
ਹਿਮਾਚਲ ਪ੍ਰਦੇਸ਼ 'ਚ ਮੌਸਮ ਦੇ ਵਿਗੜਦੇ ਮਿਜ਼ਾਜ ਦੇ ਕਾਰਨ ਕੁੱਲੂ ਜ਼ਿਲ੍ਹੇ 'ਚ ਵੀ ਸਵੇਰ ਤੋਂ ਹੀ ਬਾਰਸ਼ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਰੋਹਤਾਂਗ ਦੱਰੇ 'ਚ ਇਕ ਵਾਰ
ਕੁੱਲੂ, 10 ਮਈ : ਹਿਮਾਚਲ ਪ੍ਰਦੇਸ਼ 'ਚ ਮੌਸਮ ਦੇ ਵਿਗੜਦੇ ਮਿਜ਼ਾਜ ਦੇ ਕਾਰਨ ਕੁੱਲੂ ਜ਼ਿਲ੍ਹੇ 'ਚ ਵੀ ਸਵੇਰ ਤੋਂ ਹੀ ਬਾਰਸ਼ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਰੋਹਤਾਂਗ ਦੱਰੇ 'ਚ ਇਕ ਵਾਰ ਫਿਰ ਤੋਂ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਮਈ ਮਹੀਨੇ 'ਚ ਵੀ ਰੋਹਤਾਂਗ ਅਤੇ ਹੋਰ ਉੱਚੀਆਂ ਪਹਾੜੀਆਂ 'ਤੇ ਹੋ ਰਹੀ ਬਰਫ਼ਬਾਰੀ ਦੇ ਕਾਰਨ ਲੋਕ ਵੀ ਹੈਰਾਨ ਹੋ ਗਏ ਹਨ। ਇਸ ਦੇ ਨਾਲ ਹੀ ਬਾਰਸ਼ ਕਾਰਨ ਇਕ ਵਾਰ ਫਿਰ ਤੋਂ ਕੁੱਲੂ ਘਾਟੀ ਠੰਢ ਦੀ ਲਪੇਟ 'ਚ ਆ ਗਈ ਹੈ
File photo
ਹਾਲਾਂਕਿ ਮਈ ਮਹੀਨੇ 'ਚ ਕੁੱਲੂ ਜ਼ਿਲ੍ਹੇ 'ਚ ਅੱਤ ਦੀ ਗਰਮੀ ਹੁੰਦੀ ਸੀ ਪਰ ਇਸ ਸਾਲ ਮੌਸਮ ਦੇ ਮਿਜਾਜ਼ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਇਸ ਦੇ ਨਾਲ ਹੀ ਮਈ ਮਹੀਨੇ 'ਚ ਵੀ ਬਾਰਿਸ਼ ਅਤੇ ਬਰਫਬਾਰੀ ਕਾਰਨ ਠੰਢ ਕਾਰਨ ਬਾਗ਼ਵਾਨ ਵੀ ਕਾਫੀ ਚਿੰਤਾ 'ਚ ਹਨ। ਇਸ ਤੋਂ ਇਲਾਵਾ ਰੋਹਤਾਂਗ ਦੱਰੇ 'ਚ ਹੋ ਰਹੀ ਬਰਫਬਾਰੀ ਦੌਰਾਨ ਲਾਹੌਲ ਵਲ ਜਾਣ ਵਾਲੇ ਵਾਹਨਾਂ ਦਾ ਸਿਲਸਿਲਾ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਦੁਪਿਹਰ ਤੋਂ ਬਾਅਦ ਤੇਜ਼ ਹੁੰਦਾ ਹੈ ਤਾਂ ਵਾਹਨਾਂ ਦੀ ਆਵਾਜਾਈ ਰੋਕ ਦਿਤੀ ਜਾਵੇਗੀ। (ਏਜੰਸੀ)