Electoral Bond: ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਵਾਲੀਆਂ 10 ਵੱਡੀਆਂ ਕੰਪਨੀਆਂ, ED ਤੇ CBI ਦੀ ਪਈ ਸੀ ਰੇਡ 
Published : Mar 15, 2024, 2:18 pm IST
Updated : Mar 15, 2024, 3:06 pm IST
SHARE ARTICLE
File Photo
File Photo

ਕੇਂਦਰ ਸਰਕਾਰ 2018 ਵਿਚ ਇਲੈਕਟੋਰਲ ਬਾਂਡ ਸਕੀਮ ਲੈ ਕੇ ਆਈ ਸੀ। ਐਸਬੀਆਈ ਪਾਲੀਟਿਕ ਪਾਰਟੀਆਂ ਨੂੰ ਪੈਸੇ ਦੇਣ ਲਈ ਇਹ ਬੌਂਡ ਜਾਰੀ ਕਰਦੇ ਹਨ।

ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ ਨੇ ਬੀਤੇ ਦਿਨ ਚੋਣ ਬਾਂਡ ਦਾ ਡਾਟਾ ਜਾਰੀ ਕਰ ਦਿੱਤਾ ਹੈ, ਪਹਿਲਾਂ SBI ਨੇ ਡਾਟਾ ਜਾਰੀ ਕਰਨ ਦੇ ਲਈ 4 ਮਹੀਨੇ ਦਾ ਸਮਾਂ ਮੰਗਿਆ ਸੀ ਪਰ 11 ਮਾਰਚ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਜਲਦ ਤੋਂ ਜਲਦ ਡਾਟਾ ਦੇਣ ਲਈ ਕਿਹਾ ਸੀ।ਇਸ ਤੋਂ ਪਹਿਲਾਂ 15 ਫਰਵਰੀ 2024 ਨੂੰ ਅਦਾਲਤ ਨੇ ਇਲੈਕਟੋਰਲ ਬਾਂਡ ਨੂੰ ਗੈਰ-ਸੰਵਿਧਾਨਕ ਕਰਾਰ ਦੇ ਕੇ ਪਾਬੰਦੀ ਲਗਾ ਦਿੱਤੀ ਸੀ। 

ਕੇਂਦਰ ਸਰਕਾਰ 2018 ਵਿਚ ਇਲੈਕਟੋਰਲ ਬਾਂਡ ਸਕੀਮ ਲੈ ਕੇ ਆਈ ਸੀ। ਐਸਬੀਆਈ ਪਾਲੀਟਿਕ ਪਾਰਟੀਆਂ ਨੂੰ ਪੈਸੇ ਦੇਣ ਲਈ ਇਹ ਬੌਂਡ ਜਾਰੀ ਕਰਦੇ ਹਨ। ਇਹਨਾਂ 'ਤੇ ਖਰੀਦਣ ਵਾਲੇ ਦਾ ਨਾਮ ਨਹੀਂ ਸੀ। ਇਸ ਵਿਚ ਡੋਨਰ ਅਪਣੀ ਪਹਿਚਾਣ ਸਾਹਮਣੇ ਲਿਆਏ ਬਿਨਾਂ ਹੀ ਚੰਦਾ ਦੇ ਸਕਦਾ ਸੀ। ਚੋਣ ਕਮਿਸ਼ਨ (ECI) ਨੇ ਬੀਤੀ ਰਾਤ ਇਲੈਕਟੋਰਲ ਬਾਂਡ ਯਾਨੀ ਚੋਣ ਦਾਨ ਨਾਲ ਜੁੜੀ ਸਾਰੀ ਜਾਣਕਾਰੀ ਜਨਤਕ ਕਰ ਦਿੱਤੀ ਹੈ ਅਤੇ ਹੁਣ ਉਹੀ ਡੇਟਾ ਸਾਹਮਣੇ ਆਇਆ ਹੈ ਕਿ 12 ਅਪ੍ਰੈਲ, 2019 ਤੋਂ 24 ਜਨਵਰੀ, 2024 ਤੱਕ ਚੋਣ ਬਾਂਡ ਖਰੀਦਣ ਵਾਲੀਆਂ ਚੋਟੀ ਦੀਆਂ 30 ਕੰਪਨੀਆਂ ਵਿਚੋਂ ਘੱਟੋ ਘੱਟ 14 ਨੂੰ ਕੇਂਦਰੀ ਜਾਂ ਰਾਜ ਜਾਂਚ ਏਜੰਸੀਆਂ ਦੁਆਰਾ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। 

ਆਓ ਜਾਣਦੇ ਹਾਂ ਚੋਟੀ ਦੀਆਂ 30 ਕੰਪਨੀਆਂ ਵਿੱਚੋਂ 14 ਕੰਪਨੀਆਂ ਦੇ ਦਾਨ ਅਤੇ ਸਰਕਾਰੀ ਏਜੰਸੀ ਦੀ ਕਾਰਵਾਈ ਬਾਰੇ। 
1. ਸੱਭ ਤੋਂ ਜ਼ਿਆਦਾ ਦਾਨ ਦੇਣ ਵਾਲੀ ਕੰਪਨੀ ਫਿਊਚਰ ਗੇਮਿੰਗ ਤੇ ਹੋਟਲ ਸਰਵਿਸਿਜ਼ ਪੀ ਆਰ ਹੈ 
ਇਸ ਕੰਪਨੀ ਨੇ 1,368 ਕਰੋੜ ਦੇ ਬਾਂਡ ਖ਼ਰੀਦੇ ਨੇ 
21 ਅਕਤੂਬਰ 2020 ਤੋਂ ਜਨਵਰੀ 2024 ਦੌਰਾਨ ਖ਼ਰੀਦੇ ਗਏ 
ਕੰਪਨੀ ਦੇ ਮਾਲਕ ਦਾ ਨਾਂ ਸੈਂਟੀਆਗੋ ਮਾਰਟਿਨ ਹੈ
ਇਸ ਲਾਟਰੀ ਕੰਪਨੀ ਦਾ ਮੁੱਖ ਦਫ਼ਤਰ ਕੋਇੰਬਟੂਰ 'ਚ ਹੈ
ਇਸ ਕੰਪਨੀ 'ਤੇ ਲਾਟਰੀ ਰੈਗੂਲੇਸ਼ਨ ਐਕਟ 1988 ਤਹਿਤ ਤੇ ਆਈ.ਪੀ.ਸੀ ਦੇ ਤਹਿਤ ਕਈ ਮਾਮਲੇ ਦਰਜ
ਕੰਪਨੀ ਅਤੇ ਮਾਲਕ 'ਤੇ ED ਵੱਲੋਂ ਜਾਂਚ ਚਲਾਈ ਗਈ ਸੀ 
ਮਨੀ ਲਾਂਡਰਿੰਗ ਕੇਸ 'ਚ ਵੀ CBI ਨੇ ਚਾਰਜਸ਼ੀਟ 'ਚ ਨਾਮਜ਼ਦ ਕੀਤਾ ਸੀ 
ਪਿਛਲੇ ਸਾਲ ਈਡੀ ਨੇ 450 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਦਿੱਤੀ ਸੀ
ਪਿਛਲੇ ਹਫ਼ਤੇ ਹੀ, ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਮਾਰਟਿਨ ਦੇ ਜਵਾਈ ਦੇ ਘਰ ਦੀ ਤਲਾਸ਼ੀ ਲਈ ਸੀ
ਸੈਂਟੀਆਗੋ ਮਾਰਟਿਨ ਦੇ ਬੇਟੇ ਨੇ 2015 'ਚ ਬੀਜੇਪੀ ਜੁਆਇਨ ਵੀ ਕੀਤੀ ਸੀ 

ਦੂਜੀ ਕੰਪਨੀ:  ਦੂਜੇ ਨੰਬਰ ਦੀ ਕੰਪਨੀ ਮੇਘਾ ਇੰਜੀਨੀਅਰਿੰਗ ਤੇ ਇੰਨਫਰਾਸਟ੍ਰਕਚਰ ਲਿਮਟਿਡ ਬੈ 
ਇਸ ਕੰਪਨੀ 966 ਕਰੋੜ ਦੇ ਬਾਂਡ ਖ਼ਰੀਦੇ ਸੀ 
ਮੇਘਾ ਗਰੁੱਪ ਦੇ ਫਾਊਂਡਰ ਪੀਪੀ ਰੈੱਡੀ ਨੇ 
ਪੀਪੀ ਰੈੱਡੀ ਤੇ ਉਨ੍ਹਾਂ ਦਾ ਭਤੀਜਾ ਤੇਲੰਗਾਨਾ ਦੇ ਸਾਬਕਾ CM ਕੇਸੀਆਰ ਦੇ ਨਜ਼ਦੀਕੀ ਦੱਸੇ ਜਾਂਦੇ ਨੇ 

ਤੀਜੀ ਕੰਪਨੀ - ਕਵਿੱਕ ਸਪਲਾਈ ਚੇਨ ਲਿਮਟਿਡ ਨੇ ਵੀ ਕਰੋੜਾਂ ਦਾ ਦਾਨ ਦਿੱਤਾ ਹੈ 
ਇਸ ਕੰਪਨੀ ਦਾ ਮੁੱਖ ਦਫ਼ਤਰ ਮਹਾਰਾਸ਼ਟਰ 'ਚ ਹੈ 
410 ਕਰੋੜ ਰੁਪਏ ਦੇ ਬਾਂਡ ਇਸ ਕੰਪਨੀ ਨੇ ਖ਼ਰੀਦੇ ਸੀ 
ਇਸ ਕੰਪਨੀ ਦਾ ਡਾਇਰੈਕਟਰ ਮੁਕੇਸ਼ ਅੰਬਾਨੀ ਦੀਆਂ ਕੰਪਨੀਆਂ 'ਚ ਵੀ ਡਾਇਰੈਕਟਰ ਹੈ 

ਚੌਥੀ ਕੰਪਨੀ: ਵੇਦਾਂਤਾ ਲਿਮਟਿਡ ਦਾ ਨਾਂ ਵੀ ਲਿਸਟ 'ਚ ਚੌਥੇ ਨੰਬਰ 'ਤੇ ਹੈ 
ਵੇਦਾਂਤਾ ਲਿਮਟਿਡ ਦੇ ਫਾਊਂਡਰ ਅਨਿਲ ਅਗਰਵਾਲ ਨੇ 
ਵੇਦਾਂਤਾ 'ਤੇ ਕਰਜ਼ਾ ਲੈ ਕੇ ਫਰਾਰ ਹੋਣ ਤੇ ਵਾਤਾਵਰਣ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ 

ਪੰਜਵੀਂ ਕੰਪਨੀ:  Haldia Energy Limited ਨੇ 375 ਕਰੋੜ ਦੇ ਬਾਂਡ ਖ਼ਰੀਦੇ 
RP-ਸੰਜੀਵ ਗੋਇਨਕਾ ਇਸ ਗਰੁੱਪ ਦੇ ਹਿੱਸੇਦਾਰ ਨੇ 
ਇਸ ਕੰਪਨੀ ਦਾ ਬਿਜ਼ਨਸ ਥਰਮਲ ਪਾਵਰ ਪਲਾਂਟ ਦਾ ਹੈ 

ਛੇਵੀਂ ਕੰਪਨੀ : Essel Mining and Industries Ltd ਨੇ ਵੀ ਕਰੋੜਾਂ ਦਾ ਦਾਨ ਦਿੱਤਾ 
ਇਸ ਕੰਪਨੀ ਨੇ ਕੁੱਲ 224 ਕਰੋੜ ਰੁਪਏ ਦਾਨ ਦਿੱਤੇ ਨੇ 
ਇਸ ਕੰਪਨੀ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਨ ਦੇ ਇਲਜ਼ਾਮ ਵੀ ਲੱਗੇ ਨੇ 
ਜੰਗਲਾਤ ਵਾਲੀ ਜ਼ਮੀਨ 'ਤੇ ਮਾਈਨਿੰਗ ਕਰਨ ਦਾ ਇਲਜ਼ਾਮ ਲੱਗਿਆ 
ਜਦੋਂ ਜਾਂਚ ਹੋਈ ਤਾਂ ਕੰਪਨੀ ਦੋਸ਼ੀ ਪਾਈ ਗਈ 

ਸੱਤਵੀ ਕੰਪਨੀ: ਸੱਤਵੇ ਨੰਬਰ 'ਤੇ ਹੈ Western UP Power Transmission Company 
ਇਸ ਕੰਪਨੀ ਨੇ 220 ਕਰੋੜ ਦੇ ਬਾਂਡ ਖ਼ਰੀਦੇ 
ਮੇਘਾ ਇੰਜੀਨੀਅਰਿੰਗ ਕੰਪਨੀ ਵੀ ਇਸੇ ਕੰਪਨੀ ਦਾ ਹਿੱਸਾ ਹੈ 
ਤਾਂ ਦੋਵਾਂ ਕੰਪਨੀਆਂ ਨੇ ਕੁੱਲ ਮਿਲਾ ਕੇ 1186 ਕਰੋੜ ਦੇ ਬਾਂਡ ਖ਼ਰੀਦੇ 

ਅੱਠਵੀ ਕੰਪਨੀ - 8ਵੇਂ ਨੰਬਰ 'ਤੇ ਕੈਵੇਨੇਟਰ ਫੂਡਪਾਰਕ ਇਨਫਰਾ ਲਿਮਟਿਡ ਹੈ 
ਕੈਵੇਨੇਟਰ ਫੂਡਪਾਰਕ ਨੇ 195 ਕਰੋੜ ਦੇ ਬਾਂਡ ਖ਼ਰੀਦੇ 
ਫੂਡ ਪ੍ਰੋਸੈਸਿੰਗ ਸੈਕਟਰ 'ਚ ਇਹ ਕੰਪਨੀ ਕੰਮ ਕਰ ਰਹੀ ਹੈ 
ਬਾਕੀ ਬਚੀਆਂ 2 ਕੰਪਨੀਆਂ 
9ਵੇਂ ਨੰਬਰ 'ਤੇ MKJ ਐਂਟਰਪ੍ਰਾਇਜਿਜ਼ ਲਿਮਟਿਡ ਹੈ 
180 ਕਰੋੜ ਦੇ ਬਾਂਡ ਇਸ ਕੰਪਨੀ ਨੇ ਖ਼ਰੀਦ ਕੇ ਦਾਨ ਦਿੱਤੇ
10 ਵੇਂ ਨੰਬਰ 'ਤੇ ਮਦਨਲਾਲ ਲਿਮਟਿਡ ਹੈ 
ਜਿਸ ਨੇ 185.5 ਕਰੋੜ ਦਾ ਦਾਨ ਦਿੱਤਾ ਹੈ 

ਇਹ ਵੀ ਪੜ੍ਹੋ -  ਟਾਪ 30 ਕੰਪਨੀਆਂ 'ਚੋਂ 14 ਕੰਪਨੀਆਂ ਏਜੰਸੀਆਂ ਦੀ ਜਾਂਚ ਦੇ ਘੇਰੇ 'ਚ  
Future Gaming and Hotel Services ਕੰਪਨੀ 'ਤੇ ਮਨੀ ਲਾਂਡਰਿੰਗ ਦਾ ਕੇਸ 
ED ਨੇ ਜ਼ਬਤ ਕੀਤੀ ਸੀ 409 ਕਰੋੜ ਦੀ ਜਾਇਦਾਦ
ਇਸ ਕੰਪਨੀ ਨੇ ਦਾਨ ਕੀਤੇ ਨੇ 1368 ਕਰੋੜ 

ਮੇਘਾ ਇੰਜੀਨੀਅਰਿੰਗ ਤੇ ਇਨਫਰਾਸਟ੍ਰਕਚਰ 'ਤੇ ਹੋਈ ਛਾਪੇਮਾਰੀ 
ਇਨਕਮ ਟੈਕਸ ਨੇ ਦਫ਼ਤਰਾਂ 'ਤੇ ਕੀਤੀਆਂ ਸੀ ਕਈ ਰੇਡ 
ਇਸ ਕੰਪਨੀ ਨੇ ਦਾਨ ਕੀਤਾ 966 ਕਰੋੜ 


CBI ਦੇ ਜਾਂਚ ਘੇਰੇ 'ਚ ਹੈ Haldia Energy Limited 
377 ਕਰੋੜ ਦਾ ਦਾਨ ਦੇਣ ਵਾਲੀ ਕੰਪਨੀ ਤੋਂ ਹੋ ਚੁੱਕੀ ਪੁੱਛਗਿੱਛ 
ਸਾਲ 2020 'ਚ CBI ਨੇ ਜਾਂਚ ਕੀਤੀ ਸੀ 

ਵੇਦਾਂਤਾ ਲਿਮਟਿਡ 'ਤੇ ਵੀ ਮਨੀ ਲਾਂਡਰਿੰਗ ਦਾ ਕੇਸ 
ਅਗਸਤ 2022 'ਚ ED ਨੇ ਦਫ਼ਤਰਾਂ 'ਤੇ ਕੀਤੀ ਸੀ ਛਾਪੇਮਾਰੀ 
ਵੇਦਾਂਤਾ ਲਿਮਟਿਡ ਨੇ 400 ਕਰੋੜ ਦਾ ਦਿੱਤਾ ਹੈ ਦਾਨ 


ਯਸ਼ੋਦਾ ਸੁਪਰ ਸਪੈਸ਼ਿਲਟੀ ਹਸਪਤਾਲ 'ਤੇ ਹੋਈ ਸੀ IT ਦੀ ਰੇਡ 
2020 'ਚ ਯਸ਼ੋਦਾ ਚੇਨ ਹਸਪਤਾਲਾਂ 'ਤੇ IT ਨੇ ਛਾਪੇਮਾਰੀ ਕੀਤੀ 

DLF ਕਮਰਸ਼ੀਅਲ ਡਿਵੈਲਪਰਸ ਲਿਮਟਿਡ 
ਇਸ ਕੰਪਨੀ ਨੇ 130 ਕਰੋੜ ਦਾਨ ਦਿੱਤੇ ਨੇ 
ਜ਼ਮੀਨ ਦੀ ਵੰਡ 'ਚ ਬੇਨਿਯਮੀਆਂ ਨੂੰ ਲੈ CBI ਨੇ ਕੀਤੀ ਸੀ ਰੇਡ 
ਫਿਰ ED ਨੇ ਰੀਅਲ ਅਸਟੇਟ ਫਰਮ ਸੁਪਰਟੈਕ ਦੇ ਖਿਲਾਫ਼ ਜਾਂਚ 'ਚ ਗੁਰੂਗ੍ਰਾਮ ਦਫ਼ਤਰਾਂ ਦੀ ਤਲਾਸ਼ੀ ਲਈ 


ਜਿੰਦਲ ਸਟੀਲ ਤੇ ਪਾਵਰ ਲਿਮਟਿਡ
ਅਪ੍ਰੈਲ 2022 'ਚ ਵਿਦੇਸ਼ੀ ਮੁਦਰਾ ਨਿਯਮਾਂ ਦੀ ਉਲੰਘਣਾ ਦਾ ਇਲਜ਼ਾਮ ਲੱਗਿਆ 
EDI ਨੇ ਉਦੋਂ ਜਿੰਦਲ ਸਟੀਲ ਤੇ ਪਾਵਰ ਲਿਮਟਿਡ ਦੇ ਸਾਰੇ ਦਫ਼ਤਰਾਂ ਦੀ ਤਲਾਸ਼ੀ ਲਈ ਸੀ

ਚੇਨੱਈ ਗ੍ਰੀਨਵੁੱਡ ਪ੍ਰਾਈਵੇਟ ਲਿਮਟਿਡ 'ਤੇ ਵੀ IT ਨੇ ਛਾਪਾ ਮਾਰਿਆ 
ਜੁਲਾਈ 2021 'ਚ ਇਸ ਕੰਪਨੀ 'ਤੇ ਰੇਡ ਹੋਈ 
ਜਨਵਰੀ 2022 'ਚ ਇਸ ਕੰਪਨੀ ਨੇ 105 ਕਰੋੜ ਦਾ ਦਾਨ ਦਿੱਤਾ 

ਡਾ. ਰੈਡੀ ਲੈਬੋਰੇਟਰੀ ਲਿਮਟਿਡ 'ਤੇ ਟੈਕਸ ਚੋਰੀ ਦੇ ਦੋਸ਼ ਲੱਗੇ 
ਇਨਕਮ ਟੈਕਸ ਵੱਲੋਂ 2023 'ਚ ਰੈਡੀ ਲੈਬੋਰੇਟਰੀ ਦੀ ਤਲਾਸ਼ੀ ਲਈ ਗਈ 
ਇਸ ਸਾਰੇ ਮਸਲੇ ਦੇ ਤਾਰ ਉਸ ਵੇਲੇ ਦੇ ਤੇਲੰਗਾਨਾ ਦੇ ਸਿੱਖਿਆ ਮੰਤਰੀ ਨਾਲ ਜੁੜੇ 

IFB ਐਗਰੋ ਲਿਮਟਿਡ 'ਤੇ ਵੀ ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ ਨੇ ਰੇਡ ਕੀਤੀ 
ਕਲੱਕਤਾ ਯੂਨਿਟ 'ਤੇ ਸਾਲ 2020  'ਚ ਛਾਪੇਮਾਰੀ ਹੋਈ ਸੀ 
92 ਕਰੋੜ ਇਸ ਕੰਪਨੀ ਨੇ ਇਲੈਕਟੋਰਲ ਬਾਂਡ ਜ਼ਰੀਏ ਦਾਨ ਦਿੱਤੇ

ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਵਾਲੀਆਂ 10 ਕੰਪਨੀਆਂ  
ਕੰਪਨੀ
                            ਚੰਦਾ (ਕਰੋੜਾਂ 'ਚ)
ਫਿਊਚਰ ਗੇਮਿੰਗ ਤੇ ਹੋਟਲ ਸਰਵਿਸਿਜ਼ ਪੀਆਰ - 1,368
ਮੇਘਾ ਇੰਜੀਨੀਅਰਿੰਗ  - 966 
ਕਵਿੱਕ ਸਪਲਾਈ ਚੇਨ ਲਿਮਟਿਡ  - 410 
ਵੇਦਾਂਤਾ ਲਿਮਟਿਡ - 400 
ਹਲਦੀਆ ਐਨਰਜੀ ਲਿਮਿਟੇਡ  - 377 
ਐਸਲ ਮਾਈਨਿੰਗ ਐਂਡ ਇੰਡਸਟਰੀਜ਼ ਲਿਮਿਟੇਡ -  224
ਭਾਰਤੀ ਗਰੁੱਪ - 247 
ਪੱਛਮੀ ਯੂਪੀ ਪਾਵਰ ਟ੍ਰਾਂਸਮਿਸ਼ਨ ਕੰਪਨੀ - 220
ਕੈਵੇਨੇਟਰ ਫੂਡਪਾਰਕ ਇਨਫਰਾ ਲਿਮਟਿਡ - 194 
MKJ ਐਂਟਰਪ੍ਰਾਇਜਿਜ਼ ਲਿਮਟਿਡ - 180 
ਮਦਨਲਾਲ ਲਿਮਟਿਡ - 185 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement