
ਮਹਾਰਾਸ਼ਟਰ ਦੇ ਦੰਗਾ ਪ੍ਰਭਾਵਤ ਔਰੰਗਾਬਾਦ ਸ਼ਹਿਰ ਵਿਚ ਮੰਗਲਵਾਰ ਨੂੰ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਪਰ ਕਾਬੂ ਵਿਚ ਹੈ। ਸ਼ਹਿਰ...
ਔਰੰਗਾਬਾਦ : ਮਹਾਰਾਸ਼ਟਰ ਦੇ ਦੰਗਾ ਪ੍ਰਭਾਵਤ ਔਰੰਗਾਬਾਦ ਸ਼ਹਿਰ ਵਿਚ ਮੰਗਲਵਾਰ ਨੂੰ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਪਰ ਕਾਬੂ ਵਿਚ ਹੈ। ਸ਼ਹਿਰ ਵਿਚ ਚਾਰ ਦਿਨ ਪਹਿਲਾਂ ਹੋਈ ਹਿੰਸਾ ਵਿਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਅਤੇ 12 ਪੁਲਿਸ ਮੁਲਾਜ਼ਮਾਂ ਸਮੇਤ 60 ਲੋਕ ਜ਼ਖਮੀ ਹੋ ਗਏ ਸਨ। ਇਕ ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਕਰੀਬ 3 ਹਜ਼ਾਰ ਅਣਪਛਾਤੇ ਲੋਕਾਂ 'ਤੇ ਅਗਜ਼ਨੀ, ਦੰਗਾ ਕਰਨ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ।
Location in Aurangabad still strained, Internet service restored
ਉਨ੍ਹਾਂ ਦਸਿਆ ਕਿ ਅੱਜ ਸਵੇਰੇ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿਤਾ ਗਿਆ ਹੈ। ਸ਼ਹਿਰ ਵਿਚ ਲਗਾਈ ਗਈ ਧਾਰਾ 144 ਵੀ ਹਟਾ ਦਿਤੀ ਗਈ ਹੈ। ਅਧਿਕਾਰੀ ਨੇਦ ਸਿਆ ਕਿ ਸਥਾਨਕ ਪੁਲਿਸ ਤੋਂ ਇਲਾਵਾ ਰਾਜ ਰਿਜ਼ਰਵ ਪੁਲਿਸ ਬਲ ਦੀਆਂ ਸੱਤ ਕੰਪਨੀਆਂ ਹਿੰਸਾ ਪ੍ਰਭਾਵਤ ਖੇਤਰ ਵਿਚ ਤਾਇਨਾਤ ਕੀਤੀਆਂ ਗਈਆਂ ਹਨ।
Location in Aurangabad still strained, Internet service restored
ਵਧੀਕ ਪੁਲਿਸ ਕਮਿਸ਼ਨਰ ਬਿਪਿਨ ਬਿਹਾਰੀ ਨੇ ਸ਼ਹਿਰ ਵਿਚ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਸਵੀਕਾਰ ਕੀਤਾ ਕਿ ਪੁਲਿਸ ਹਿੰਸਾ 'ਤੇ ਲਗਾਮ ਲਗਾਉਣ ਅਤੇ ਉਸ ਨੂੰ ਫੈਲਣ ਤੋਂ ਰੋਕਣ ਵਿਚ ਨਾਕਾਮ ਰਹੀ ਅਤੇ ਉਹ ਦੰਗਾਕਾਰੀਆਂ ਦੇ ਵਿਰੁਧ ਕਾਰਵਾਈ ਵਿਚ ਵੀ ਅਸਫ਼ਲ ਰਹੀ।