
ਦਮ ਘੁੱਟਣ ਨਾਲ ਹੋਈ 7 ਕਰਮਚਾਰੀਆਂ ਦੀ ਮੌਤ
ਅਹਿਮਦਾਬਾਦ- ਗੁਜਰਾਤ ਦੇ ਵਡੋਦਰਾ ਵਿਚ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਵਡੋਦਰਾ ਸ਼ਹਿਰ ਵਿਚ ਵੱਡੀ ਸੰਖਿਆ ਵਿਚ ਸਫ਼ਾਈ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਫਰਤੀਕੁਈ ਪਿੰਡ ਵਿਚ ਇਕ ਹੋਟਲ ਦੇ ਪਖ਼ਾਨੇ ਦੇ ਖੱਡੇ ਨੂੰ ਸਾਫ਼ ਕਰਨ ਲਈ ਉੱਤਰੇ 7 ਕਰਮਚਾਰੀਆਂ ਦੀ ਸਾਹ ਘੁੱਟਣ ਨਾਲ 7 ਕਰਮਚਾਰੀਆਂ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋਈ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਜਦੋਂ ਇਕੋਂ ਸਮੇਂ ਐਨੇ ਵਿਅਕਤੀਆਂ ਦੀ ਮੌਤ ਹੋਈ ਹੋਵੇ ਇਸ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਕਈਆਂ ਦੀ ਮੌਤ ਦੇ ਕੇਸ ਤਾਂ ਅਜੇ ਤੱਕ ਵੀ ਚੱਲ ਰਹੇ ਹਨ।