
ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਦੁਨੀਆਂ ਵਿਚ ਫੈਲੀ ਹੋਈ ਹੈ। ਪੀਐੱਮ ਮੋਦੀ ਨੇ ਲੌਕਡਾਊਨ ਦੀ ਮਿਆਦ ਵਧਾ ਕੇ 3 ਮਈ ਕਰ ਦਿੱਤੀ ਹੈ ਅਤੇ ਇਸ ਲੌਕਡਾਊਨ ਦੌਰਾਨ
ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਦੁਨੀਆਂ ਵਿਚ ਫੈਲੀ ਹੋਈ ਹੈ। ਪੀਐੱਮ ਮੋਦੀ ਨੇ ਲੌਕਡਾਊਨ ਦੀ ਮਿਆਦ ਵਧਾ ਕੇ 3 ਮਈ ਕਰ ਦਿੱਤੀ ਹੈ ਅਤੇ ਇਸ ਲੌਕਡਾਊਨ ਦੌਰਾਨ ਸਭ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਲੌਕਡਾਊਨ ਦੇ ਚਲਦੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ ਬੇਹੱਦ ਜ਼ਰੂਰੀ ਹੈ। ਕਈ ਲੋਕ ਬਜ਼ਾਰਾਂ ਤੋਂ ਮਹਿੰਗੇ ਮਾਸਕ ਖਰੀਦ ਰਹੇ ਹਨ।
File photo
ਇਸ ਸਮੇਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰ 'ਚ ਬਣੇ ਮਾਸਕ ਦਾ ਇਸਤੇਮਾਲ ਕਰੋ ਅਤੇ ਅੱਗੇ ਪੰਜ ਲੋਕਾਂ ਨੂੰ ਵੀ ਬਣਾ ਕੇ ਦਿਓ। ਪੀ.ਐੱਮ. ਮੋਦੀ ਦੀ ਅਪੀਲ 'ਤੇ ਇਕ 10 ਸਾਲ ਦੇ ਬੱਚੇ ਨੇ ਵੀ ਖੁਦ ਘਰ 'ਚ ਬੈਠ ਕੇ ਮਾਸਕ ਬਣਾਏ। ਉਸ ਨੇ ਸਿਲਾਈ ਮਸ਼ੀਨ ਦੇ ਜ਼ਰੀਏ ਇਹ ਮਾਸਕ ਤਿਆਰ ਕੀਤਾ ਹੈ।
Mask
ਬੱਚੇ ਦੇ ਕਿਸੇ ਜਾਣਕਾਰ ਨੇ ਮਾਸਕ ਬਣਾਉਂਦੇ ਹੋਏ ਉਸ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ 'ਤੇ ਪੀ.ਐੱਮ. ਮੋਦੀ ਨੇ ਵੀ ਟਵੀਟ ਕੀਤਾ ਹੈ। ਪੀ.ਐੱਮ. ਮੋਦੀ ਨੇ ਬੱਚੇ ਦੀ ਕੋਸ਼ਿਸ਼ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਖਿਲਾਫ਼ ਇਸ ਜੰਗ 'ਚ ਤੁਹਾਡੀ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਹੇਮੰਤ ਗੁਪਤਾ ਨਾਂ ਦੇ ਇਕ ਸ਼ਖਸ ਨੇ ਟਵਿੱਟਰ 'ਤੇ ਆਪਣੇ ਭਤੀਜੇ ਦੀਆਂ ਕੁਝ ਫੋਟੋਆਂ ਸ਼ੇਅਰ ਕੀਤੀਆਂ ਅਤੇ ਲਿਖਿਆ ਕਿ ਮੋਦੀ ਜੀ ਨੇ ਘਰ 'ਚ ਬਣੇ ਮਾਸਕ ਪਾਉਣ ਦਾ ਸੁਝਾਅ ਦਿੱਤਾ ਸੀ।
File photo
ਮੇਰਾ 10 ਸਾਲ ਦਾ ਭਤੀਜਾ ਵੀ ਇਸ ਤੋਂ ਕਾਫੀ ਪ੍ਰਭਾਵਿਤ ਹੋਇਆ ਅਤੇ ਉਸ ਨੇ ਘਰ 'ਚ ਸਿਲਾਈ ਮਸ਼ੀਨ 'ਤੇ ਖੁਦ ਆਪਣੇ ਲਈ ਮਾਸਕ ਬਣਾਇਆ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਆਪਣੇ ਪ੍ਰੋਫਾਈਲ ਫੋਟੋ ਵੀ ਬਦਲ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਮਾਸਕ ਨਾਲ ਮੂੰਹ ਢੱਕੀ ਹੋਈ ਫੋਟੋ ਲਗਾਈ ਹੈ ਜੋ ਦੇਸ਼ ਵਾਸੀਆਂ ਦੇ ਲਈ ਇਕ ਸੰਦੇਸ਼ ਹੈ ਕਿ ਆਪਣਾ ਮੂੰਹ ਢੱਕ ਕੇ ਘਰੋਂ ਬਾਹਰ ਨਿਕਲੋ।