
ਕੀਮਤ 'ਚ ਕਈ ਦਿਨਾਂ ਦੇ ਵਾਧੇ ਤੋਂ ਬਾਅਦ ਆਈ ਗਿਰਾਵਟ
ਨਵੀਂ ਦਿੱਲੀ : ਬੀਤੇ ਚਾਰ ਦਿਨਾਂ ਦੇ ਲਗਾਤਾਰ ਵਾਧੇ ਤੋਂ ਬਾਅਦ ਸੋਨੇ ਦੇ ਭਾਅ 'ਚ ਅੱਜ ਬਰੇਕ ਲੱਗੀ ਹੈ। ਕੌਮਾਂਤਰੀ ਪੱਧਰ 'ਤੇ ਘਟੀਆ ਕੀਮਤਾਂ ਤੋਂ ਬਾਅਦ ਸੋਮਵਾਰ (15 ਜੂਨ) ਨੂੰ ਰਾਜਧਾਨੀ ਦਿੱਲੀ ਵਿਚ ਸੋਨੇ ਦੀ 380 ਰੁਪਏ ਘੱਟ ਕੇ 47, 900 ਰੁਪਏ ਪ੍ਰਤੀ 10 ਗਰਾਮ ਹੋ ਗਈ ਹੈ।
Gold
ਪਿਛਲੇ ਕੰਮ-ਕਾਜ ਦਿਨ ਵਿਚ ਸੋਨੇ ਦੀ ਕੀਮਤ 48, 280 ਰੁਪਏ ਪ੍ਰਤੀ 10 ਗਰਾਮ 'ਤੇ ਬੰਦ ਹੋਈ ਸੀ। ਚਾਂਦੀ ਦੇ ਭਾਅ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੀ ਕੀਮਤ 590 ਰੁਪਏ ਘੱਟ ਕੇ 48, 200 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
Gold
ਪਿਛਲੇ ਕਾਰੋਬਾਰੀ ਦਿਨ ਵਿਚ ਇਸ ਦੀ ਕੀਮਤ 48, 790 ਰੁਪਏ ਪ੍ਰਤੀ ਕਿਲੋ ਉਤੇ ਬੰਦ ਹੋਈ ਸੀ। ਇਹ ਕੀਮਤ ਐਚਡੀਐਫਸੀ ਸਕਿਊਰਟੀਜ਼ ਮੁਤਾਬਕ ਹੈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,721 ਅਮਰੀਕੀ ਡਾਲਰ ਪ੍ਰਤੀ ਔਂਸ ਅਤੇ ਚਾਂਦੀ 17. 26 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।
Gold
ਐਚਡੀਐਫਸੀ ਸਕਿਊਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡੀਟੀਜ਼) ਤਪਨ ਪਟੇਲ ਅਨੁਸਾਰ ਸੋਮਵਾਰ ਨੂੰ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਦੂਜੀ ਲਹਿਰ ਦੀ ਸ਼ੰਕਿਆਂ ਦਰਮਿਆਨ ਸੋਨੇ ਦੀ ਕੀਮਤ 'ਚ ਗਿਰਾਵਟ ਆਈ ਹੈ।
gold
ਇੰਡੀਆ ਬੁਲੇਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ 15 ਜੂਨ ਨੂੰ ਸੋਨੇ ਦੀ ਕੀਮਤ ਵਿਚ 276 ਰੁਪਏ ਦੀ ਗਿਰਾਵਟ ਨਾਲ 47047 ਰੁਪਏ ਪ੍ਰਤੀ 10 ਗਰਾਮ ਰਹੀ । ਇਸੇ ਤਰ੍ਹਾਂ ਚਾਂਦੀ ਦੀ ਕੀਮਤ 840 ਰੁਪਏ ਘੱਟ ਕੇ 46915 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ। ਸੋਮਵਾਰ ਨੂੰ 24 ਕੈਰੇਟ ਵਾਲੇ 10 ਗਰਾਮ ਸੋਨੇ ਦੀ ਕੀਮਤ 47050 ਰੁਪਏ ਹੋ ਗਈ ਹੈ ਜਦੋਂ ਕਿ 22 ਕੈਰੇਟ ਵਾਲੇ 10 ਗਰਾਮ ਸੋਨੇ ਦੀ ਕੀਮਤ 43100 ਰੁਪਏ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।