
ਕਰੋਨਾ ਮਹਾਂਮਾਰੀ ਪੂਰੀ ਦੁਨੀਆਂ ਤੋਂ ਬਾਅਦ ਹੁਣ ਭਾਰਤ ਵਿਚ ਵੀ ਆਪਣਾ ਕਹਿਰ ਬਰਸਾ ਰਹੀ ਹੈ।
ਨਵੀਂ ਦਿੱਲੀ : ਕਰੋਨਾ ਮਹਾਂਮਾਰੀ ਪੂਰੀ ਦੁਨੀਆਂ ਤੋਂ ਬਾਅਦ ਹੁਣ ਭਾਰਤ ਵਿਚ ਵੀ ਆਪਣਾ ਕਹਿਰ ਬਰਸਾ ਰਹੀ ਹੈ। ਜਿਸ ਕਾਰਨ ਹਰ ਰੋਜ਼ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਇਜਾਫਾ ਹੋ ਰਿਹਾ ਹੈ। ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਇਲਾਕਿਆਂ ਨੂੰ ਸੀਲ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਹੁਣ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧਣ ਦੇ ਕਾਰਨ ਦਿੱਲੀ, ਨੋਇਡਾ, ਅਤੇ ਗਾਜ਼ੀਆਬਾਦ ਵਿਚ ਵਸੇ ਖੋੜਾ ਨੂੰ ਵੀ ਸੀਲ ਕਰ ਦਿੱਤਾ ਹੈ।
Covid 19
ਜਿੱਥੇ ਹੁਣ ਤੱਕ ਕਰੋਨਾ ਵਾਇਰਸ ਦੇ 17 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ ਇਕ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਦੱਸ ਦੱਈਏ ਕਿ ਇਸ ਇਲਾਕੇ ਵਿਚ 40 ਤੋਂ 50 ਹਜ਼ਾਰ ਦੇ ਕਰੀਬ ਮਕਾਨ ਹਨ। ਇਨ੍ਹਾਂ ਵਿਚ ਪ੍ਰਵਾਸੀ ਮਜ਼ਦੂਰ, ਰੇਹੜੀ-ਚਾਲਕ ਅਤੇ ਕਿਰਾਏਦਾਰ ਵੱਡੀ ਸੰਖਿਆ ਵਿਚ ਹਨ। ਦਿੱਲੀ NCR ਵਿਚ ਸੀਲ ਹੋਣ ਵਾਲਾ ਇਹ ਸਭ ਤੋਂ ਵੱਡਾ ਇਲਾਕਾ ਹੈ। ਖੋੜਾ ਕਾਲੋਨੀ ਦੀ ਅਬਾਦੀ ਗਾਜ਼ੀਆਬਾਦ ਪ੍ਰਸ਼ਾਸਨ ਦੀ ਮੁੱਖ ਚਿੰਤਾ ਹੈ। ਕਿਉਂਕਿ ਪ੍ਰਸ਼ਾਸ਼ਨ ਨੂੰ ਡਰ ਹੈ ਕਿ ਇਸ ਦੀ ਹਾਲਤ ਵੀ ਕਿਤੇ ਮੁੰਬਈ ਦੇ ਧਾਰਾਵੀ ਵਰਗੀ ਨਾ ਹੋ ਜਾਵੇ।
Covid-19
ਹੁਣ ਖੋੜਾ ਦੇ ਮੁੱਖ ਗੇਟ ਅਤੇ ਨਿਕਾਸੀ ਗੇਟ ਦੇ ਡਾਕਟਰਾਂ ਦੀ ਇਕ ਟੀਮ ਤੈਨਾਇਤ ਕਰ ਦਿੱਤੀ ਹੈ। ਖੌੜਾ ਇਲਾਕੇ ਪ੍ਰਸ਼ਾਸਨ ਦੀ ਵੱਡੀ ਚਿੰਤਾਂ ਹੋਣ ਕਰਕੇ ਇਸ ਨੂੰ 5 ਸੈਕਟਰਾਂ ਅਤੇ 2 ਜ਼ੋਨਾਂ ਵਿਚ ਵੰਡਿਆ ਗਿਆ ਹੈ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮੁੱਖ ਅਤੇ ਨਿਕਾਸ ਗੇਟ ਤੇ ਪੁਲਿਸ ਨੂੰ ਤੈਨਾਇਤ ਕੀਤਾ ਗਿਆ ਹੈ ਅਤੇ ਨਾਲ ਹੀ ਇੱਥੇ ਇਕ ਡਾਕਟਰਾਂ ਦੀ ਟੀਮ ਵੀ ਤੈਨਾਇਤ ਕੀਤੀ ਗਈ ਹੈ
Covid 19
ਜਿਹੜੀ ਲੋਕਾਂ ਦਾ ਸੈਂਪਲ ਲੈਂਦੀ ਹੈ ਅਤੇ ਪੂਰੇ ਇਲਾਕੇ ਨੂੰ ਸੈਨੀਟਾਈਜ਼ ਕਰਦੀ ਹੈ। ਪ੍ਰਸ਼ਾਸਨ ਕੋਰੋਨਾ ਵਾਇਰਸ ਨੂੰ ਕਿਸੇ ਵੀ ਕੀਮਤ 'ਤੇ ਨਾ ਫੈਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਇੱਥੇ ਦੀ ਆਬਾਦੀ ਕਾਫ਼ੀ ਸੰਘਣੀ ਹੈ. ਖੋੜਾ ਖੇਤਰ ਗਾਜ਼ੀਆਬਾਦ, ਨੋਇਡਾ ਅਤੇ ਦਿੱਲੀ ਨਾਲ ਲੱਗਿਆ ਹੋਇਆ ਹੈ. ਤਿੰਨਾਂ ਖੇਤਰਾਂ ਦੇ ਉੱਚ ਅਧਿਕਾਰੀ ਆਪਸੀ ਤਾਲਮੇਲ ਨਾਲ ਖੋੜਾ 'ਤੇ ਧਿਆਨ ਕੇਂਦ੍ਰਤ ਕਰ ਰਹੇ ਹਨ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।