Jaipur News : 23 ਮਹੀਨੇ ਦੇ ਬੱਚੇ ਨੂੰ ਲੱਗਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਟੀਕਾ,17 ਕਰੋੜ ਦਾ ਇਹ ਟੀਕਾ ਅਮਰੀਕਾ ਤੋਂ ਗਿਆ ਮੰਗਵਾਇਆ

By : BALJINDERK

Published : May 15, 2024, 1:00 pm IST
Updated : May 15, 2024, 1:00 pm IST
SHARE ARTICLE
ਪੀੜ੍ਹਤ ਬੱਚਾ ਇਲਾਜ ਦੌਰਾਨ
ਪੀੜ੍ਹਤ ਬੱਚਾ ਇਲਾਜ ਦੌਰਾਨ

Jaipur News : spinal muscular atrophy ਨਾਂ ਦੀ ਦੁਰਲੱਭ ਬੀਮਾਰੀ ਨਾਲ ਪੀੜ੍ਹਤ ਹੈ ਬੱਚਾ

 Jaipur News : ਰਾਜਸਥਾਨ ਦੇ ਜੈਪੁਰ ਦੇ ਜੇਕੇ ਲੋਨ ਹਸਪਤਾਲ ’ਚ ਮੰਗਲਵਾਰ ਨੂੰ 23 ਮਹੀਨੇ ਦੇ ਹਰਿਦੇਆਂਸ਼ ਨੂੰ 17.50 ਕਰੋੜ ਰੁਪਏ ਦਾ ਟੀਕਾ ਲਗਾਇਆ ਗਿਆ। ਹਸਪਤਾਲ ’ਚ ਦੁਰਲੱਭ ਰੋਗ ਯੂਨਿਟ ਦੇ ਇੰਚਾਰਜ ਡਾਕਟਰ ਪ੍ਰਿਯਾਂਸ਼ੂ ਮਾਥੁਰ ਅਤੇ ਉਨ੍ਹਾਂ ਦੀ ਟੀਮ ਨੇ ਇਹ ਟੀਕਾ ਲਗਾਇਆ। ਬੱਚੇ ਨੂੰ ਅਮਰੀਕਾ ਤੋਂ ਜ਼ੋਲ ਜੇਨੇਸਮਾ ਦਾ ਟੀਕਾ ਮੰਗਵਾ ਕੇ ਲਾਇਆ ਗਿਆ ਹੈ। ਡਾਕਟਰਾਂ ਮੁਤਾਬਕ ਸਪਾਈਨਲ ਮਸਲਕੁਲਰ ਐਟ੍ਰੋਫੀ ਨਾਂ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਹਿਰਦੇਆਂਸ਼ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ। ਦੁਨੀਆਂ ਦਾ ਸਭ ਤੋਂ ਮਹਿੰਗਾ ਇੰਜੈਕਸ਼ਨ ਜੈਪੁਰ ਦੇ ਜੇਕੇ ਲੋਨ ਹਸਪਤਾਲ ’ਚ ਪਹੁੰਚਾਇਆ ਗਿਆ, ਜਿਸ ਸਬੰਧੀ ਹਸਪਤਾਲ ਦੇ ਡਾ. ਪ੍ਰਿਯਾਂਸ਼ੂ ਮਾਥੁਰ ਨੇ ਦਿੱਤੀ। 

ਇਹ ਵੀ ਪੜੋ:High Court News : ਮੌਤ ਤੋਂ ਬਾਅਦ ਮਿਲਿਆ ਇਨਸਾਫ਼, ਸੇਵਾਮੁਕਤ ਜੇ.ਈ. 21 ਸਾਲਾਂ ਤੋਂ ਪੈਨਸ਼ਨ ਲਾਭ ਲਈ ਲੜਿਆ 

ਜ਼ਿਕਰਯੋਗ ਹੈ ਕਿ ਹਰਿਦੇਆਂਸ਼ ਸਪਾਈਨਲ ਮਾਸਕੂਲਰ ਐਟ੍ਰੋਫੀ ਨਾਮਕ ਦੁਰਲੱਭ ਬਿਮਾਰੀ ਤੋਂ ਪੀੜਤ ਹੈ। ਅਜਿਹੇ ’ਚ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਕਰਾਊਡ ਫੰਡਿੰਗ ਦੀ ਮਦਦ ਨਾਲ ਜ਼ੋਲਗਨੇਸਮਾ ਇੰਜੈਕਸ਼ਨ ਅਮਰੀਕਾ ਤੋਂ ਮੰਗਵਾਇਆ ਗਿਆ ਹੈ। ਫ਼ਿਲਹਾਲ ਹਸਪਤਾਲ ’ਚ ਹਰਿਦੇਆਂਸ਼ ਦਾ ਪ੍ਰੀ-ਟੈਸਟ ਅਤੇ ਪੇਪਰ ਵਰਕ ਕੀਤਾ ਜਾ ਰਿਹਾ ਹੈ।ਡਾਕਟਰਾਂ ਮੁਤਾਬਕ ਸਪਾਈਨਲ ਮਸਕੂਲਰ ਐਟ੍ਰੋਫੀ (SMA) ਇੱਕ ਜੈਨੇਟਿਕ ਨਿਊਰੋਮਸਕੂਲਰ ਡਿਸਆਰਡਰ ਹੈ। ਇਸ ਵਿਚ ਇੱਕ ਜ਼ਰੂਰੀ ਜੀਨ ਵਿਚ ਨੁਕਸ ਹੋਣ ਕਾਰਨ ਸਰੀਰ ਲੋੜੀਂਦੀ ਮਾਤਰਾ ਵਿਚ SMN1 ਪ੍ਰੋਟੀਨ ਬਣਾਉਣ ’ਚ ਅਸਮਰੱਥ ਹੁੰਦਾ ਹੈ। ਇਹ ਪ੍ਰੋਟੀਨ ਤੰਤੂ ਸੈੱਲਾਂ ਲਈ ਸਿਹਤਮੰਦ ਮਾਸਪੇਸ਼ੀਆਂ ਅਤੇ ਉਹਨਾਂ ਦੀ ਕਾਰਜਸ਼ੀਲਤਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। SMN1 ਪ੍ਰੋਟੀਨ ਦੀ ਕਮੀ ਦੇ ਕਾਰਨ, ਮਾਸਪੇਸ਼ੀਆਂ ਹੌਲੀ-ਹੌਲੀ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਸਰੀਰਕ ਗਤੀਵਿਧੀਆਂ ਕਰਨ ਵਿੱਚ ਮੁਸ਼ਕਲ ਆਉਂਦੀ ਹੈ।

ਇਹ ਵੀ ਪੜੋ:Khanuri border : ਖਨੌਰੀ ਬਾਰਡਰ 'ਤੇ ਕਿਸਾਨ ਦੀ ਹੋਈ ਮੌਤ   

ਇਸ ਸਬੰਧੀ ਡਾਕਟਰ ਪ੍ਰਿਯਾਂਸ਼ੂ ਮਾਥੁਰ ਦਾ ਕਹਿਣਾ ਹੈ ਕਿ ਹਰਿਦੇਆਂਸ਼ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਅਗਲੇ 24 ਘੰਟਿਆਂ ਤੱਕ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਅਸਲ ’ਚ ਰੀੜ੍ਹ ਦੀ ਮਾਸਪੇਸ਼ੀ ਐਟ੍ਰੋਫੀ ਇੱਕ ਜੈਨੇਟਿਕ ਬਿਮਾਰੀ ਹੈ। ਇਸ ਕਾਰਨ ਕਮਰ ਦੇ ਹੇਠਾਂ ਦਿਲ ਦਾ ਹਿੱਸਾ ਬਿਲਕੁਲ ਵੀ ਕੰਮ ਨਹੀਂ ਕਰਦਾ। ਸਮੇਂ ਦੇ ਨਾਲ ਸਰੀਰ ’ਚ ਕਈ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਬਿਮਾਰੀ ਕਾਰਨ ਮੌਤ ਦਾ ਖਤਰਾ ਰਹਿੰਦਾ ਹੈ। ਇਸ ਬਿਮਾਰੀ ਦਾ ਇਲਾਜ 24 ਮਹੀਨੇ ਦੀ ਉਮਰ ਤੱਕ ਹੀ ਕੀਤਾ ਜਾਂਦਾ ਹੈ। ਹਰਿਦੇਆਂਸ਼ ਦੇ ਪਿਤਾ ਨਰੇਸ਼ ਸ਼ਰਮਾ ਰਾਜਸਥਾਨ ਪੁਲਿਸ ’ਚ ਸਬ-ਇੰਸਪੈਕਟਰ ਦੇ ਤੌਰ ’ਤੇ ਕੰਮ ਕਰਦੇ ਹਨ ਅਤੇ ਜਦੋਂ ਹਰਿਦੇਆੰਸ਼ ਨੂੰ ਪਰੇਸ਼ਾਨੀ ਹੋਣ ਲੱਗੀ ਤਾਂ ਪਰਿਵਾਰ ਨੇ ਜੈਪੁਰ ਅਤੇ ਦਿੱਲੀ ਸਮੇਤ ਹੋਰ ਥਾਵਾਂ ਤੋਂ ਡਾਕਟਰਾਂ ਦੀ ਸਲਾਹ ਲਈ।

ਇਹ ਵੀ ਪੜੋ:Ajnala News: ਨਾੜ ਦੇ ਧੂੰਏਂ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ

ਇਸ ਟੀਕੇ ਦੀ ਕੀਮਤ ਦਾ ਭੁਗਤਾਨ ਕਰਨ ਲਈ ਕ੍ਰਾਊਡ ਫੰਡਿੰਗ ਜਾਂ ਸਰਕਾਰ ਦੀ ਮਦਦ ਰਾਹੀਂ ਪੈਸੇ ਇਕੱਠਾ ਕਰਨ ਜਾਂ ਸਰਕਾਰ ਦੀ ਮਦਦ ਦੀ ਲੋੜ ਹੁੰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ 24 ਮਹੀਨਿਆਂ ਦੇ ਅੰਦਰ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਂਦਾ ਤਾਂ ਇਹ ਬਿਮਾਰੀ ਹੌਲੀ-ਹੌਲੀ ਸਾਰੇ ਸਰੀਰ ’ਚ ਫੈਲ ਜਾਂਦੀ ਅਤੇ ਫੇਫੜੇ ਵੀ ਕੰਮ ਕਰਨਾ ਬੰਦ ਕਰ ਦੇਣਗੇ। ਇਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਵਧ ਸਕਦਾ ਸੀ, ਹੁਣ ਇਸ ਸਬੰਧੀ ਬ੍ਰਾਹਮਣ ਭਾਈਚਾਰੇ ਨੇ ਬੱਚੇ ਦੇ ਟੀਕੇ ਲਈ ਪੈਸੇ ਇਕੱਠੇ ਕਰਨ ਲਈ ਕਰਾਊਡ ਫੰਡਿੰਗ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਵੱਖ-ਵੱਖ ਸੰਸਥਾਵਾਂ ਵੀ ਮਦਦ ਲਈ ਅੱਗੇ ਆਈਆਂ, ਤਾਂ ਜਾਕੇ ਇਹ ਰਕਮ ਜੁਟਾਈ ਗਈ।

(For more news apart from23-month-old child received an injection worth 17 crores in Jaipur  News in Punjabi, stay tuned to Rozana Spokesman)

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement