
ਜਿਨ੍ਹਾਂ ਲੋਕਾਂ ਨੇ ਇਨ੍ਹਾਂ ਨਸਲਾਂ ਦੇ ਕੁੱਤੇ ਰੱਖੇ ਹਨ, ਉਨ੍ਹਾਂ ਦੀ ਨਸਬੰਦੀ ਕੀਤੀ ਜਾਵੇ, ਤਾਂ ਜੋ ਉਹ ਅੱਗੇ ਨਸਲ ਨਾ ਕਰ ਸਕਣ।
Dogs Breeds: ਨਵੀਂ ਦਿੱਲੀ - ਪਾਲਤੂ ਕੁੱਤਿਆਂ ਦੇ ਹਮਲਿਆਂ ਕਾਰਨ ਮੌਤਾਂ ਦੀਆਂ ਵਧਦੀਆਂ ਘਟਨਾਵਾਂ ਦੇ ਵਿਚਕਾਰ, ਕੇਂਦਰ ਸਰਕਾਰ ਨੇ ਸੂਬਿਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਪਿਟਬੁੱਲ ਟੈਰੀਅਰ, ਅਮਰੀਕਨ ਬੁੱਲਡੌਗ, ਰੋਟਵੀਲਰ ਅਤੇ ਮਾਸਟਿਫ ਸਮੇਤ ਖੂੰਖਾਰ ਕੁੱਤਿਆਂ ਦੀਆਂ 23 ਨਸਲਾਂ ਦੀ ਵਿਕਰੀ ਅਤੇ ਪ੍ਰਜਨਨ 'ਤੇ ਪਾਬੰਦੀ ਲਗਾਉਣ। ਪਸ਼ੂ ਪਾਲਣ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣੀ ਮਾਹਿਰਾਂ ਦੀ ਕਮੇਟੀ ਨੇ ਵੀ ਅਜਿਹੀ ਨਸਲ ਦੇ ਕੁੱਤਿਆਂ ਦੀ ਦਰਾਮਦ ’ਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਹੈ।
ਕੇਂਦਰ ਨੇ ਇਹ ਕਦਮ ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਜ਼ (ਪੇਟਾ) ਇੰਡੀਆ ਦੀ ਅਪੀਲ ਅਤੇ ਦਿੱਲੀ ਹਾਈ ਕੋਰਟ ਵਿਚ ਦਾਇਰ ਇੱਕ ਰਿੱਟ ਪਟੀਸ਼ਨ ਤੋਂ ਬਾਅਦ ਚੁੱਕਿਆ ਹੈ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਓਪੀ ਚੌਧਰੀ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਭੇਜ ਕੇ ਸਥਾਨਕ ਸੰਸਥਾਵਾਂ, ਪਸ਼ੂ ਪਾਲਣ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਖਤਰਨਾਕ ਨਸਲਾਂ ਦੇ ਤੌਰ 'ਤੇ ਚਿੰਨ੍ਹਿਤ ਕੁੱਤਿਆਂ ਦੇ ਪ੍ਰਜਨਨ ਅਤੇ ਵੇਚਣ ਦੀ ਮਨਾਹੀ ਹੈ।
ਕੋਈ ਹੋਰ ਲਾਇਸੈਂਸ ਜਾਰੀ ਜਾਂ ਆਗਿਆ ਨਹੀਂ ਹੋਣੀ ਚਾਹੀਦੀ। ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਨਸਲਾਂ ਦੇ ਕੁੱਤੇ ਰੱਖੇ ਹਨ, ਉਨ੍ਹਾਂ ਦੀ ਨਸਬੰਦੀ ਕੀਤੀ ਜਾਵੇ, ਤਾਂ ਜੋ ਉਹ ਅੱਗੇ ਨਸਲ ਨਾ ਕਰ ਸਕਣ। ਕੇਂਦਰ ਨੇ ਡੌਗ ਬਰੀਡਿੰਗ ਅਤੇ ਮਾਰਕੀਟਿੰਗ ਨਿਯਮ 2017 ਅਤੇ ਪੇਟ ਸ਼ਾਪ ਨਿਯਮ 2018 ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ।
ਪੇਟਾ ਇੰਡੀਆ ਦੇ ਸ਼ੌਰਿਆ ਅਗਰਵਾਲ ਨੇ ਕਿਹਾ ਕਿ ਕੇਂਦਰ ਨੇ ਮਨੁੱਖਾਂ ਦੀ ਸੁਰੱਖਿਆ ਲਈ ਇਹ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਟਬੁੱਲ 'ਤੇ ਅਮਰੀਕਾ, ਬ੍ਰਿਟੇਨ, ਜਰਮਨੀ, ਡੈਨਮਾਰਕ, ਸਪੇਨ, ਕੈਨੇਡਾ, ਇਟਲੀ ਅਤੇ ਫਰਾਂਸ ਸਮੇਤ 41 ਦੇਸ਼ਾਂ 'ਚ ਪਾਬੰਦੀ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਵਿਚ ਰਿਹਾਇਸ਼ੀ ਇਲਾਕਿਆਂ ਵਿਚ ਇਸ ਨਸਲ ਦੇ ਕੁੱਤਿਆਂ ਨੂੰ ਰੱਖਣ ਦੀ ਮਨਾਹੀ ਹੈ।
ਇੱਕ ਵਾਰ ਜਦੋਂ ਪਿਟਬੁੱਲ ਕਿਸੇ ਨੂੰ ਫੜ ਲੈਂਦਾ ਹੈ, ਤਾਂ ਉਸ ਦੇ ਜਬਾੜੇ ਬੰਦ ਹੋ ਜਾਂਦੇ ਹਨ ਅਤੇ ਫਿਰ ਇਸ ਨੂੰ ਆਜ਼ਾਦ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। Pitbull Terriers, Tosa Inu, American Staffordshire Terrier, Fila Brasileiro, Dogo Argentino, American Bulldog, Boerboel, Kangal, Tarnjack, Bandog, Sarplaninac, Japanese Tosa, Akita, Mastiffs, Ratweiler, Rhodesian Ridgeback, Canario, Canario, Whodesian Ridgeback, Canario Guest, Dogo Argentino , ਜਰਮਨ ਸ਼ੈਫਰਡ ਆਦਿ ਕੁੱਤਿਆਂ 'ਤੇ ਪਾਬੰਦੀ ਲਗਾਈ ਗਈ ਹੈ।