
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ...
ਸ੍ਰੀਨਗਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੇ ਕਾਫ਼ਿਲੇ ਦੇ ਵਾਹਨਾਂ ‘ਤੇ ਅਨੰਤਨਾਗ ਵਿਚ ਅੱਜ ਪੱਥਰਬਾਜਾਂ ਨੇ ਹਮਲਾ ਕਰ ਦਿੱਤਾ। ਜਾਣਕਾਰ ਸੂਤਰਾਂ ਨੇ ਕਿਹਾ ਕਿ ਮਹਿਬੂਬਾ ਅਨੰਤਨਾਗ ਦੇ ਸ਼ਰੀਨ ਖਿਰਰਾਮ ‘ਚ ਪ੍ਰਾਰਥਨਾ ਤੋਂ ਬਾਅਦ ਬਿਜਬਿਹਾੜਾ ਵਾਪਸ ਮੁੜ ਰਹੀ ਸੀ ਤਾਂ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਵਾਹਨਾਂ ਦੇ ਕਾਫ਼ਿਲੇ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ।
Kashmiri Boys
ਇਸ ਹਮਲੇ ਵਿਚ ਉਨ੍ਹਾਂ ਦੇ ਕਾਫ਼ਿਲੇ ਦਾ ਇਕ ਵਾਹਨ ਹਾਦਸਾ ਗ੍ਰਸਤ ਹੋ ਗਿਆ ਤੇ ਉਨ੍ਹਾਂ ਦੇ ਵਾਹਨ ਚਾਲਕ ਨੂੰ ਵੀ ਸੱਟਾਂ ਲੱਗੀਆਂ। ਇਸ ਘਟਨਾਂ ਵਿਚ ਇਕ ਹੋਰ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ। ਮਹਿਬੂਬਾ ਅਨੰਤਨਾਗ ਲੋਕ ਸਭਾ ਸੀਟ ਤੋਂ ਪੀਡੀਪੀ ਦੀ ਉਮੀਦਵਾਰ ਹੈ। ਉਨ੍ਹਾਂ ਨੇ 2014 ਵਿਚ ਇਥੋਂ ਸੰਸਦੀ ਚੋਣ ਜਿੱਤੀ ਸੀ। ਅਪਣੇ ਪਿਤਾ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਹੰਮਦ ਦੇ ਮਰਨ ਤੋਂ ਬਾਅਦ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ।
Mehbooba Mufti
ਜ਼ਿਕਰਯੋਗ ਹੈ ਕਿ ਸਈਦ ਦੀ ਸੱਤ ਜਨਵਰੀ 2016 ਨੂੰ ਨਵੀਂ ਦਿੱਲੀ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਪਿਛਲੇ ਤਿੰਨ ਸਾਲਾਂ ਤੋਂ ਸੁਰੱਖਿਆ ਕਾਰਨਾਂ ਤੋਂ ਇਸ ਸੰਸਦੀ ਸੀਟ ‘ਤੇ ਉਪ ਚੋਣਾਂ ਨਹੀਂ ਸਕੀਆਂ ਸੀ। ਅਨੰਤਨਾਗ ਲੋਕ ਸਭਾ ਸੀਟ ‘ਤੇ ਪੜਾਵਾਂ ‘ਚ 23, 29 ਅਪ੍ਰੈਲ ਤੇ 6 ਮਈ ਨੂੰ ਵੋਟਾਂ ਪੈਣਗੀਆਂ।