
ਖਾੜੀ ਦੇਸ਼ਾਂ ਤੋਂ ਇੱਥੇ ਤਿਰੂਵੰਤਪੁਰਮ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਆਏ ਤਿੰਨ ਯਾਤਰੀਆਂ ਤੋਂ 42 ਲੱਖ ਰੁਪਏ ਮੁੱਲ ਦਾ ਸੋਨਾ ਜ਼ਬਤ ਕੀਤਾ ...
ਕੋਚੀ : ਖਾੜੀ ਦੇਸ਼ਾਂ ਤੋਂ ਇੱਥੇ ਤਿਰੂਵੰਤਪੁਰਮ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਆਏ ਤਿੰਨ ਯਾਤਰੀਆਂ ਤੋਂ 42 ਲੱਖ ਰੁਪਏ ਮੁੱਲ ਦਾ ਸੋਨਾ ਜ਼ਬਤ ਕੀਤਾ ਗਿਆ। ਕਸਟਮ ਕਮਿਸ਼ਨਰ ਸੁਮਿਤ ਕੁਮਾਰ ਨੇ ਦਸਿਆ ਕਿ ਕੋਚਿਨ ਅਤੇ ਤਿਰੂਵੰਤਪੁਰਮ ਕਸਟਮ ਦੀਆਂ ਖ਼ੁਫ਼ੀਆ ਟੀਮਾਂ ਨੇ ਕਲ ਇਹ ਜ਼ਬਤੀ ਕੀਤੀ ਹੈ।
42 lakhs of gold seized a passenger in Kerala
ਉਨ੍ਹਾਂ ਦਸਿਆ ਕਿ ਜਵਾਨਾਂ ਨੇ ਇੱਥੇ ਦੋ ਵੱਖ-ਵੱਖ ਮਾਮਲਿਆਂ ਵਿਚ ਰਿਆਦ ਤੋਂ ਆਏ ਮੱਲਪੁਰਮ ਦੇ ਦੋ ਲੋਕਾਂ ਕੋਲੋਂ ਕੁੱਲ 601.800 ਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਦੀ ਕੀਮਤ 17.42 ਲੱਖ ਰੁਪਏ ਹੈ। ਤਿਰੂਵੰਤਪੁਰਮ ਵਿਚ ਕਸਟਮ ਅਧਿਕਾਰੀਆਂ ਨੇ ਅਮੀਰਾਤ ਦੇ ਇਕ ਜਹਾਜ਼ ਰਾਹੀਂ ਆਉਣ ਵਾਲੇ ਇਕ ਯਾਤਰੀ ਨੂੰ ਫੜ ਲਿਆ ਗਿਆ ਅਤੇ ਉਸ ਦੇ ਕੋਲੋਂ 816.38 ਗ੍ਰਾਮ ਵਜ਼ਨ ਦਾ ਸੱਤ ਸੋਨੇ ਦੇ ਬਿਸਕੁਟ ਬਰਾਮਦ ਕੀਤੇ।
42 lakhs of gold seized a passenger in Kerala
ਕੁਮਾਰ ਨੇ ਦਸਿਆ ਕਿ ਉਸ ਨੇ ਇਹ ਸਮੱਗਰੀ ਅਪਣੀ ਪੈਂਟ ਅਤੇ ਜੁੱਤੀਆਂ ਵਿਚ ਲੁਕਾ ਕੇ ਰੱਖੀ ਸੀ ਅਤੇ ਇਸ ਦੀ ਕੀਮਤ 25.75 ਲੱਖ ਰੁਪਏ ਹੈ। ਉਨ੍ਹਾਂ ਦਸਿਆ ਕਿ ਕਸਟਮ ਕਾਨੂੰਨ 1962 ਦੀ ਧਾਰਾ 104 ਤਹਿਤ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।