ਵਿਸ਼ਨੂੰ ਜਾਨ ਹਥੇਲੀ ਤੇ ਰੱਖ ਨਿਭਾਅ ਰਿਹਾ ਇਨਸਾਨੀਅਤ ਦਾ ਫ਼ਰਜ਼,64 ਕਰੋਨਾ ਮ੍ਰਿਤਕਾ ਦਾ ਕਰ ਚੁੱਕਾ ਸਸਕਾਰ
Published : May 15, 2020, 8:34 pm IST
Updated : May 15, 2020, 8:34 pm IST
SHARE ARTICLE
Photo
Photo

ਅੱਜ ਕੱਲ ਪੂਰੇ ਵਿਸ਼ਵ ਵਿਚ ਕੋਈ ਵੀ ਕਰੋਨਾ ਵਾਇਰਸ ਬਾਰੇ ਸੁਣਦਿਆਂ ਹੀ ਸਹਿਮ ਜਾਂਦਾ ਹੈ, ਪਰ ਉੱਥੇ ਹੀ ਰਾਜਸਥਾਨ ਵਿਚ ਇੱਕ ਅਜਿਹਾ ਵਿਅਕਤੀ ਵੀ ਹੈ।

ਅੱਜ ਕੱਲ ਪੂਰੇ ਵਿਸ਼ਵ ਵਿਚ ਕੋਈ ਵੀ ਕਰੋਨਾ ਵਾਇਰਸ ਬਾਰੇ ਸੁਣਦਿਆਂ ਹੀ ਸਹਿਮ ਜਾਂਦਾ ਹੈ, ਪਰ ਉੱਥੇ ਹੀ ਰਾਜਸਥਾਨ ਵਿਚ ਇੱਕ ਅਜਿਹਾ ਵਿਅਕਤੀ ਵੀ ਹੈ ਜਿਹੜਾ ਆਪਣੀ ਜਾਨ ਹਥੇਲੀ ਤੇ ਰੱਖ ਕੇ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਤਿਮ ਸਸਕਾਰ ਕਰਦਾ ਹੈ। ਜੈਪੁਰ ਦੇ ਸਬਾਈ ਮਾਨਸਿੰਘ ਹਸਪਤਾਲ ਦੇ ਮੁਰਦਾ ਘਰ ਵਿਚ ਸੁਪਰਵਾਈਜ਼ਰ ਵਿਸ਼ਨੂੰ ਜੋ ਕਿ ਪਹਿਲਾ ਕਦੇ ਵੀ ਕਬਰਸਤਾਨ ਵਿਚ ਨਹੀਂ ਗਏ ਸੀ, ਪਰ ਅੱਜ-ਕੱਲ ਕਰੋਨਾ ਦੇ ਇਸ ਗੰਭੀਰ ਸਮੇਂ ਵਿਚ ਇੱਥੇ ਅਹਿਮ ਰੋਲ ਨਿਭਾਅ ਰਹੇ ਹਨ। ਦੋ ਮਹੀਨੇ ਤੋਂ ਉਹ ਆਪਣੇ ਘਰ ਨਹੀਂ ਗਏ ਸਿਰਫ ਫੋਨ ਜ਼ਰੀਏ ਹੀ ਆਪਣੇ ਘਰ ਵਾਲਿਆਂ ਨਾਲ ਗੱਲਬਾਤ ਕਰਦੇ ਹਨ।

photophoto

ਦੱਸ ਦੱਈਏ ਕਿ ਮਾਨਸਿੰਘ ਹਸਪਤਾਲ ਇੰਨੀ ਦਿਨੀਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ਼ ਲਈ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ। ਰਾਜਸਥਾਨ ਵਿਚ ਕਰੋਨਾ ਕਰਕੇ ਬੁੱਧਵਾਰ ਤੱਕ 125 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਵਿਚੋਂ 64 ਮੌਤਾਂ ਜੈਪੁਰ ਵਿਚ ਹੋਈਆਂ ਹਨ। ਇਨ੍ਹਾਂ ਸਾਰਿਆਂ ਦਾ ਅੰਤਮ ਸੰਸਕਾਰ ਵਿਸ਼ਨੂੰ ਅਤੇ ਉਸਦੇ ਸਾਥੀ ਪੰਕਜ, ਮਨੀਸ਼, ਮੰਗਲ, ਅਰਜੁਨ, ਸੂਰਜ ਦੁਆਰਾ ਕੀਤਾ ਗਿਆ। ਕਰੋਨਾ ਮਹਾਂਮਾਰੀ ਨੇ ਉਨ੍ਹਾਂ ਨੂੰ ਅਜਿਹੀ ਜਿੰਮੇਵਾਰੀ ਸੰਭਾਲ ਦਿੱਤੀ ਹੈ ਜਿਸ ਨੂੰ ਸ਼ਾਇਦ ਕੋਈ ਨਾ ਕਰਨਾ ਚਾਹੇ, ਪਰ ਵਿਸ਼ਨੂੰ ਦੀ ਟੀਮ ਇਸ ਨੂੰ ਚੰਗੀ ਤਰ੍ਹਾਂ ਨਾਲ ਨਿਭਾਅ ਰਹੀ ਹੈ।

Corona VirusCorona Virus

ਇਸ ਲਈ ਵਿਸ਼ਨੂੰ ਅਤੇ ਉਸ ਦੇ ਸਾਥੀ ਘਰ ਜਾਣ ਦੀ ਬਜਾਏ ਹਸਪਤਾਲ ਕੋਲ ਬਣੀ ਇਕ ਧਰਮਸ਼ਾਲਾ ਵਿਚ ਹੀ ਰਹਿੰਦੇ ਹਨ। ਵਿਸ਼ਨੂੰ ਨੇ ਦੱਸਿਆ ਕਿ ਇੱਥੇ ਮਰਨ ਵਾਲੇ 64 ਲੋਕਾਂ ਵਿਚੋਂ 26 ਮੁਸਲਮਾਨ ਸਨ ਜਿਨ੍ਹਾਂ ਨੂੰ ਕਬਰਸਤਾਨ ਵਿਚ ਦਫ਼ਨਾਇਆ ਗਿਆ ਹੈ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾ ਮੈਂ ਕਦੇ ਕਬਰਸਤਾਨ ਨਹੀਂ ਗਿਆ ਸੀ। ਇਸ ਤੋਂ ਇਲਾਵਾ ਵਿਸ਼ਨੂੰ ਦੇ ਘਰ ਉਸ ਦੇ ਤਿੰਨ ਸਾਲ ਦਾ ਬੇਟਾ ਅਤੇ ਛੇ ਮਹੀਨੇ ਦੀ ਬੇਟੀ ਵੀ ਹੈ ਜਿਨ੍ਹਾਂ ਨਾਲ ਉਹ ਪਿਛਲੇ 2 ਮਹੀਨੇ ਤੋਂ ਵੀਡੀਓ ਕਾੱਲ ਜ਼ਰੀਏ ਗੱਲ ਕਰਦਾ ਹੈ। ਵਿਸ਼ਨੂੰ ਨੇ ਦੱਸਿਆ ਕਿ ਕਰੋਨਾ ਪੌਜਟਿਵ ਮ੍ਰਿਤਕ ਦਾ ਅੰਤਿਮ ਸਸਕਾਰ ਉਸ ਦੇ ਪਰਿਵਾਰਕ ਮੈਂਬਰ ਨਹੀਂ ਕਰ ਸਕਦੇ। ਕਿਉਂਕਿ ਕੁਝ ਤਾਂ ਕਰੋਨਾ ਦੇ ਡਰ ਤੋਂ ਇਨ੍ਹਾਂ ਮ੍ਰਿਤਕਾਂ ਨੂੰ ਦੇਖਣ ਵੀ ਨਹੀਂ ਆਉਂਦੇ।

Covid 19Covid 19

ਉਸ ਨੇ ਅੱਗੇ ਕਿਹਾ ਕਿ ਪਿਛਲੇ 13 ਸਸਕਾਰ ਵਿਚ ਮ੍ਰਿਤਕਾਂ ਦੇ ਪਰਿਵਾਰ ਦਾ ਕੋਈ ਮੈਂਬਰ  ਨਹੀਂ ਸੀ। ਜਿਸ ਕਾਰਨ ਸਾਰਾ ਕੰਮ ਅਸੀਂ ਖੁਦ ਹੀ ਕੀਤਾ। ਵਿਸ਼ਨੂੰ ਨੇ ਦੱਸਿਆ ਕਿ ਹਾਲੇ ਵੀ 13 ਤੋਂ 14 ਕਰੋਨਾ ਪੌਜਟਿਵ ਮਰੀਜ਼ਾਂ ਦੀਆਂ ਅਸਥੀਆਂ ਨਾਮ ਲਿਖ ਕੇ ਰੱਖੀਆਂ ਪਈਆਂ ਹਨ, ਪਰ ਹਾਲੇ ਤੱਕ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਕਰੋਨਾ ਦੇ ਡਰ ਤੋਂ ਇਨ੍ਹਾਂ ਨੂੰ ਲੈਣ ਨਹੀਂ ਆਏ। ਵਿਸ਼ਨੂੰ ਨੇ ਕਿਹਾ ਕਿ ਮੈਂ 7 ਸਾਲ ਤੋਂ ਮੁਰਦਾ ਘਰ ਵਿਚ ਕੰਮ ਕਰਦਾ ਹਾਂ ਪਰ ਜਦੋਂ ਮੈਂ ਪਹਿਲੀ ਵਾਰ ਸਸਕਾਰ ਕਰਨ ਗਿਆ ਤਾਂ ਮੈਨੂੰ ਕਾਫੀ ਡਰ ਲੱਗਿਆ, ਪਰ ਹੁਣ ਸਾਰਾ ਡਰ ਨਿਕਲ ਚੁੱਕਿਆ ਹੈ। ਹਰ-ਰੋਜ਼ ਪੀਪੀਈ ਕਿੱਟ ਪਾ ਕੇ ਪਹਿਲਾਂ ਜਾਂਚ ਹੁੰਦੀ ਹੈ। ਇਸ ਤੋਂ ਇਲਾਵਾ ਵਿਸ਼ਨੂੰ ਅਤੇ ਉਨ੍ਹਾਂ ਦੇ ਟੀਮ ਮੈਂਬਰਾਂ ਦੀ ਕਰੋਨਾ ਰਿਪੋਰਟ ਹਾਲੇ ਤੱਕ ਨੈਗਟਿਵ ਹੈ।

COVID-19 in india COVID-19 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement