
ਜ਼ਰੂਰੀ ਸੇਵਾਵਾਂ ਨੂੰ ਛੱਡ ਬਾਕੀ ਸਭ ਕੁੱਝ ਰਹੇਗਾ ਬੰਦ
ਕੋਲਕਾਤਾ : ਪੱਛਮੀ ਬੰਗਾਲ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਮਮਤਾ ਸਰਕਾਰ ਨੇ 16 ਤੋਂ 30 ਮਈ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੈ।
lockdown
ਬੰਗਾਲ ਵਿੱਚ 15 ਦਿਨਾਂ ਦੇ ਤਾਲਾਬੰਦੀ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਮੈਟਰੋ, ਬੱਸ ਸੇਵਾਵਾਂ ਅਤੇ ਹੋਰ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਸਕੂਲ-ਕਾਲਜ ਅਤੇ ਹੋਰ ਸਾਰੇ ਵਿਦਿਅਕ ਅਦਾਰੇ ਇਸ ਸਮੇਂ ਦੌਰਾਨ ਬੰਦ ਰਹਿਣਗੇ।
lockdown
ਮਮਤਾ ਸਰਕਾਰ ਦੇ ਮੁੱਖ ਸਕੱਤਰ ਅਲਾਪਣ ਬੰਦੋਪਾਧਿਆਏ ਨੇ ਆਦੇਸ਼ ਜਾਰੀ ਕੀਤੇ ਹਨ। ਆਦੇਸ਼ ਦੇ ਤਹਿਤ ਬੰਗਾਲ ਵਿੱਚ 16 ਮਈ ਤੋਂ 30 ਮਈ ਤੱਕ ਤਾਲਾਬੰਦੀ ਹੋਵੇਗੀ। ਇਸ ਸਮੇਂ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਕਾਰਜਸ਼ੀਲ ਹੋਣਗੀਆਂ।
All offices including govt & private to remain closed except emergency services from tomorrow. Intra state bus services, metro, ferry service, gyms, cinema halls, salons, swimming pools to remain closed. Retail shops to be open from 7-10 am: West Bengal Chief Secretary#COVID19 pic.twitter.com/eATsRxb9no
— ANI (@ANI) May 15, 2021
ਨਿੱਜੀ ਦਫਤਰ, ਸਕੂਲ-ਕਾਲਜ, ਮੈਟਰੋ ਅਤੇ ਬੱਸ ਸਰਵਿਸਿਜ਼ ਸਾਰੇ ਬੰਦ ਰਹਿਣਗੇ। ਫਲ-ਸਬਜ਼ੀਆਂ ਅਤੇ ਰਾਸ਼ਨ ਦੀਆਂ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਲੋਕਾਂ ਨੂੰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਘਰਾਂ ਵਿਚੋਂ ਬਾਹਰ ਨਿਕਲਣ ਦੀ ਮਨਾਹੀ ਹੋਵੇਗੀ। ਵਿਆਹ ਵਿਚ 50 ਲੋਕ ਸ਼ਾਮਲ ਹੋ ਸਕਦੇ ਹਨ ਅਤੇ 20 ਲੋਕ ਅੰਤਿਮ ਸਸਕਾਰ ਵਿਚ ਸ਼ਾਮਲ ਹੋਣਗੇ।
ਹਿਮਾਚਲ ਪ੍ਰਦੇਸ਼ ਵਿਚ ਸਖ਼ਤੀ
ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਬੈਠਕ ਵਿਚ ਅਹਿਮ ਫੈਸਲੇ ਲਏ ਗਏ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਰਾਜ ਵਿਚ ਲਾਗੂ ਕੀਤੇ ਗਏ ਕੋਰੋਨਾ ਕਰਫਿਊ 26 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੋਰੋਨਾ ਕਰਫਿਊ 17 ਮਈ ਨੂੰ ਸਵੇਰੇ 6 ਵਜੇ ਲਗਾਇਆ ਗਿਆ ਸੀ। ਹਾਰਡਵੇਅਰ ਦੀਆਂ ਦੁਕਾਨਾਂ ਹੁਣ ਰਾਜ ਵਿਚ ਹਫ਼ਤੇ ਦੇ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਖੁੱਲ੍ਹਣਗੀਆਂ। ਹੋਰ ਦੁਕਾਨਾਂ ਪਹਿਲਾਂ ਦੀ ਤਰ੍ਹਾਂ ਦਿਨ ਵਿਚ ਤਿੰਨ ਘੰਟੇ ਖੁੱਲੇ ਰਹਿਣਗੀਆਂ। ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਸਸਕਾਰ ਦੀਆਂ ਚੀਜ਼ਾਂ ਹੁਣ ਰਾਸ਼ਨ ਡਿਪੂਆਂ ਵਿੱਚ ਉਪਲਬਧ ਹੋਣਗੀਆਂ।