
ਸਿਹਤ ਵਿਭਾਗ ਨੇ ਸਕੂਲਾਂ-ਕਾਲਜਾਂ ਨੂੰ ਜਾਰੀ ਕੀਤੀਆਂ ਹਦਾਇਤਾਂ
ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ 31 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹੁਣ ਕੁੱਲ ਕੇਸਾਂ ਦੀ ਗਿਣਤੀ 582 ਹੋ ਗਈ ਹੈ। ਰਾਜ ਦੇ ਸਿਹਤ ਵਿਭਾਗ ਨੇ ਸਕੂਲਾਂ ਅਤੇ ਕਾਲਜਾਂ ਨੂੰ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਯਕੀਨੀ ਬਣਾਉਣ ਲਈ ਕਿਹਾ ਹੈ। ਨਿਊ ਸਟੈਂਡਰਡ ਇੰਗਲਿਸ਼ ਸਕੂਲ ਦੇ 6ਵੀਂ ਜਮਾਤ ਵਿੱਚ ਪੜ੍ਹਦੇ 21 ਵਿਦਿਆਰਥੀ ਅਤੇ 5ਵੀਂ ਜਮਾਤ ਵਿੱਚ ਪੜ੍ਹਦੇ ਐਮਈਐਸ ਸਕੂਲ ਦੇ 10 ਵਿਦਿਆਰਥੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਸਕਾਰਾਤਮਕਤਾ ਦਰ 2.69 ਫੀਸਦੀ ਤੋਂ ਵਧ ਕੇ 2.83 ਫੀਸਦੀ ਹੋ ਗਈ ਹੈ।
coronavirus Update
ਵਿਦਿਆਰਥੀਆਂ ਦੇ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਟੀਕਾਕਰਨ ਦੌਰਾਨ ਉਨ੍ਹਾਂ ਦਾ ਕਵਿਡ ਟੈਸਟ ਕੀਤਾ ਗਿਆ। ਦੋਵੇਂ ਸਕੂਲ ਨਿਊ ਸਟੈਂਡਰਡ ਇੰਗਲਿਸ਼ ਸਕੂਲ ਅਤੇ ਐਮ.ਈ.ਐਸ ਸਕੂਲ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਬ੍ਰੂਹਤ ਬੈਂਗਲੁਰੂ ਮਹਾਨਗਰ ਪਾਲੀਕੇ (BBMP) ਨੇ ਵੀ ਸਾਵਧਾਨੀ ਦੇ ਉਪਾਅ ਸ਼ੁਰੂ ਕਰਨ ਅਤੇ ਬੈਂਗਲੁਰੂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਕੋਵਿਡ ਪ੍ਰੋਟੋਕੋਲ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ।
Corona blast in Bengaluru
ਵਿਦਿਅਕ ਸੰਸਥਾਵਾਂ ਨੂੰ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਦੇ ਦਾਖ਼ਲੇ ਸਮੇਂ ਲਾਜ਼ਮੀ ਥਰਮਲ ਸਕੈਨਿੰਗ ਕਰਵਾਉਣ ਲਈ ਕਿਹਾ ਗਿਆ ਹੈ। ਜੇਕਰ ਕਿਸੇ ਵਿੱਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਅਲੱਗ-ਥਲੱਗ ਕਰਕੇ ਕੋਵਿਡ-19 ਲਈ ਟੈਸਟ ਕੀਤਾ ਜਾਣਾ ਚਾਹੀਦਾ ਹੈ। ਅਧਿਕਾਰੀਆਂ ਨੂੰ ਇਹ ਪੁਸ਼ਟੀ ਕਰਨ ਲਈ ਕਿਹਾ ਗਿਆ ਹੈ ਕਿ ਕੀ ਸਟਾਫ਼ ਮੈਂਬਰਾਂ ਨੂੰ ਟੀਕਾਕਰਨ ਦੀਆਂ ਦੋ ਖੁਰਾਕਾਂ ਅਤੇ ਇੱਕ ਬੂਸਟਰ ਖੁਰਾਕ ਮਿਲੀ ਹੈ।