ਜਸਟਿਸ ਅਜੀਤ ਸਿੰਘ ਬੈਂਸ 100ਵੇਂ ਸਾਲ ਵਿਚ ਦਾਖ਼ਲ
Published : May 15, 2021, 9:43 am IST
Updated : May 15, 2021, 9:43 am IST
SHARE ARTICLE
Justice Ajit Singh Bains
Justice Ajit Singh Bains

ਕੋਰੋਨਾ ਕਾਰਨ ਮਨਾਇਆ ਘਰ ’ਚ ਸਾਦਾ ਜਨਮ ਦਿਨ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪਿਛਲੇ ਡੇਢ ਸਾਲ ਤੋਂ ਚਲ ਰਹੀ ਕੋਰੋਨਾ ਮਹਾਂਮਾਰੀ ਕਾਰਨ ਦੋਸਤਾਂ, ਰਿਸ਼ਤੇਦਾਰਾਂ ਤੇ ਪਰਵਾਰਕ ਮੈਂਬਰਾਂ ਵਲੋਂ ਫ਼ੋਨ ’ਤੇ ਇਲੈਕਟ੍ਰਾਨਿਕਸ ਮੁਬਾਰਕਾਂ ’ਚ ਸੇਵਾ ਮੁਕਤ ਜੱਜ ਜਸਟਿਸ ਅਜੀਤ ਸਿੰਘ ਬੈਂਸ ਨੇ ਕੇਕ ਕੱਟ ਕੇ ਜੀਵਨ ਦੇ 100ਵੇਂ ਸਾਲ ’ਚ ਦਾਖ਼ਲਾ ਲਿਆ ਹੈ।

coronacorona

14 ਮਈ 1922 ਨੂੰ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਮਾਹਿਲਪੁਰ ’ਚ ਜਨਮੇ ਅਜੀਤ ਸਿੰਘ ਦੀ ਮੁਢਲੀ ਪ੍ਰਾਇਮਰੀ ਸਿਖਿਆ ਮਗਰੋਂ ਉਨ੍ਹਾਂ ਲਖਨਊ ਦੇ ਕਿੰਗਜ਼ ਕਾਲਜ ਤੋਂ ਵਕਾਲਤ ਪਾਸ ਕੀਤੀ, ਮਗਰੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ’ਚ ਕੁੱਝ ਸਮਾਂ ਲੈਕਚਰਾਰ ਰਹੇ ਅਤੇ ਫਿਰ ਵਕਾਲਤ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ’ਚ ਕਰਨ ਉਪਰੰਤ 1959-60 ’ਚ ਚੰਡੀਗੜ੍ਹ ਕਾਮਰੇਡ ਵਿਧਾਇਕ ਡਾ. ਭਾਗ ਸਿੰਘ ਕੋਲ ਆ ਗਏ।

Justice Ajit Singh Bains Justice Ajit Singh Bains

ਬਤੌਰ ਜੱਜ ਹਾਈ ਕੋਰਟ 15 ਸਾਲਾਂ ਤੋਂ ਵਧ ਸੇਵਾ ਨਿਭਾ ਕੇ ਜਸਟਿਸ ਬੈਂਸ ਜਨਵਰੀ 1986 ’ਚ ਉਸ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਬਣਾਏ ਗਏ ਜਿਨ੍ਹਾਂ ਥੋੜੇ ਸਮੇਂ ’ਚ ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਤਰਨ ਤਾਰਨ ਜ਼ਿਲ੍ਹਿਆਂ ’ਚ ਜਾ ਕੇ ਸਿੱਖ ਨੌਜਵਾਨਾਂ ਨੂੰ ਦੋਸ਼ ਮੁਕਤ ਕੀਤਾ ਜੋ ਪੁਲਿਸ ਵਲੋਂ ਦਰਜ ਝੂਠੇ ਕੇਸਾਂ ’ਚ ਅਤਿਵਾਦ ਦੇ ਕਾਲੇ ਦੌਰ ’ਚ ਜੇਲਾਂ ’ਚ ਡੱਕੇ ਹੋਏ ਸਨ।

Justice Ajit Singh Bains Justice Ajit Singh Bains

ਜਸਟਿਸ ਬੈਂਸ ਨੇ ਖ਼ੁਦ ਵੀ 6 ਮਹੀਨੇ ਦੇ ਕਰੀਬ ਜੇਲ ਦੀ ਹਵਾ ਖਾਧੀ ਜਦੋਂ ਉਨ੍ਹਾਂ ਮਨੁੱਖੀ ਅਧਿਕਾਰ ਸੰਗਠਨ ਦੇ ਆਜ਼ਾਦ ਵਿਚਾਰਾਂ ਨੂੰ ਆਮ ਲੋਕਾਂ ’ਚ ਪ੍ਰਚਾਰ ਕੀਤਾ। ਅੱਜ ਸ਼ਾਮ ਸਾਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਰਸ਼ਪਾਲ ਕੌਰ ਤੇ ਵੱਡੇ ਲੜਕੇ ਐਡਵੋਕੇਟ ਰਾਜਵਿੰਦਰ ਬੈਂਸ ਨੇ ਦਸਿਆ ਕਿ ਜਸਟਿਸ ਬੈਂਸ ਪਿਛਲੇ ਕੁੱਝ ਸਮੇਂ ਤੋਂ ਯਾਦਦਾਸ਼ਤ ਗਵਾ ਚੁੱਕੇ ਹਨ, ਪਰ ਕਿਤਾਬਾਂ ਪੜ੍ਹਨ ’ਚ ਅਜੇ ਵੀ ਰੁਚੀ ਰਖਦੇ ਹਨ। ਛੋਟਾ ਲੜਕਾ ਆਈ.ਏ.ਐਸ. ਮਨਿੰਦਰ ਆਸਾਮ ’ਚ ਚੀਫ਼ ਸੈਕਰੇਟਰੀ ਨਿਯੁਕਤ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement