
ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਦੇ ਅਪਣੇ ਛੇ ਸਾਲ ਦੇ ਨਵੇਂ ਕਾਰਜਕਾਲ ਲਈ ਉਚ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਜੇਤਲੀ (65) ...
ਨਵੀਂ ਦਿੱਲੀ : ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਦੇ ਅਪਣੇ ਛੇ ਸਾਲ ਦੇ ਨਵੇਂ ਕਾਰਜਕਾਲ ਲਈ ਉਚ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਜੇਤਲੀ (65) ਪਿਛਲੇ ਮਹੀਨੇ ਉਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਲਈ ਚੁਣੇ ਗਏ ਹਨ। ਸਿਹਤ ਸਬੰਧੀ ਕਾਰਨਾਂ ਕਰ ਕੇ ਉਨ੍ਹਾਂ ਨੂੰ ਇਕ ਵਿਸ਼ੇਸ਼ ਸਮਾਗਮ ਵਿਚ ਸਹੁੰ ਦਿਵਾਈ ਗਈ। ਉਨ੍ਹਾਂ ਦੀ ਕਿਡਨੀ ਦਾ ਇਲਾਜ ਚਲ ਰਿਹਾ ਹੈ।
Jaitley has been sworn in as Rajya Sabha member
ਜੇਤਲੀ ਨੇ ਟਵੀਟ ਕੀਤਾ, '' ਉਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਰਾਜ ਸਭਾ ਦੇ ਮੈਂਬਰ ਦੇ ਤੌਰ 'ਤੇ ਸਹੁੰ ਲਈ। ਕੇਂਦਰੀ ਮੰਤਰੀ ਅਨੰਤ ਕੁਮਾਰ, ਰਵੀ ਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵਡੇਕਰ, ਪਿਊਸ਼ ਗੋਇਲ, ਹਰਦੀਪ ਐਸ ਪੁਰੀ, ਵਿਜੈ ਗੋਇਲ ਅਤੇ ਸ਼ਿਵ ਪ੍ਰਤਾਪ ਸ਼ੁਕਲਾ, ਵਿਰੋਧ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਇਸ ਦੌਰਾਨ ਉਥੇ ਮੌਜੂਦ ਸਨ।
Jaitley has been sworn in as Rajya Sabha member
ਰਾਜ ਸਭਾ ਮੈਂਬਰ ਭੁਪਿੰਦਰ ਯਾਦਵ, ਜਗਦੰਬਿਕਾ ਪਾਲ, ਕੋਨਾਰਡ ਸੰਗਮਾ (ਮੇਘਾਲਿਆ ਦੇ ਮੌਜੂਦਾ ਮੁੱਖ ਮੰਤਰੀ) ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਵੀ ਸਮਾਗਮ ਵਿਚ ਸ਼ਾਮਲ ਹੋਏ।
Jaitley has been sworn in as Rajya Sabha member
ਰਾਜ ਸਭਾ ਦਾ ਮੈਂਬਰ ਮੁੜ ਚੁਣੇ ਜਾਣ ਤੋਂ ਬਾਅਦ ਜੇਤਲੀ ਨੂੰ ਸਦਨ ਦਾ ਨੇਤਾ ਵੀ ਦੁਬਾਰਾ ਨਿਯੁਕਤ ਕੀਤਾ ਗਿਆ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਹੋਰ ਮੈਂਬਰਾਂ ਦੇ ਨਾਲ ਸਹੁੰ ਨਹੀਂ ਲੈ ਸਕੇ ਸਨ। ਉਹ 2 ਅਪ੍ਰੈਲ ਤੋਂ ਨਾਰਥ ਬਲਾਕ ਸਥਿਤ ਅਪਣੇ ਦਫ਼ਤਰ ਵੀ ਨਹੀਂ ਗਏ ਹਨ। ਏਮਸ ਵਿਚ 9 ਅਪ੍ਰੈਲ ਨੂੰ ਉਨ੍ਹਾਂ ਦਾ ਡਾਇਲਿਸਿਸ ਕੀਤਾ ਗਿਆ ਸੀ, ਜਿਸ ਦੇ ਬਾਅਦ ਤੋਂ ਹੀ ਉਨ੍ਹਾਂ ਨੂੰ ਘਰ 'ਤੇ ਇਕ ਸੁਖਾਵੇਂ ਵਾਤਾਵਰਣ ਵਿਚ ਰਹਿਣ ਲਈ ਕਿਹਾ ਗਿਆ।
Jaitley has been sworn in as Rajya Sabha member
ਜੇਤਲੀ ਨੇ ਅਪਣਾ ਪਹਿਲਾਂ ਤੋਂ ਤੈਅ ਵਿਦੇਸ਼ ਦੌਰਾ ਰੱਦ ਕਰਦੇ ਹੋਏ ਅਪਣੀ ਬਿਮਾਰੀ ਦੀ ਜਾਣਕਾਰੀ ਟਵਿੱਟਰ 'ਤੇ ਦਿਤੀ ਸੀ। ਮੈਕਸ ਹਸਪਤਾਲ ਵਿਚ ਸਤੰਬਰ 2014 ਵਿਚ ਵੀ ਉਨ੍ਹਾਂ ਦੀ ਇਕ ਸਰਜਰੀ ਕੀਤੀ ਗਈ ਸੀ ਪਰ ਬਾਅਦ ਵਿਚ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਏਮਸ ਵਿਚ ਭਰਤੀ ਕਰਵਾਇਆ ਗਿਆ ਸੀ। ਕਈ ਸਾਲ ਪਹਿਲਾਂ ਉਨ੍ਹਾਂ ਦੇ ਦਿਲ ਦੀ ਸਰਜਰੀ ਵੀ ਹੋਈ ਸੀ।