Lockdown 2.0 ਗਾਈਡਲਾਈਨ: ਪਲੰਬਰ,ਮਕੈਨਿਕ,ਤਰਖਾਣ ਨੂੰ ਛੋਟ,ਸ਼ਰਤ 'ਤੇ ਖੁੱਲਣਗੀਆਂ ਆਈਟੀ ਕੰਪਨੀਆਂ 
Published : Apr 15, 2020, 1:58 pm IST
Updated : Apr 15, 2020, 1:58 pm IST
SHARE ARTICLE
FILE PHOTO
FILE PHOTO

ਕੇਂਦਰ ਸਰਕਾਰ ਨੇ ਤਾਲਾਬੰਦੀ ਦੇ ਦੂਜੇ ਹਿੱਸੇ ਦੇ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹਨ।

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਤਾਲਾਬੰਦੀ ਦੇ ਦੂਜੇ ਹਿੱਸੇ ਦੇ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹਨ। ਇਸ ਦੇ ਤਹਿਤ ਜਨਤਕ ਥਾਵਾਂ 'ਤੇ ਮਾਸਕ ਪਾਉਣੇ ਲਾਜ਼ਮੀ ਹੋਣਗੇ। ਸਰਕਾਰ ਨੇ ਕਿਸਾਨਾਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਕੁਝ ਉਦਯੋਗਾਂ ਨੂੰ ਵੀ ਛੋਟ ਦਿੱਤੀ ਗਈ ਹੈ।

file photophoto

ਈ-ਕਾਮਰਸ - ਕੋਰੀਅਰ ਸੇਵਾਵਾਂ ਨੂੰ ਰਾਹਤ ਦਿੱਤੀ ਗਈ ਹੈ। ਮਹੱਤਵਪੂਰਨ ਚੀਜ਼ਾਂ ਬਣਾਉਣ ਵਾਲੀਆਂ ਫੈਕਟਰੀਆਂ ਵੀ ਖੋਲ੍ਹੀਆਂ ਜਾਣਗੀਆਂ। ਸਰਕਾਰ ਨੇ ਕਿਹਾ ਕਿ ਜ਼ਰੂਰੀ ਚੀਜ਼ਾਂ ਅਤੇ ਦਵਾਈਆਂ ਦਾ ਉਤਪਾਦਨ ਜਾਰੀ ਰਹੇਗਾ। ਕੁਝ ਸ਼ਰਤਾਂ ਦੇ ਨਾਲ ਟਰੱਕਾਂ ਨੂੰ ਆਉਣ-ਜਾਣ ਦੀ ਆਗਿਆ ਦਿੱਤੀ ਗਈ ਹੈ।

Post OfficePHOTO

ਲਾਕਡਾਊਨ ਵਿੱਚ ਫਸੇ ਲੋਕਾਂ ਲਈ ਹੋਟਲ, ਇਲੈਕਟ੍ਰਿਕ ਮਕੈਨਿਕ, ਪਲੰਬਰ, ਮੋਟਰ ਮਕੈਨਿਕ, ਤਰਖਾਣ ਨੂੰ ਛੋਟ ਦਿੱਤੀ ਗਈ ਹੈ। 50 ਫੀਸਦੀ ਕਰਮਚਾਰੀਆਂ ਦੇ ਨਾਲ ਆਈਟੀ ਕੰਪਨੀਆਂ ਨੂੰ ਕੰਮ ਦੀ ਮਨਜ਼ੂਰੀ ਦਿੱਤੀ ਗਈ ਹੈ।

Lockdown PHOTO

ਖੇਤੀਬਾੜੀ ਮਜ਼ਦੂਰ ਅਤੇ ਮਨਰੇਗਾ ਦੀ ਆਗਿਆ ਹੈ
ਦਿਸ਼ਾ ਨਿਰਦੇਸ਼ ਅਨੁਸਾਰ ਮੈਡੀਕਲ ਸੇਵਾਵਾਂ ਨੂੰ ਜ਼ਰੂਰੀ ਸੇਵਾਵਾਂ ਤਹਿਤ ਲਾਕਡਾਉਨ ਤੋਂ ਛੋਟ ਦਿੱਤੀ ਗਈ ਹੈ। ਹਸਪਤਾਲ, ਕਲੀਨਿਕ ਅਤੇ ਦਵਾਈ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਖੇਤੀ ਨਾਲ ਜੁੜੇ ਕੰਮਾਂ ਨੂੰ ਵੀ ਛੋਟ ਦਿੱਤੀ ਗਈ ਹੈ। ਖੇਤੀ ਮਜ਼ਦੂਰ ਕੰਮ ਕਰ ਸਕਣਗੇ।  ਖੇਤੀ ਦੇ ਸੰਦ ਬਣਾਉਣ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ। ਬੈਂਕਾਂ ਦੇ ਨਾਲ ਹੀ ਬੀਮਾ ਕੰਪਨੀਆਂ ਵੀ ਕੰਮ ਕਰ ਸਕਦੀਆਂ ਹਨ ।

farmers curfew wheat PHOTO

ਸਰਕਾਰ ਨੇ ਜ਼ਰੂਰੀ ਸੇਵਾਵਾਂ ਨੂੰ ਆਉਣ ਜਾਣ ਦੀ ਆਗਿਆ ਦੇ ਦਿੱਤੀ ਹੈ। ਬੈਂਕ ਸ਼ਾਖਾਵਾਂ, ਏਟੀਐਮਜ਼, ਡਾਕ ਸੇਵਾਵਾਂ, ਡਾਕਘਰ ਖੁੱਲੇ ਰਹਿਣਗੇ। ਆਈਆਰਡੀਏਆਈ ਅਤੇ ਬੀਮਾ ਕੰਪਨੀਆਂ ਨੂੰ ਆਗਿਆ ਦਿੱਤੀ ਗਈ ਹੈ। ਏਪੀਐਮਸੀ ਦੁਆਰਾ ਸੰਚਾਲਿਤ ਸਾਰੀਆਂ ਮੰਡੀਆਂ ਖੁੱਲੀਆਂ ਰਹਿਣਗੀਆਂ। ਮਨਰੇਗਾ ਤਹਿਤ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਕੁਝ ਨਿਰਮਾਣ ਸਥਾਨਾਂ 'ਤੇ ਕੰਮ ਸ਼ੁਰੂ ਕਰਨ ਦੀ ਆਗਿਆ ਵੀ ਦਿੱਤੀ ਗਈ ਹੈ।

ਇਸਦੇ ਨਾਲ, ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ। ਦੁੱਧ ਵੇਚਣ, ਇਕੱਤਰ ਕਰਨ, ਵੰਡਣ ਦੀ ਆਗਿਆ ਦਿੱਤੀ ਗਈ। ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। ਪ੍ਰਿੰਟ, ਇਲੈਕਟ੍ਰਾਨਿਕ ਮੀਡੀਆ, ਡੀਟੀਐਚ, ਕੇਬਲ, ਇੰਟਰਨੈਟ ਸੇਵਾਵਾਂ ਜਾਰੀ ਰਹਿਣਗੀਆਂ। ਪੇਂਡੂ ਖੇਤਰਾਂ ਵਿਚ ਉਦਯੋਗਿਕ ਗਤੀਵਿਧੀਆਂ ਦੀ ਆਗਿਆ ਹੈ। 

ਕੀ ਕੀ ਬੰਦ ਹੋਵੇਗਾ
ਸਾਰੀਆਂ ਘਰੇਲੂ ਜਾਂ ਅੰਤਰ ਰਾਸ਼ਟਰੀ ਉਡਾਣਾਂ, ਰੇਲ ਗੱਡੀਆਂ (ਯਾਤਰੀਆਂ ਦੀ ਆਵਾਜਾਈ ਲਈ), ਸਾਰੇ ਵਿਦਿਅਕ-ਸਿਖਲਾਈ-ਕੋਚਿੰਗ ਕੇਂਦਰ, ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ, ਹੋਟਲ, ਟੈਕਸੀ, ਆਟੋ ਰਿਕਸ਼ਾ, ਸਾਈਕਲ ਰਿਕਸ਼ਾ, ਸਿਨੇਮਾ ਹਾਲ, ਸ਼ਾਪਿੰਗ ਕੰਪਲੈਕਸ ,ਜਿੰਮ, ਖੇਡ ਕੰਪਲੈਕਸ, ਤੈਰਾਕੀ ਪੂਲ, ਬਾਰ, ਥੀਏਟਰ, ਕੋਈ ਵੀ ਸਮਾਗਮ, ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ। ਇਸ ਤੋਂ ਇਲਾਵਾ 20 ਤੋਂ ਵੱਧ ਲੋਕਾਂ ਨੂੰ ਕਿਸੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement