BSF-ITBP ਦੇ 20 ਜਵਾਨਾਂ ਨੇ ਕਰੋਨਾ ਨੂੰ ਦਿੱਤੀ ਮਾਤ, ਸਿਹਤਯਾਬ ਹੋਣ ਮਗਰੋਂ ਹਸਪਤਾਲ ਚੋਂ ਮਿਲੀ ਛੁੱਟੀ
Published : May 15, 2020, 10:08 pm IST
Updated : May 15, 2020, 10:08 pm IST
SHARE ARTICLE
Covid 19
Covid 19

ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਵੱਧਣ ਤੋਂ ਬਾਅਦ ਇਹ ਹੁਣ ਭਾਰਤੀ ਸੈਨਾ ਵਿਚ ਵੀ ਫੈਲਣਾ ਸ਼ੁਰੂ ਹੋ ਗਿਆ ਸੀ।

ਨੋਇਡਾ : ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਵੱਧਣ ਤੋਂ ਬਾਅਦ ਇਹ ਹੁਣ ਭਾਰਤੀ ਸੈਨਾ ਵਿਚ ਵੀ ਫੈਲਣਾ ਸ਼ੁਰੂ ਹੋ ਗਿਆ ਸੀ, ਪਰ ਹੁਣ ਰਾਹਤ ਦੀ ਖ਼ਬਰ ਇਹ ਹੈ ਕਿ ਗ੍ਰੇਟਰ ਨੋਇਡਾ ਦੇ ਕੇਂਦਰੀ ਆਰਮਡ ਪੁਲਿਸ ਫੋਰਸਾਂ ਨੂੰ ਸਮਰਪਿਤ ਸੀਏਪੀਐੱਫ ਰਾਇਫ਼ਲ ਹਸਪਤਾਲ ਤੋਂ 20 ਜਾਵਨਾਂ ਨੂੰ ਕਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ।

photophoto

ਇੰਡੋ-ਤਿੱਬਤੀ ਬਾਰਡਰ ਪੁਲਿਸ ਫੋਰਸ (ਆਈਟੀਬੀਪੀ) ਦੇ ਡਾਇਰੈਕਟਰ ਜਨਰਲ ਐਸ. ਦੇਸਵਾਲ ਨੇ 17 ਆਈਟੀਬੀਪੀ ਅਤੇ 3 ਬੀਐਸਐਫ ਦੇ ਜਵਾਨਾਂ ਨੂੰ ਛੁੱਟੀ ਮਿਲਣ ਤੇ ਗੁਲਾਬ ਅਤੇ ਕੈਲੰਡਰ ਭੇਟ ਕੀਤੇ ਅਤੇ ਉਨ੍ਹਾਂ ਨੂੰ ਚੰਗੀ ਕਿਸਮਤ ਦੀ ਕਾਮਨਾ ਕੀਤੀ। ਸਮੂਹ ਸਿਹਤਮੰਦ ਸਿਪਾਹੀਆਂ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ। ਇਹ ਸੈਨਿਕ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਡਿਊਟੀ ਕਰਨ ਵੇਲੇ ਕੋਰੋਨਾ ਨਾਲ ਸੰਕਰਮਿਤ ਹੋਏ ਸਨ।

Covid-19Covid-19

ਦੇਸਵਾਲ ਨੇ ਹਸਪਤਾਲ ਦੇ ਕੋਰੋਨਾ ਵਾਰੀਅਰਜ਼, ਸੀਏਪੀਐਫ ਰੈਫ਼ਰਲ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਪ੍ਰਸ਼ੰਸਾ ਕੀਤੀ। ਦੇਸਵਾਲ ਨੇ ਕਿਹਾ ਕਿ ਇਸ ਚੁਣੌਤੀਪੂਰਨ ਦੌਰ ਵਿੱਚ, ਕੇਂਦਰੀ ਆਰਮਡ ਫੋਰਸਿਜ਼ ਦੇ ਇਸ ਹਸਪਤਾਲ ਨੇ ਆਪਣੇ ਸਾਰੇ ਸਰੋਤਾਂ ਨੂੰ ਆਪਣੀ ਕਾਬਲੀਅਤ ਦੀ ਸਰਵਉਤਮ ਵਰਤੋਂ ਲਈ ਵਰਤਿਆ ਹੈ। ਸੁਰੱਖਿਆ ਬਲਾਂ ਨੇ ਸੰਕਰਮਿਤ ਫੌਜੀਆਂ ਦੇ ਇਲਾਜ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

photophoto

ਆਈ.ਟੀ.ਬੀ.ਪੀ ਨੇ ਇਸ ਹਸਪਤਾਲ ਨੂੰ ਕੋਵਿਡ -19 ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਹੈ। ਦੱਸ ਦੱਈਏ ਕਿ 200 ਬੈਡਾਂ ਵਾਲੇ ਹਸਪਤਾਲ ਵਿਚ ITBP,CRPF,BSF ਅਤੇ ਏਨਸੀਜ਼ੀ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਇਲਾਜ਼ ਚੱਲ ਰਿਹਾ ਹੈ। ਇਸ ਸਮੇਂ ਇਸ ਹਸਪਤਾਲ ਵਿਚ 170 ਕਰੋਨਾ ਪੌਜਟਿਵ ਮਰੀਜ਼ ਭਰਤੀ ਹਨ। ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲੇ 21 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ।

Corona VirusCorona Virus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement