
ਕਾਂਗਰਸ ਬੁਲਾਰੀ ਪ੍ਰਿਯੰਕਾ ਚਤੁਰਵੇਦੀ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਪੁਲਿਸ ਨੇ ਦੋਸ਼ੀ ਗਿਰੀਸ਼ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ...
ਨਵੀਂ ਦਿੱਲੀ : ਕਾਂਗਰਸ ਬੁਲਾਰੀ ਪ੍ਰਿਯੰਕਾ ਚਤੁਰਵੇਦੀ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਪੁਲਿਸ ਨੇ ਦੋਸ਼ੀ ਗਿਰੀਸ਼ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਕਾਂਗਰਸ ਬੁਲਾਰੀ ਪ੍ਰਿਯੰਕਾ ਚਤੁਰਵੇਦੀ ਨੂੰ ਇਕ ਯੂਜ਼ਰ ਨੇ ਉਨ੍ਹਾਂ ਦੀ ਬੇਟੀ ਨਾਲ ਰੇਪ ਕਰਨ ਦੀ ਧਮਕੀ ਦਿਤੀ ਸੀ। ਪ੍ਰਿਯੰਕਾ ਚਤੁਰਵੇਦੀ ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ਮਾਮਲੇ ਵਿਚ ਵਾਇਰਲ ਹੋ ਰਹੇ ਇਕ ਫ਼ਰਜ਼ੀ ਸੰਦੇਸ਼ ਨੂੰ ਲੈ ਕੇ ਇਹ ਧਮਕੀ ਮਿਲੀ ਹੈ।
priyanka chaturvediਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ ਸੀ ਅਤੇ ਕਿਹਾ ਸੀ ਕਿ ਭਗਵਾਨ ਰਾਮ ਦੇ ਨਾਮ ਨਾਲ ਟਵਿੱਟਰ ਹੈਂਡਲ ਚਲਾ ਕੇ ਪਹਿਲਾਂ ਤਾਂ ਮੇਰਾ ਗ਼ਲਤ ਬਿਆਨ ਲਗਾਉਂਦੇ ਹੋ, ਫਿਰ ਮੇਰੀ ਬੇਟੀ ਦੇ ਬਾਰੇ ਵਿਚ ਗ਼ਲਤ ਟਿੱਪਣੀ ਕਰਦੇ ਹੋ, ਕੁੱਝ ਸ਼ਰਮ ਹੋਵੇ ਤਾਂ ਚੂਲੀ ਭਰ ਪਾਣੀ ਵਿਚ ਡੁੱਬ ਮਰੋ। ਨਹੀਂ ਤਾਂ ਭਗਵਾਨ ਰਾਮ ਹੀ ਇਸ ਦਾ ਸਬਕ ਸਿਖਾਉਣਗੇ ਤੇਰੇ ਵਰਗੇ ਨੀਚ ਸੋਚ ਵਾਲੇ ਇਨਸਾਨ ਨੂੰ।
priyanka chaturvediਪ੍ਰਿਯੰਕਾ ਨੇ ਅਪਣੀ ਟਾਈਮਲਾਈਨ 'ਤੇ ਇਤਰਾਜ਼ਯੋਗ ਟਵੀਟ ਸਾਂਝਾ ਕੀਤਾ। ਇਸ ਧਮਕੀ ਤੋਂ ਾਅਦ ਪ੍ਰਿਯੰਕਾ ਨੇ ਟਵਿੱਟਰ ਦੇ ਜ਼ਰੀਏ ਹੀ ਮੁੰਬਈ ਪੁਲਿਸ ਨੂੰ ਇਹ ਪੂਰਾ ਮਾਮਲਾ ਦਸਿਆ ਅਤੇ ਮਾਮਲਾ ਦਰਜ ਕਰਵਾਇਆ। ਜਿਸ ਤੋਂ ਬਾਅਦ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ। ਕਾਂਗਰਸ ਬੁਲਾਰੀ ਨੇ ਕਿਹਾ ਕਿ ਇਹ ਮਾਮਲਾ ਮੰਦਸੌਰ ਰੇਪ ਨੂੰ ਲੈ ਕੇ ਵਾਇਰਲ ਹੋ ਰਹੇ ਇਕ ਫ਼ਰਜ਼ੀ ਸੰਦੇਸ਼ ਨੂੰ ਲੈ ਕੇ ਸ਼ੁਰੁ ਹੋਇਆ।
priyanka chaturvediਉਨ੍ਹਾਂ ਕਿਹਾ ਕਿ ਇਕ ਫੇਸਬੁਕ ਪੋਸਟ ਵਿਚ ਇਹ ਦਿਖਾਇਆ ਗਿਆ ਹੈ ਕਿ ਮੈਂ ਮੰਦਸੌਰ ਰੇਪ ਦੇ ਦੋਸ਼ੀ ਦਾ ਸਮਰਥਨ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਇਹ ਪੋਸਟ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਇਸ ਇਤਰਾਜ਼ਸੋਗ ਟਵੀਟ ਦੀ ਨਿੰਦਾ ਕਰਦੇ ਹੋਏ ਮਾਮਲੇ ਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਪ੍ਰਿਯੰਕਾ ਨੂੰ 'ਆਮ ਆਦਮੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਦਾ ਸਾਥ ਵੀ ਮਿਲਿਆ ਸੀ।
priyanka chaturvediਆਮ ਆਦਮੀ ਪਾਰਟੀ ਦੇ ਨੇਤਾ ਆਸ਼ੂਤੋਸ਼ ਨੇ ਕਿਹਾ ਸੀ ਕਿ ਪ੍ਰਿਯੰਕਾ ਇਸ ਆਦਮੀ ਦਾ ਧਰਮ ਕੁੱਝ ਵੀ ਹੋਵੇ, ਇਸ ਦੇ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਕ ਮਾਂ ਦੇ ਸਹਾਮਣੇ ਉਸ ਦੀ ਬੇਟੀ 'ਤੇ ਗ਼ਲਤ ਟਿੱਪਣੀ ਕਰਨਾ ਸਾਡੀ ਸਭਿਅਤਾ ਅਤੇ ਮਨੁੱਖਤਾ 'ਤੇ ਚਪੇੜ ਹੈ। ਪ੍ਰਿਯੰਕਾ 'ਤੇ ਇਹ ਕਾਇਰਾਨਾ ਹਰਕਤ ਕਰਨ ਵਾਲੇ ਜਾਣ ਲੈਣ ਕਿ ਬੱਚਿਆਂ 'ਤੇ ਹਮਲਾ ਕਰ ਕੇ ਤੁਸੀਂ ਇਕ ਮਾਂ ਨੂੰ ਹੋਰ ਸ਼ਕਤੀਸ਼ਾਲੀ ਬਣਾ ਦਿਤਾ ਹੈ ਅਤੇ ਮਾਂ ਦੀ ਤਾਕਤ ਦੇ ਸਾਹਮਣੇ ਤਾਂ ਦੁਨੀਆਂ ਝੁਕਦੀ ਹੈ।
priyanka chaturvedi press confronceਉਥੇ ਹੀ ਸਮਾਜਵਾਦੀ ਪਾਰਟੀ ਦੀ ਬੁਲਾਰੀ ਪੰਖੁਰੀ ਪਾਠਕ ਨੇ ਕਿਹਾ ਕਿ ਇਕ ਮਾਂ ਦੇ ਸਾਹਮਣੇ ਬੇਟੀ 'ਤੇ ਗ਼ਲਤ ਟਿੱਪਣੀ ਕਰਨਾ ਸਾਡੀ ਸਭਿਅਤਾ ਅਤੇ ਮਨੁੱਖਤਾ 'ਤੇ ਚਪੇੜ ਹੈ। ਅਜਿਹੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਅਜਿਹੇ ਲੋਕ ਸਮਾਜ 'ਤੇ ਕਲੰਕ ਹਨ। ਇਸ ਤੋਂ ਇਲਾਵਾ ਕਾਂਗਰਸੀ ਨੇਤਾ ਸ਼ਕੀਲ ਅਹਿਮਦ ਨੇ ਕਾਂਗਰਸ ਬੁਲਾਰੀ ਨੂੰ ਮਿਲੀ ਧਮਕੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ''ਕੰਮ ਸ਼ੈਤਾਨ ਦਾ ਅਤੇ ਨਾਮ ਭਗਵਾਨ ਦਾ, ਕੁੱਝ ਤਾਂ ਸ਼ਰਮ ਕਰੋ।''