
ਨਿਯੁਕਤੀਆਂ ਦੀ ਰਫ਼ਤਾਰ ਵਧਣ ਨਾਲ ਕੰਪਨੀਆਂ ਦੇ ਉਪਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦਾ ਦਬਾਅ ਐ ...
ਨਵੀਂ ਦਿੱਲੀ : ਨਿਯੁਕਤੀਆਂ ਦੀ ਰਫ਼ਤਾਰ ਵਧਣ ਨਾਲ ਕੰਪਨੀਆਂ ਦੇ ਉਪਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦਾ ਦਬਾਅ ਐ ਅਤੇ ਇਸ ਕਾਰਨ ਕਰਮਚਾਰੀਆਂ ਦੀ ਤਨਖ਼ਾਹ ਵਿਚ ਇਸ ਸਾਲ 9-12 ਫ਼ੀ ਸਦ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ। ਮਨੁੱਖੀ ਸਰੋਤ (ਐਚਆਰ) ਮਾਹਿਰਾਂ ਨੇ ਕਿਹਾ ਕਿ ਬਿਹਤਰ ਕਰਮਚਾਰੀਆਂ ਦੀ ਤਨਖ਼ਾਹ ਵਿਚ 15 ਫ਼ੀਸਦੀ ਤਕ ਦੇ ਵਾਧੇ ਦਾ ਅੰਦਾਜ਼ਾ ਹੈ।
This year salary increments will be 9-12 per cent: experts
ਉਨ੍ਹਾਂ ਕਿਹਾ ਕਿ ਕੰਪਨੀਆਂ ਔਸਤ ਅਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਵਿਚ ਫ਼ਰਕ ਕਰਨ 'ਤੇ ਜ਼ੋਰ ਦੇ ਰਹੀਆਂ ਹਨ। ਉਹ ਇਸ ਦੇ ਲਈ ਤਨਖ਼ਾਹ ਵਾਧਾ ਆਦਿ ਵਰਗੇ ਉਪਾਅ ਅਪਣਾ ਰਹੀਆਂ ਹਨ। ਖ਼ਪਤਕਾਰ ਅਧਾਰਿਤ ਖੇਤਰ ਜਿਵੇਂ ਐਫਐਮਸੀਜੀ, ਸੀਡੀ, ਖ਼ੁਦਰਾ, ਮੀਡੀਆ ਅਤੇ ਇਸ਼ਤਿਹਾਰ ਆਦਿ ਇਸ ਸਾਲ ਸਕਰਾਤਮਕ ਤਨਖ਼ਾਹ ਵਾਧਾ ਦੇਣ ਵਾਲੀਆਂ ਹਨ।
This year salary increments will be 9-12 per cent: experts
ਗਲੋਬਲ ਹੰਟ ਦੇ ਪ੍ਰਬੰਧ ਨਿਦੇਸ਼ਕ ਸੁਨੀਲ ਗੋਇਲ ਨੇ ਕਿਹਾ ਕਿ ਇਸ ਸਾਲ ਤਨਖ਼ਾਹ ਵਾਧਾ ਦਰ 9-12 ਫ਼ੀਸਦੀ ਰਹੇਗੀ। ਇਹ ਪਿਛਲੇ ਸਾਲ ਦੀ ਤੁਨਲਾ ਵਿਚ ਕੁੱਝ ਜ਼ਿਆਦਾ ਰਹੇਗੀ। ਏਂਟਲ ਇੰਟਰਨੈਸ਼ਨਲ ਇੰਡੀਆ ਦੇ ਐਮਡੀ ਜੋਸੇਫ਼ ਦੇਵਾਸੀਆ ਨੇ ਕਿਹਾ ਕਿ 2016-17 ਲਈ ਤਨਖ਼ਾਹ ਵਾਧੇ 'ਤੇ ਨੋਟਬੰਦੀ ਦਾ ਕੁੱਝ ਅਸਰ ਪਿਆ ਜਦਕਿ 2017-18 ਵਿਚ ਮਾਲ ਅਤੇ ਸੇਵਾ ਕਰ (ਜੀਐਸਟੀ) ਨਵੀਨੀਕਰਨ ਨੇ ਕਾਰੋਬਾਰ ਨੂੰ ਪ੍ਰਭਾਵਤ ਕੀਤਾ।
This year salary increments will be 9-12 per cent: experts
ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਅਤੇ ਰੁਜ਼ਗਾਰ ਬਜ਼ਾਰ ਵਿਚ ਹੁਣ ਤੇਜ਼ੀ ਆਈ ਹੈ ਅਤੇ 2018-19 ਦੌਰਾਨ ਵੱਖ-ਵੱਖ ਖੇਤਰਾਂ ਵਿਚ ਕਾਫ਼ੀ ਸਕਰਾਤਮਕਤਾ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਨਿਯੁਕਤੀਆਂ ਤੇਜ਼ ਹੋਣ ਨਾਲ ਕੰਪਨੀਆਂ ਬਿਹਤਰ ਪ੍ਰਦਰਸ਼ਂਨ ਕਰਨ ਵਾਲੇ ਕਰਮਚਾਰੀਆਂ ਨੂੰ ਬਣਾਏ ਰਖਣਾ ਚਾਹੁੰਦੀਆਂ ਹਨ। ਮਾਹਿਰਾਂ ਅਨੁਸਾਰ ਤਨਖ਼ਾਹ ਵਾਧੇ ਦੇ ਮਾਮਲੇ ਵਿਚ ਬੰਗਲੁਰੂ ਅਤੇ ਦਿੱਲੀ ਦੇਸ਼ ਦੇ ਹੋਰ ਹੋਰ ਸ਼ਹਿਰਾਂ ਜਿਵੇਂ ਮੁੰਬਈ, ਪੁਣੇ, ਚੇਨਈ, ਹੈਦਰਾਬਾਦ ਅਤੇ ਕੋਲਕੱਤਾ ਆਦਿ ਦੀ ਤੁਲਨਾ ਵਿਚ ਬਿਹਤਰ ਰਹਿਣਗੇ।