
ਗੁਰਦੁਆਰਾ ਸ੍ਰੀ ਗੁਰੂਨਾਨਕ ਦਰਬਾਰ ਤੋਂ 5 ਰੋਜ਼ਾ ਆਰੰਭ ਕੀਤੀ ਗਈ ਧਾਰਮਕ ਯਾਤਰਾ ਬੀਤੀ ਰਾਤ ਸੰਪਨ
ਸ਼ਾਹਬਾਦ ਮਾਰਕੰਡਾ, : ਗੁਰਦੁਆਰਾ ਸ੍ਰੀ ਗੁਰੂਨਾਨਕ ਦਰਬਾਰ ਤੋਂ 5 ਰੋਜ਼ਾ ਆਰੰਭ ਕੀਤੀ ਗਈ ਧਾਰਮਕ ਯਾਤਰਾ ਬੀਤੀ ਰਾਤ ਸੰਪਨ ਹੋ ਗਈ। ਸ਼ਨਿਚਰਵਾਰ 9 ਜੂਨ ਨੂੰ ਗੁਰਦੁਆਰਾ ਸਾਹਿਬ ਤੋਂ ਧਾਰਮਕ ਯਾਤਰਾ ਵਿਸ਼ੇਸ਼ ਬੱਸ ਰਾਹੀ ਸ਼ੁਰੂ ਕੀਤੀ ਗਈ ਸੀ, ਜੋ ਇਤਿਹਾਸਕ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਕਾਸੀਨਗਰ, ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਅਤੇ ਗੁਰਦੁਆਰਾ ਰੀਠਾ ਸਾਹਿਬ ਆਦਿ ਦੇ ਦਰਸ਼ਨ ਸੰਗਤਾਂ ਨੂੰ ਕਰਵਾਉਣ ਤੋ ਬਾਅਦ ਧਾਰਮਕ ਯਾਤਰਾ ਵਾਪਿਸ ਗੁਰਦੁਆਰਾ ਪਹੁੰਚੀ।
ਧਾਰਮਕ ਯਾਤਰਾਂ ਨੂੰ ਲੈ ਕੇ ਸੰਗਤ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲੀਆ। ਸਾਰੇ ਗੁਰਦੁਆਰਿਆਂ ਵਿਚ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਲਈ ਲੰਗਰ ਅਤੇ ਠਹਿਰਣ ਲਈ ਚੰਗੇ ਪ੍ਰਬੰਧ ਕੀਤੇ ਹੋਏ ਹਨ, ਜਿਸ ਨਾਲ ਸ਼ਰਧਾਲੂਆਂ ਨੂੰ ਯਾਤਰਾ ਕਰਨ ਵਿਚ ਹੋਰ ਜ਼ਿਆਦਾ ਆਨੰਦ ਆਇਆ। ਧਾਰਮਕ ਯਾਤਰਾ ਦੇ ਮੁਖ ਆਗੂ ਗਗਨਦੀਪ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ ਵਿਰਕ ਅਤੇ ਦਲਜੀਤ ਸਿੰਘ ਨੇ ਕਿਹਾ ਕਿ ਇਸ ਯਾਤਰਾ ਦੀ ਸਫ਼ਲਤਾ ਨੂੰ ਮੁਖ ਰਖਦੇ ਹੋਏ ਉਹ ਛੇਤੀ ਹੀ ਸੰਗਤ ਨੂੰ ਹੁਣ ਪਟਨਾ ਸਾਹਿਬ ਦੀ ਯਾਤਰਾ ਕਰਵਾਉਣਗੇ।