ਗੁਜਰਾਤ ਦੇ ਵਿਸਪੀ ਖਰਾਰੀ ਦਾ ਹੈਰਾਨੀਜਨਕ ਕਾਰਨਾਮਾ

By : JUJHAR

Published : Mar 15, 2025, 1:51 pm IST
Updated : Mar 15, 2025, 1:51 pm IST
SHARE ARTICLE
The amazing feat of Vispi Kharari of Gujarat
The amazing feat of Vispi Kharari of Gujarat

335.6 ਕਿਲੋਗ੍ਰਾਮ ਦੇ ਖੰਭਿਆਂ ਨੂੰ ਸਭ ਤੋਂ ਲੰਬੇ ਸਮੇਂ ਤਕ ਸੰਭਾਲਣ ਦਾ ਵਿਸ਼ਵ ਰਿਕਾਰਡ ਬਣਾਇਆ

ਭਾਰਤੀ ਤਾਕਤਵਰ ਵਿਸਪੀ ਖਰਾਰੀ ਨੇ ਹਰਕਿਊਲਿਸ ਥੰਮ੍ਹਾਂ ਨੂੰ 2 ਮਿੰਟ 10.75 ਸਕਿੰਟ ਲਈ ਫੜ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ, ਜਿਸ ਵਿਚ ਹਰੇਕ ਥੰਮਹ ਦਾ ਭਾਰ ਲਗਭਗ 160 ਕਿਲੋਗ੍ਰਾਮ ਸੀ। ਉਸ ਦੀ ਸ਼ਾਨਦਾਰ ਪ੍ਰਾਪਤੀ ਦੀ ਐਲੋਨ ਮਸਕ ਨੇ ਪ੍ਰਸ਼ੰਸਾ ਕੀਤੀ ਅਤੇ ਉਸ ਨੇ ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ‘ਐਕਸ’ ਹੈਂਡਲ ਤੋਂ ਸ਼ੇਅਰ ਕੀਤੇ ਵੀਡੀਉ ਨੂੰ ਰੀਟਵੀਟ ਕੀਤਾ।

ਭਾਰਤ ਦੇ ਮਸ਼ਹੂਰ ਤਾਕਤਵਰ ਵਿਸਪੀ ਖਰਾਰੀ ਨੇ ਇਕ ਵਾਰ ਫਿਰ ਆਪਣੀ ਅਦਭੁਤ ਤਾਕਤ ਦਾ ਪ੍ਰਦਰਸ਼ਨ ਕਰ ਕੇ ਗਿਨੀਜ਼ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਉਸ ਨੇ ਹਰਕੂਲਸ ਪਿਲਰਸ ਹੋਲਡ ਵਿਚ 2 ਮਿੰਟ 10.75 ਸਕਿੰਟ ਲਈ ਭਾਰ ਫੜ ਕੇ ਇਕ ਨਵਾਂ ਰਿਕਾਰਡ ਬਣਾਇਆ। ਵਿਸਪੀ ਖਰਾਰੀ ਨੇ 335.6 ਕਿਲੋਗ੍ਰਾਮ ਭਾਰ ਵਾਲੇ ਹਰਕਿਊਲਿਸ ਪਿੱਲਰਜ਼ ਨੂੰ 2 ਮਿੰਟ 10.75 ਸਕਿੰਟ ਲਈ ਫੜ ਕੇ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ।

ਉਸ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਐਲੋਨ ਮਸਕ ਨੇ ਵੀ ਕੀਤੀ। ਉਸ ਨੇ ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ‘ਐਕਸ’ (ਪਹਿਲਾਂ ਟਵਿੱਟਰ) ਹੈਂਡਲ ਦੁਆਰਾ ਸਾਂਝੇ ਕੀਤੇ ਗਏ ਵੀਡੀਉ ਨੂੰ ਰੀਟਵੀਟ ਕਰ ਕੇ ਇਸ ਕਾਰਨਾਮੇ ਨੂੰ ਸਵੀਕਾਰ ਕੀਤਾ। ਵੀਡੀਉ ਵਿਚ, ਵਿਸਪੀ ਖਰਾਰੀ ਨੂੰ ਭਾਰੀ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ।

ਵਿਸਪੀ ਖਰਾਰੀ ਭਾਰਤ ਦਾ ਇਕ ਮਸ਼ਹੂਰ ਤਾਕਤਵਰ ਤੇ ਮਾਰਸ਼ਲ ਆਰਟਸ ਮਾਹਰ ਹੈ। ਉਹ ਪਹਿਲਾਂ ਵੀ ਕਈ ਵਾਰ ਆਪਣੀ ਵਿਲੱਖਣ ਸਰੀਰਕ ਤਾਕਤ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਉਸਦੀ ਤੰਦਰੁਸਤੀ ਤੇ ਤਾਕਤ ਦਾ ਇਹ ਰਿਕਾਰਡ ਉਸਦੀ ਸਖ਼ਤ ਸਿਖਲਾਈ ਅਤੇ ਸਮਰਪਣ ਨੂੰ ਦਰਸਾਉਂਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement