
Rakesh Tikait accident: ਮੁਜ਼ੱਫਰਨਗਰ ’ਚ ਗਾਂ ਨਾਲ ਟਕਰਾਈ ਟਿਕੈਤ ਦੀ ਕਾਰ
Rakesh Tikait accident: ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਸ਼ੁਕਰਵਾਰ ਸ਼ਾਮ ਨੂੰ ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਕਾਰ ਨਾਲ ਇੱਕ ਨੀਲ ਗਾਂ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਟਿਕੈਤ ਵਾਲ-ਵਾਲ ਬਚ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਟਿਕੈਤ ਦੇ ਅਨੁਸਾਰ, ਉਨ੍ਹਾਂ ਦੀ ਕਾਰ ਮੀਰਾਪੁਰ ਬਾਈਪਾਸ ਰੋਡ ਦੇ ਨੇੜੇ ਸੀ ਜਦੋਂ ਅਚਾਨਕ ਇੱਕ ਨੀਲ ਗਾਂ ਸਾਹਮਣੇ ਆਈ ਅਤੇ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਇਸ ਘਟਨਾ ਵਿੱਚ ਉਹ ਵਾਲ-ਵਾਲ ਬਚ ਗਏ।
ਸੂਚਨਾ ਮਿਲਣ ’ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ ਅਤੇ ਮੁਜ਼ੱਫਰਨਗਰ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਮਲਿਕ ਅਤੇ ਹੋਰਾਂ ਨੇ ਰਾਕੇਸ਼ ਟਿਕੈਤ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਸ਼ੁਕਰਵਾਰ ਨੂੰ ਮੁਜ਼ੱਫਰਨਗਰ ਵਿਖੇ ਆਪਣੇ ਘਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਨੀਲ ਗਾਂ ਗ਼ਲਤ ਦਿਸ਼ਾ ਤੋਂ ਆਈ ਸੀ ਅਤੇ ਵਾਹਨ ਨਾਲ ਟਕਰਾ ਗਈ।
ਟਿਕੈਤ ਨੇ ਕਿਹਾ, “ਅਸੀਂ ਸੀਟ ਬੈਲਟ ਲਗਾਈਆਂ ਸਨ ਅਤੇ ਇਸ ਨਾਲ ਬਹੁਤ ਸੁਰੱਖਿਆ ਮਿਲੀ। ਸਾਰਿਆਂ ਨੂੰ ਸੀਟ ਬੈਲਟ ਪਹਿਨਣੀ ਚਾਹੀਦੀ ਹੈ। ਜੇਕਰ ਕਾਰ ਛੋਟੀ ਹੁੰਦੀ ਅਤੇ ਕਿਸੇ ਨੇ ਸੀਟ ਬੈਲਟ ਨਾ ਲਗਾਈ ਹੁੰਦੀ, ਤਾਂ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ। ਸੁਰੱਖਿਆ ਕਰਮੀ ਨੇ ਸੀਟ ਬੈਲਟ ਲਗਾਈ ਹੋਈ ਸੀ ਅਤੇ ਉਸਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਸਾਰਿਆਂ ਨੂੰ ਤੇਜ਼ ਰਫ਼ਤਾਰ ਨਾਲ ਗੱਡੀ ਨਾ ਚਲਾਉਣ ਦੀ ਅਪੀਲ ਕੀਤੀ।
(For more news apart from Rakesh Tikait Latest News, stay tuned to Rozana Spokesman)