Karnataka News : ਪੁਲਿਸ ਨੇ ਸਾਬਕਾ CM ਬੀਐਸ ਯੇਦੀਯੁਰੱਪਾ ਖਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ 

By : BALJINDERK

Published : Mar 15, 2024, 12:10 pm IST
Updated : Mar 15, 2024, 12:15 pm IST
SHARE ARTICLE
Former CM BS Yediyurappa
Former CM BS Yediyurappa

Karnataka News : BS Yediyurappa ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਅਜਿਹੇ ਕੇਸ ਦਰਜ ਕਰਵਾਉਣ ਦੀ ਹੈ ਆਦਤ 

Karnataka News :ਕਰਨਾਟਕ ਪੁਲਿਸ ਨੇ ਸੀਨੀਅਰ ਭਾਜਪਾ ਨੇਤਾ ਅਤੇ ਕਰਨਾਟਕ ਦੇ ਸਾਬਕਾ CM ਬੀਐਸ ਯੇਦੀਯੁਰੱਪਾ ਦੇ ਖਿਲਾਫ਼ ਪੋਕਸੋ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਕ ਔਰਤ ਨੇ ਯੇਦੀਯੁਰੱਪਾ ’ਤੇ ਆਪਣੀ 17 ਸਾਲ ਦੀ ਬੇਟੀ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਔਰਤ ਨੇ ਸਦਾਸ਼ਿਵਨਗਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ।

ਇਹ ਵੀ ਪੜੋ:Delhi News : ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਦਿੱਲੀ ਵਿਚ ਸੂਬਾਈ ਚੋਣ ਕਮੇਟੀ ਦੀ ਅਹਿਮ ਮੀਟਿੰਗ ਜਾਰੀ 


ਰਿਪੋਰਟ ਮੁਤਾਬਕ ਕਥਿਤ ਜਿਨਸੀ ਸ਼ੋਸ਼ਣ 2 ਫਰਵਰੀ ਨੂੰ ਹੋਇਆ ਸੀ। ਜਦੋਂ ਮਾਂ-ਧੀ ਯੇਦੀਯੁਰੱਪਾ ਕੋਲ ਮਦਦ ਮੰਗਣ ਗਈਆਂ। ਪੀੜਤ ਵਿਅਕਤੀ ਨੇ ਵੀਰਵਾਰ 14 ਫਰਵਰੀ ਦੀ ਸ਼ਾਮ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਦੱਸਿਆ ਕਿ ਪੋਕਸੋ ਐਕਟ ਦੀ ਧਾਰਾ 8 ਅਤੇ ਆਈਪੀਸੀ ਦੀ ਧਾਰਾ 354 (ਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ:CAA News: CAA ਤਹਿਤ 13 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ 


ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਮਹਿਲਾ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ, ਜਿਸ ਕਾਰਨ ਉਹ ਮਦਦ ਮੰਗਣ ਯੇਦੀਯੁਰੱਪਾ ਕੋਲ ਗਈ ਸੀ। 
‘‘ਮੈਂ ਅਤੇ ਮੇਰੀ ਬੇਟੀ ਪਹਿਲਾਂ ਵੀ ਉਸ ਨੂੰ ਮਿਲਣ ਗਏ ਸੀ। ਮੇਰੀ ਧੀ ਉਸ ਨੂੰ ਦਾਦਾ ਮੰਨਦੀ ਸੀ ਅਤੇ ਉਸ ਨੂੰ ਦਾਦਾ ਕਹਿ ਕੇ ਬੁਲਾਉਂਦੀ ਸੀ। ਮੈਂ ਉਸ ਨੂੰ ਪਾਪਾ ਜੀ ਕਹਿ ਕੇ ਬੁਲਾਉਂਦੀ ਸੀ।’’

ਇਹ ਵੀ ਪੜੋ:Allahabad High Court News: ਧਰਮ ਪਰਿਵਰਤਨ 'ਤੇ ਰੋਕ ਲਗਾਉਣ ਵਾਲਾ ਕਾਨੂੰਨ ਸਹਿ-ਜੀਵਨ ਸੰਬੰਧਾਂ ’ਤੇ ਵੀ ਲਾਗੂ ਹੁੰਦਾ ਹੈ: ਹਾਈ ਕੋਰਟ 


ਦੂਜੇ ਪਾਸੇ ਰਿਪੋਰਟ ਮੁਤਾਬਕ ਬੀਐਸ ਯੇਦੀਯੁਰੱਪਾ ਦੇ ਦਫ਼ਤਰ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਦਫ਼ਤਰ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੂੰ ਅਜਿਹੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੀ ਆਦਤ ਹੈ। ਯੇਦੀਯੁਰੱਪਾ ਦੇ ਦਫ਼ਤਰ ਨੇ ਅਜਿਹੇ 53 ਕਥਿਤ ਮਾਮਲਿਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਅਨੁਸਾਰ ਸ਼ਿਕਾਇਤਕਰਤਾ ਵੱਲੋਂ ਪਹਿਲਾਂ ਵੀ ਵੱਖ-ਵੱਖ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਪੜੋ:Punjab News : ਵਿਧਾਨ ਸਭਾ ’ਚ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ: ਰਾਜਾ ਵੜਿੰਗ


ਯੇਦੀਯੁਰੱਪਾ ਕਈ ਵਾਰ ਕਰਨਾਟਕ ਦੇ ਸੀਐਮ ਰਹਿ ਚੁੱਕੇ ਹਨ। ਉਨ੍ਹਾਂ ਨੇ ਸਾਲ 2021 ਵਿੱਚ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਯੇਦੀਯੁਰੱਪਾ ਦੀ ਉਮਰ ਅਤੇ ਸਿਹਤ ਨੂੰ ਉਨ੍ਹਾਂ ਦੇ ਅਸਤੀਫੇ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਬੀਐਸ ਯੇਦੀਯੁਰੱਪਾ ਦੇ ਬੇਟੇ ਬੀ ਵਾਈ ਵਿਜੇੇਂਦਰ ਨੂੰ ਕਰਨਾਟਕ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਸੀ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਸੀ। ਇਹ ਨਿਯੁਕਤੀ ਵਿਧਾਨ ਸਭਾ ਚੋਣਾਂ ਤੋਂ 6 ਮਹੀਨੇ ਬਾਅਦ ਕੀਤੀ ਗਈ ਹੈ। ਸੂਬੇ ਦੀਆਂ 224 ਸੀਟਾਂ ’ਚੋਂ ਕਾਂਗਰਸ ਨੂੰ 136 ਸੀਟਾਂ ਮਿਲੀਆਂ ਹਨ, ਜਦਕਿ ਭਾਜਪਾ ਨੂੰ 66 ਸੀਟਾਂ ਮਿਲੀਆਂ ਹਨ।

ਇਹ ਵੀ ਪੜੋ:Amritsar Cirme News : ਅੰਮ੍ਰਿਤਸਰ ’ਚ ਨਸ਼ੇੜੀਆਂ ਦੀ ਗੁੰਡਾਗਰਦੀ, ਸ਼ਰੇਆਮ ਤਲਵਾਰਾਂ ਨਾਲ ਕੀਤਾ ਹਮਲਾ

 (For more news apart from Former BS Yediyurappa Sexual Harassment Registered News in Punjabi, stay tuned to Rozana Spokesman)

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement