
Uttarakhand News : ਰਾਹਤ ਟੀਮਾਂ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ
Uttarakhand News : ਉੱਤਰਾਖੰਡ ਦੇ ਰੁਦਰਪ੍ਰਯਾਗ 'ਚ ਸ਼ਨੀਵਾਰ ਨੂੰ ਇਕ ਭਿਆਨਕ ਹਾਦਸਾ ਵਾਪਰਿਆ। ਬਦਰੀਨਾਥ ਹਾਈਵੇਅ 'ਤੇ 26 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਟੈਂਪੂ ਟਰੈਵਲਰ (ਮਿੰਨੀ ਬੱਸ) ਨਦੀ ਵਿੱਚ ਡਿੱਗ ਗਈ। ਇਸ ਹਾਦਸੇ 'ਚ ਸਥਾਨਕ ਲੋਕਾਂ ਅਨੁਸਾਰ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਨਦੀ ’ਚ ਬੱਸ ਡਿੱਗਣ ਦੌਰਾਨ ਕਈ ਲੋਕ ਨਦੀ ਦੇ ਪਾਣੀ ’ਚ ਵਹਿ ਗਏ ਹਨ।
Uttarakhand CM Pushkar Singh Dhami tweets, "...The injured have been shifted to the nearest health centres for medical attention. The District Magistrate has been ordered to investigate the matter..." https://t.co/MToQNACcbG pic.twitter.com/IpQFlADnK5
— ANI (@ANI) June 15, 2024
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਐਕਸੀਅਨ ਪੋਸਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਐੱਸ.ਡੀ.ਆਰ.ਐੱਫ. ਦੇ ਨਾਲ-ਨਾਲ ਪੁਲਿਸ ਟੀਮ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
(For more news apart from Minibus fell into Alaknanda river on Badrinath highway, 8 dead News in Punjabi, stay tuned to Rozana Spokesman)