
ਬੀਤੇ ਦਿਨ ਆਏ ਤੂਫਾਨ, ਬਾਰਿਸ਼ ਅਤੇ ਗੜੇਮਾਰੀ ਤੋਂ ਬਾਅਦ ਮੌਸਮ ਅਚਾਨਕ ਬਦਲ ਗਿਆ ਹੈ।
ਨਵੀਂ ਦਿੱਲੀ: ਬੀਤੇ ਦਿਨ ਆਏ ਤੂਫਾਨ, ਬਾਰਿਸ਼ ਅਤੇ ਗੜੇਮਾਰੀ ਤੋਂ ਬਾਅਦ ਮੌਸਮ ਅਚਾਨਕ ਬਦਲ ਗਿਆ ਹੈ। ਅੱਜ ਸ਼ੁੱਕਰਵਾਰ ਨੂੰ ਵੀ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਤੂਫਾਨ ਅਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਪਹਾੜੀ ਖੇਤਰਾਂ ਵਿਚ ਮਈ ਦੇ ਮਹੀਨੇ ਵਿਚ ਬਰਫ਼ਬਾਰੀ ਹੋ ਰਹੀ ਹੈ।
Photo
ਮੌਸਮ ਵਿਭਾਗ ਨੇ ਕਈ ਰਾਜਾਂ ਵਿਚ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਚੱਕਰਵਾਤੀ ਤੂਫਾਨ ਓਡੀਸ਼ਾ ਵਿਚ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਵਿਚ ਇਕ ਚੱਕਰਵਰਤੀ ਤੂਫਾਨ ਦੀ ਸੰਭਾਵਨਾ ਬਣ ਰਹੀ ਹੈ। ਇਸ ਦੇ ਚਲਦੇ ਓਡੀਸ਼ਾ ਅਤੇ ਬੰਗਾਲ ਵਿਚ ਬਾਰਿਸ਼ ਹੋ ਸਕਦੀ ਹੈ।
Photo
ਆਉਣ ਵਾਲੀ 16 ਮਈ ਦੀ ਸ਼ਾਮ ਤੱਕ ਚੱਕਰਵਰਤੀ ਤੂਫਾਨ ਵੀ ਆ ਸਕਦਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਚੱਕਰਵਾਤ ਬਣਨ ਦੇ ਪਹਿਲੇ ਕਦਮ ਤਹਿਤ ਬੁੱਧਵਾਰ ਸਵੇਰੇ ਦੱਖਣ ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਦੇ ਨਾਲ ਲੱਗਦੇ ਦੱਖਣੀ ਅੰਡੇਮਾਨ ਸਾਗਰ ਵਿਚ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ।
Photo
ਦੱਖਣੀ ਬੰਗਾਲ ਦੀ ਖਾੜੀ ਦੇ ਕੇਂਦਰੀ ਹਿੱਸਿਆਂ ਵਿਚ ਦਬਾਅ 15 ਮਈ ਨੂੰ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਬਾਅਦ ਵਿਚ ਇਹ 16 ਮਈ ਨੂੰ ਬੰਗਾਲ ਦੀ ਖਾੜੀ ਵਿਚ ਚੱਕਰਵਾਤੀ ਤੂਫਾਨ ਬਣ ਕੇ ਆਵੇਗਾ। ਦਰਅਸਲ ਬੰਗਾਲ ਦੀ ਖਾੜੀ ਵਿਚ ਚੱਕਰਵਾਤੀ ਤੂਫਾਨ ਦਾ ਦਬਾਅ ਬਣ ਚੁੱਕਾ ਹੈ। ਸਾਵਧਾਨੀ ਵਜੋਂ ਓ਼ਡੀਸ਼ਾ ਸਰਕਾਰ ਦੇ ਮੁੱਖ ਸਕੱਤਰ ਨੇ ਇਕ ਉੱਚ ਪੱਧਰੀ ਬੈਠਕ ਬੁਲਾਈ ਅਤੇ ਬੰਗਾਲ ਦੀ ਖਾੜੀ ਵਿਚ ਆਉਣ ਵਾਲੇ ਤੂਫਾਨ ਬਾਰੇ ਚਰਚਾ ਕੀਤੀ।
Photo
ਵਿਭਾਗ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਚੱਕਰਵਾਤ ਪ੍ਰਣਾਲੀ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਬੰਧਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਚੱਕਰਵਾਤ ਮਾਨਸੂਨ ਨੂੰ ਅੱਗੇ ਲਿਜਾਉਣ ਵਿਚ ਸਹਾਇਤਾ ਕਰੇਗਾ।