੇ ਅੰਤਿਮ ਪੜਾਅ 'ਤੇ ਹੈ।

Photo

ਦਿੱਲੀ, ਗੋਆ, ਗੁਜਰਾਤ, ਚੰਡੀਗੜ੍ਹ ਅਤੇ ਹਰਿਆਣਾ ਵਿਚ ਕਾਂਗਰਸ ਨਾਲ ਗਠਜੋੜ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਪਿਛਲੇ ਮਹੀਨੇ 8 ਫਰਵਰੀ ਨੂੰ ਆਸਾਮ ਦੀਆਂ ਤਿੰਨ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿਤਾ ਸੀ। ਪਾਰਟੀ ਨੇ ਮਨੋਜ ਧਨੋਵਰ ਨੂੰ ਡਿਬਰੂਗੜ੍ਹ ਤੋਂ ਅਤੇ ਰਿਸ਼ੀਰਾਜ ਨੂੰ ਸੋਨਿਤਪੁਰ ਤੋਂ ਉਮੀਦਵਾਰ ਬਣਾਇਆ ਹੈ।

ਦੂਜੇ ਪਾਸੇ ਅਸਾਮ ਵਿਚ ਵਿਰੋਧੀ ਏਕਤਾ ਨੂੰ ਝਟਕਾ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ ਨੇ ਵੀਰਵਾਰ ਨੂੰ ਚਾਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਸੂਬੇ ਦੀਆਂ ਹੋਰ ਗੈਰ-ਭਾਜਪਾ ਪਾਰਟੀਆਂ ਨੇ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਤ੍ਰਿਣਮੂਲ ਕਾਂਗਰਸ ਨੇ 'ਐਕਸ' 'ਤੇ ਇਕ ਪੋਸਟ ਵਿਚ ਕੋਕਰਾਝਾਰ (ਐਸਟੀ), ਬਾਰਪੇਟਾ, ਲਖੀਮਪੁਰ ਅਤੇ ਸਿਲਚਰ (ਐਸਸੀ) ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।

ਪਾਰਟੀ ਨੇ ਕੋਕਰਾਝਾਰ 'ਚ ਗੌਰੀ ਸ਼ੰਕਰ ਸਰਨੀਆ, ਬਾਰਪੇਟਾ 'ਚ ਅਬੁਲ ਕਲਾਮ ਆਜ਼ਾਦ, ਲਖੀਮਪੁਰ 'ਚ ਘਾਨਾ ਕਾਂਤਾ ਚੂਟੀਆ ਅਤੇ ਸਿਲਚਰ 'ਚ ਰਾਧਾਸ਼ਿਆਮ ਬਿਸਵਾਸ ਨੂੰ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਟੀਐਮਸੀ ਸੰਯੁਕਤ ਵਿਰੋਧੀ ਧਿਰ ਫੋਰਮ ਅਸਾਮ (UofA) ਦਾ ਹਿੱਸਾ ਹੈ। ਇਹ 16 ਪਾਰਟੀਆਂ ਦਾ ਗਠਜੋੜ ਹੈ।

(For more Punjabi news apart from AAP withdraws its candidate from Guwahati Lok Sabha seat, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement