Assam : ਸਿਰਫ਼ 150 ਰੁਪਏ 'ਚ ਕਰੋ ਹਵਾਈ ਸਫ਼ਰ , ਦੇਸ਼ 'ਚ ਸਭ ਤੋਂ ਸਸਤੀ ਉਡਾਣ
Published : Apr 15, 2024, 10:57 am IST
Updated : Apr 15, 2024, 10:57 am IST
SHARE ARTICLE
 Air Travel
Air Travel

ਹੁਣ ਹਵਾਈ ਸਫ਼ਰ ਦਾ ਸੁਪਨਾ ਕਰੋ ਪੂਰਾ ,ਕਿਰਾਇਆ ਸਿਰਫ਼ 150 ਰੁਪਏ

Assam : ਅਸਾਮ ਵਿੱਚ ਸਿਰਫ਼ 150 ਰੁਪਏ ਵਿੱਚ ਹਵਾਈ ਯਾਤਰਾ ਕੀਤੀ ਜਾ ਸਕਦੀ ਹੈ। ਇਹ ਦੇਸ਼ ਦੀ ਸਭ ਤੋਂ ਸਸਤੀ ਉਡਾਣ ਹੈ।   ਕੇਂਦਰ ਸਰਕਾਰ ਦੀ 'ਉਡਾਨ' (ਉਦੇ ਦੇਸ਼ ਕਾ ਆਮ ਨਾਗਰਿਕ) ਯੋਜਨਾ ਦੇ ਤਹਿਤ ਏਅਰਲਾਈਨ ਕੰਪਨੀ ਅਲਾਇੰਸ ਏਅਰ ਇਹ ਸਹੂਲਤ ਪ੍ਰਦਾਨ ਕਰ ਰਹੀ ਹੈ, ਇਹ ਉਡਾਣ ਤੇਜ਼ਪੁਰ ਤੋਂ ਲਖੀਮਪੁਰ ਜ਼ਿਲ੍ਹੇ ਦੇ ਲੀਲਾਬਾੜੀ ਹਵਾਈ ਅੱਡੇ ਤੱਕ ਚਲਾਈ ਜਾ ਰਹੀ ਹੈ। ਕੰਪਨੀ ਦੀਆਂ ਇਸ ਰੂਟ 'ਤੇ ਰੋਜ਼ਾਨਾ ਦੋ ਉਡਾਣਾਂ ਹਨ, ਜੋ ਪਿਛਲੇ ਦੋ ਮਹੀਨਿਆਂ ਤੋਂ ਲਗਭਗ ਪੂਰੀ ਤਰ੍ਹਾਂ ਚੱਲ ਰਹੀਆਂ ਹਨ।

 

ਜਹਾਜ਼ ਰਾਹੀਂ ਚਾਰ ਘੰਟੇ ਦਾ ਸਫ਼ਰ 25 ਮਿੰਟਾਂ ਵਿੱਚ ਪੂਰਾ  

 

ਤੇਜਪੁਰ ਵਿੱਚ ਅਲਾਇੰਸ ਏਅਰ ਦੇ ਸਟੇਸ਼ਨ ਮੈਨੇਜਰ ਅਬੂ ਤਾਇਦ ਖਾਨ ਨੇ ਦੱਸਿਆ ਕਿ ਜੇਕਰ ਤੁਸੀਂ ਤੇਜ਼ਪੁਰ ਤੋਂ ਲੀਲਾਬਾੜੀ ਬੱਸ ਰਾਹੀਂ ਜਾਂਦੇ ਹੋ ਤਾਂ 216 ਕਿਲੋਮੀਟਰ ਦਾ ਸਫਰ 4 ਘੰਟੇ ਦਾ ਹੁੰਦਾ ਹੈ ,ਜਦੋਂ ਕਿ ਇਸ ਰੂਟ 'ਤੇ ਹਵਾਈ ਦੂਰੀ 147 ਕਿਲੋਮੀਟਰ ਹੈ, ਜਿਸ ਨੂੰ ਫਲਾਈਟ ਰਾਹੀਂ 25 ਮਿੰਟਾਂ 'ਚ ਪੂਰਾ ਕੀਤਾ ਜਾਂਦਾ ਹੈ। ਇਸ ਯਾਤਰਾ ਦਾ ਇਕ ਤਰਫਾ ਕਿਰਾਇਆ 150 ਰੁਪਏ ਹੈ। ਇਸੇ ਰੂਟ 'ਤੇ ਕੋਲਕਾਤਾ ਦੇ ਰਸਤੇ ਫਲਾਈਟ ਦਾ ਕਿਰਾਇਆ 450 ਰੁਪਏ ਹੈ।  

 

2017 ਵਿੱਚ ਸ਼ੁਰੂ ਹੋਈ ‘ਉਡਾਨ’ ਨੂੰ ਉੱਤਰ-ਪੂਰਬ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ। ਅਸਾਮ, ਮੇਘਾਲਿਆ, ਨਾਗਾਲੈਂਡ, ਅਰੁਣਾਚਲ, ਸਿੱਕਮ ਦੀਆਂ 73 ਹਵਾਈ ਪੱਟੀਆਂ ਇਸ ਯੋਜਨਾ ਨਾਲ ਜੁੜੀਆਂ ਹਨ। ਅਲਾਇੰਸ ਏਅਰ, ਫਲਾਈਬਿਗ, ਇੰਡੀਗੋ ਇੱਥੇ ਸੇਵਾ ਦੇ ਰਹੀ ਹੈ। ਇਸ ਯੋਜਨਾ ਦੇ ਤਹਿਤ 2021 ਵਿੱਚ ਇੰਫਾਲ ਤੋਂ ਸ਼ਿਲਾਂਗ ਲਈ ਸਿੱਧੀ ਉਡਾਣ ਸ਼ੁਰੂ ਹੋਈ ਸੀ।

 

ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਰੂਟ 'ਤੇ ਕਿਰਾਏ ਨੂੰ ਕਿਫਾਇਤੀ ਬਣਾਉਣ ਲਈ ਉਡਾਨ ਸਕੀਮ ਤਹਿਤ ਏਅਰਲਾਈਨਾਂ ਨੂੰ ਵਿਏਬਿਲਟੀ ਗੈਪ ਫੰਡਿੰਗ (VGF) ਦਿੱਤੀ ਜਾ ਰਹੀ ਹੈ।  ਇਸ ਨਾਲ ਕੰਪਨੀ ਨੂੰ ਮੂਲ ਕਿਰਾਏ ਵਿੱਚ ਹੋਏ ਨੁਕਸਾਨ ਦੀ ਭਰਪਾਈ ਹੋ ਜਾਂਦੀ ਹੈ।

Location: India, Assam

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement