ਹੁਣ 'ਮਦਦ ਐਪ' ਜ਼ਰੀਏ ਰੇਲਵੇ 'ਚ ਕਰਵਾਉ ਅਪਣੀ ਸ਼ਿਕਾਇਤ ਦਰਜ
Published : Apr 15, 2018, 2:19 pm IST
Updated : Apr 15, 2018, 5:23 pm IST
SHARE ARTICLE
 Now get your complaint registered in railway through 'Help App'
Now get your complaint registered in railway through 'Help App'

ਜੇਕਰ ਤੁਸੀਂ ਰੇਲਵੇ ਨਾਲ ਸਬੰਧਤ ਕੋਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਡੇ ਕੋਲ ਟਵਿੱਟਰ, ਫੇਸਬੁਕ, ...

ਨਵੀਂ ਦਿੱਲੀ : ਜੇਕਰ ਤੁਸੀਂ ਰੇਲਵੇ ਨਾਲ ਸਬੰਧਤ ਕੋਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਡੇ ਕੋਲ ਟਵਿੱਟਰ, ਫੇਸਬੁਕ, ਹੈਲਪਲਾਈਨ ਜਾਂ ਸ਼ਿਕਾਇਤ ਰਜਿਸਟਰ ਆਦਿ ਦੀ ਸਹੂਲਤ ਹੈ ਪਰ ਹੁਣ ਰੇਲਵੇ ਇਸ ਤੋਂ ਅੱਗੇ ਇਕ ਕਦਮ ਵਧਾ ਰਿਹਾ ਹੈ। ਰੇਲਵੇ ਇਸ ਮਹੀਨੇ ਦੇ ਆਖ਼ਰ ਵਿਚ 'ਮਦਦ' (ਮੋਬਾਈਲ ਐਪਲੀਕੇਸ਼ਨ ਫਾਰ ਡਿਜ਼ਾਇਰਡ ਅਸਿਸਟੈਂਸ ਡਿਊਰਿੰਗ ਟ੍ਰੈਵਲ) ਦੇ ਨਾਮ ਨਾਲ ਇਕ ਮੋਬਾਈਲ ਐਪਲੀਕੇਸ਼ਨ ਲਿਆਉਣ ਜਿਾ ਰਿਹਾ ਹੈ, ਜਿਸ ਦੇ ਜ਼ਰੀਏ ਯਾਤਰੀ ਖਾਣੇ ਦੀ ਗੁਣਵਤਾ ਜਾਂ ਗੰਦੇ ਪਖ਼ਾਨੇ ਜਾਂ ਕਿਸੇ ਹੋਰ ਮੁੱਦੇ 'ਤੇ ਅਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ।

 Now get your complaint registered in the railway through 'Help App'Now get your complaint registered in the railway through 'Help App'

ਇਸ ਐਪ ਜ਼ਰੀਏ ਉਹ ਐਮਰਜੈਂਸੀ ਸੇਵਾਵਾਂ ਲਈ ਵੀ ਬੇਨਤੀ ਕਰ ਸਕਣਗੇ। ਐਪ ਜ਼ਰੀਏ ਸਬੰਧਤ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਤਕ ਸਿੱਧੇ ਸ਼ਿਕਾਇਤ ਪਹੁੰਚ ਜਾਵੇਗੀ ਅਤੇ ਆਨਲਾਈਨ ਕਾਰਵਾਈ ਹੋ ਸਕੇਗੀ। ਇਸ ਤਰ੍ਹਾਂ ਨਾਲ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਅਤੇ ਨਿਪਟਾਰੇ ਦੀ ਪੂਰੀ ਪ੍ਰਕਿਰਿਆ ਤੇਜ਼ੀ ਨਾਲ ਹੋ ਸਕੇਗੀ। ਯਾਤਰੀ ਅਪਣੀਆਂ ਸ਼ਿਕਾਇਤਾਂ ਦੀ ਯਥਾ ਸਥਿਤੀ ਅਤੇ ਮਾਮਲੇ ਵਿਚ ਕੀਤੀ ਗਈ ਕੋਈ ਵੀ ਕਾਰਵਾਈ ਦੀ ਜਾਣਕਾਰੀ ਵੀ ਹਾਸਲ ਕਰ ਸਕਣਗੇ।

  Now get your complaint registered in the railway through 'Help App'Now get your complaint registered in the railway through 'Help App'

ਪ੍ਰਸਤਾਵਿਤ ਐਪ ਨਾਲ ਰੇਲਵੇ ਦੇ ਸਾਰੇ ਯਾਤਰੀਆਂ ਦੀਆਂ ਸ਼ਿਕਾਇਤਾਂ ਅਤੇ ਨਿਪਟਾਰਾ ਤੰਤਰ ਇਕ ਮੰਚ 'ਤੇ ਆ ਜਾਣਗੇ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹੁਣ ਤਕ ਸਾਡੇ ਕੋਲ 14 ਮਾਧਿਅਮ ਹਨ, ਜਿਸ ਦੇ ਜ਼ਰੀਏ ਯਾਤਰੀ ਅਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ। ਸਭ ਦਾ ਜਵਾਬ ਦੇਣ ਦਾ ਅਪਣਾ ਸਮਾਂ ਹੈ ਅਤੇ ਨਾਲ ਹੀ ਜਵਾਬ ਦਾ ਮਾਪਦੰਡ ਵੀ ਵੱਖ ਹੈ। ਕਦੇ ਕੋਈ ਸਰਗਰਮ ਰਹਿੰਦਾ ਹੈ, ਕਦੇ ਨਹੀਂ ਰਹਿੰਦਾ ਹੈ। 

 Now get your complaint registered in the railway through 'Help App'Now get your complaint registered in the railway through 'Help App'

ਇਹ ਐਪ ਇਸ ਮਹੀਨੇ ਸ਼ੁਰੂ ਹੋ ਸਕਦਾ ਹੈ। ਯਾਤਰੀ ਅਪਣੀਆਂ ਸ਼ਿਕਾਇਤਾਂ ਪੀਐਨਆਰ ਟਾਈਪ ਕਰ ਕੇ ਦਰਜ ਕਰ ਸਕਦੇ ਹਨ। ਰਜਿਸਟ੍ਰੇਸ਼ਨ ਸਮੇਂ ਐਸਐਮਐਸ ਜ਼ਰੀਏ ਉਨ੍ਹਾਂ ਨੂੰ ਇਕ ਸ਼ਿਕਾਇਤ ਆਈਡੀ ਮਿਲੇਗਾ। ਇਸ ਤੋਂ ਬਾਅਦ ਸਬੰਧਤ ਵਿਭਾਗ ਦੁਆਰਾ ਕੀਤੀ ਗਈ ਕਾਰਵਾਈ ਬਾਰੇ ਵਿਅਕਤੀਗਤ ਐਸਐਮਐਸ ਜ਼ਰੀਏ ਜਾਣਕਾਰੀ ਦਿਤੀ ਜਾਵੇਗੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement