
ਮੌਕੇ 'ਤੇ ਪਹੁੰਚੀਆਂ 26 ਅੱਗ ਬੁਝਾਊ ਗੱਡੀਆਂ
ਨਵੀਂ ਦਿੱਲੀ: ਦਿੱਲੀ ਦੇ ਪੱਛਮ ਪੁਰੀ ਵਿਚ ਬੁੱਧਵਾਰ ਰਾਤ ਸ਼ਹੀਦ ਭਗਤ ਸਿੰਘ ਕੈਂਪ ਵਿਖੇ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਈ ਝੁੱਗੀਆਂ ਜਲ ਕੇ ਰਾਖ ਹੋ ਗਈਆਂ। ਦਿੱਲੀ ਫਾਇਰ ਸਰਵਿਸ ਦੇ ਡਿਵੀਜ਼ਨਲ ਅਧਿਕਾਰੀ ਐਸ ਕੇ ਦੂਆ ਨੇ ਕਿਹਾ, “ਬੁੱਧਵਾਰ ਰਾਤ 9:55 ਵਜੇ ਇੱਕ ਫੋਨ ਆਇਆ ਅਤੇ ਅੱਗ ਉੱਤੇ ਕਾਬੂ ਪਾਉਣ ਲਈ 26 ਫਾਇਰ ਇੰਜਨ ਭੇਜੇ ਗਏ। ਅੱਗ 'ਤੇ ਹੁਣ ਕਾਬੂ ਪਾਇਆ ਗਿਆ ਹੈ। ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ”
Delhi: Several shanties gutted in a fire at Shaheed Bhagat Singh Camp in Pashchim Puri, West Delhi.
— ANI (@ANI) April 14, 2021
"A call was received at 9:55 pm & 26 fire engines were pressed into action. Fire is now under control. No casulties reported," says SK Dua, Divisional Officer, Delhi Fire Service pic.twitter.com/jc6KQvjPfU
ਬੁੱਧਵਾਰ ਨੂੰ ਹੀ ਦਿੱਲੀ ਦੇ ਆਈਟੀਓ ਵਿਖੇ ਕੇਂਦਰੀ ਮਾਲ ਭਵਨ ਦੀ ਚੌਥੀ ਮੰਜ਼ਲ ‘ਤੇ ਅੱਗ ਲੱਗ ਗਈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ 14 ਅੱਗ ਬੁਝਾਉਣ ਵਾਲੇ ਵਾਹਨ ਰਵਾਨਾ ਕੀਤੇ ਗਏ ਅਤੇ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਵਿਭਾਗ ਨੂੰ ਸ਼ਾਮ 6.30 ਵਜੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਗਈ।
Terrible fire