ਕਾਂਗੜਾ : 100 ਮੀਟਰ ਡੂੰਘੀ ਖੱਡ ’ਚ ਡਿੱਗਿਆ ਕੈਂਟਰ, ਕੈਂਟਰ ’ਚ ਸਵਾਰ ਪਤੀ-ਪਤਨੀ ਤੇ ਧੀ ਸਮੇਤ ਪੰਜ ਦੀ ਮੌਤ
Published : May 15, 2023, 7:39 am IST
Updated : May 15, 2023, 7:39 am IST
SHARE ARTICLE
photo
photo

ਕੈਂਟਰ ’ਚ ਕਣਕ ਲੱਦ ਕੇ ਲਿਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ

 

ਕਾਂਗੜਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਧਰਮਸ਼ਾਲਾ ਅਧੀਨ ਯੋਲ ਦੇ ਨਾਲ ਲੱਗਦੇ ਉਥਾਗਰਾਨ 'ਚ ਇਕ ਕੈਂਟਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 100 ਮੀਟਰ ਹੇਠਾਂ ਟੋਏ 'ਚ ਜਾ ਡਿੱਗਿਆ।

ਇਸ ਹਾਦਸੇ 'ਚ ਪਤੀ-ਪਤਨੀ ਅਤੇ ਧੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਗੰਭੀਰ ਜ਼ਖ਼ਮੀ ਨੇ ਟਾਂਡਾ ਦੇ ਹਸਪਤਾਲ ਵਿਚ ਦਮ ਤੋੜ ਦਿਤਾ। ਹਾਦਸੇ 'ਚ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਏਐਸਪੀ ਹਿਤੇਸ਼ ਲਖਨਪਾਲ ਨੇ ਦਸਿਆ ਕਿ ਪੁਲਿਸ ਨੇ ਕੇਸ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਪੁਲਿਸ ਅਨੁਸਾਰ ਕੈਂਟਰ 'ਚ ਸਵਾਰ ਲੋਕ ਸ਼ਾਮ ਸਾਢੇ 4 ਵਜੇ ਦੇ ਕਰੀਬ ਖੇਤਾਂ 'ਚੋਂ ਕਣਕ ਦੀ ਕਟਾਈ ਕਰ ਕੇ ਫ਼ਸਲ ਨੂੰ ਘਰ ਲੈ ਕੇ ਆ ਰਹੇ ਸਨ, ਜਦੋਂ ਫ਼ਸਲ ਨਾਲ ਭਰਿਆ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ | ਕੈਂਟਰ ਵਿਚ ਡਰਾਈਵਰ ਅਤੇ ਬੱਚਿਆਂ ਸਮੇਤ 10 ਲੋਕ ਸਵਾਰ ਸਨ। ਮ੍ਰਿਤਕਾਂ ਵਿਚ ਸੀਤਾ ਦੇਵੀ (39) ਪਤਨੀ ਸੁਨੀਲ ਕਾਂਤ, ਸੁਨੀਲ ਕਾਂਤ (43) ਪੁੱਤਰ ਬਲਦੇਵ, ਕ੍ਰਿਸ਼ਨਾ (7) ਪੁੱਤਰੀ ਸੁਨੀਲ ਕਾਂਤ ਮਿਲਾਪ ਚੰਦ (ਡਰਾਈਵਰ) ਪੁੱਤਰ ਅਸ਼ੋਕ ਕੁਮਾਰ ਅਤੇ ਆਰਤੀ ਦੇਵੀ (45) ਪਤਨੀ ਕੁਸ਼ਲ ਕੁਮਾਰ ਸ਼ਾਮਲ ਹਨ। 

ਪ੍ਰਿਆ (7) ਪੁੱਤਰੀ ਲਕਸ਼ਮਣ, ਅੰਸ਼ੂ (7) ਪੁੱਤਰ ਸੁਨੀਲ ਕਾਂਤ, ਅਭਿਨਵ (17) ਪੁੱਤਰ ਸੁਨੀਲ, ਸਾਕਸ਼ੀ (17) ਪੁੱਤਰੀ ਗੁਲਸ਼ਨ ਅਤੇ ਅਨਿਲ ਕਾਂਤ (40) ਪੁੱਤਰ ਬਲਦੇਵ ਸਿੰਘ ਹਾਦਸੇ 'ਚ ਜ਼ਖ਼ਮੀ ਹੋ ਗਏ। ਸਾਰੇ ਮ੍ਰਿਤਕ ਉਥੜਾਗ੍ਰਾਂ ਦੇ ਰਹਿਣ ਵਾਲੇ ਹਨ। ਜ਼ਖ਼ਮੀਆਂ ਦਾ ਟਾਂਡਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ SDRF ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਨਾਲ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਵੀ ਕੀਤਾ ਗਿਆ। ਪ੍ਰਸ਼ਾਸਨ ਨੇ ਤੁਰੰਤ ਰਾਹਤ ਵਜੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦਿਤੇ ਹਨ।

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement