Manali Accident News : ਮਨਾਲੀ ਵਿਚ ਇਕ ਮਹਿਲਾ ਸੈਲਾਨੀ ਨਾਲ ਵਾਪਰਿਆ ਹਾਦਸਾ
Published : Jun 15, 2025, 3:00 pm IST
Updated : Jun 15, 2025, 3:00 pm IST
SHARE ARTICLE
Accident with a female tourist in Manali Latest News in Punjabi
Accident with a female tourist in Manali Latest News in Punjabi

Manali Accident News : ਜ਼ਿਪ ਲਾਈਨ ਟੁੱਟਣ ਕਾਰਨ 30 ਫ਼ੁੱਟ ਡੂੰਘੀ ਖਾਈ ’ਚ ਡਿੱਗੀ ਤ੍ਰਿਸ਼ਾ

Accident with a female tourist in Manali Latest News in Punjabi : ਮਨਾਲੀ ਘੁੰਮਣ ਆਈ ਇਕ ਲੜਕੀ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਲੜਕੀ ਅਪਣੇ ਪੂਰੇ ਪਰਵਾਰ ਨਾਲ ਇੱਥੇ ਆਈ ਸੀ। ਇਸ ਦੌਰਾਨ ਜ਼ਿਪ ਲਾਈਨ 'ਤੇ ਲਟਕਦੇ ਹੋਏ ਅਚਾਨਕ ਤਾਰ ਟੁੱਟ ਗਈ। ਇਸ ਹਾਦਸੇ ਤੋਂ ਬਾਅਦ ਲੜਕੀ 30 ਫ਼ੁੱਟ ਹੇਠਾਂ ਖਾਈ ਵਿਚ ਡਿੱਗ ਗਈ। ਇਸ ਹਾਦਸੇ ਵਿੱਚ ਲੜਕੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਲੜਕੀ ਨੂੰ ਪਹਿਲਾਂ ਮਨਾਲੀ ਅਤੇ ਫਿਰ ਚੰਡੀਗੜ੍ਹ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਉਸ ਨੂੰ ਨਾਗਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਵੀਡੀਉ ਵੀ ਸਾਹਮਣੇ ਆਈ ਹੈ, ਜਿਸ ਵਿਚ ਲੜਕੀ ਨੂੰ ਜ਼ਿਪ ਲਾਈਨ ਤੋਂ ਹੇਠਾਂ ਡਿੱਗਦੇ ਦੇਖਿਆ ਜਾ ਸਕਦਾ ਹੈ।

ਦਰਅਸਲ, ਇਕ ਸੈਲਾਨੀ ਪਰਵਾਰ ਨਾਲ ਇਕ ਭਿਆਨਕ ਹਾਦਸਾ ਵਾਪਰਿਆ ਜੋ ਨਾਗਪੁਰ ਤੋਂ ਮਨਾਲੀ ਘੁੰਮਣ ਗਿਆ ਸੀ। ਜਾਣਕਾਰੀ ਅਨੁਸਾਰ, ਨਾਗਪੁਰ ਦਾ ਰਹਿਣ ਵਾਲਾ ਪ੍ਰਫੁੱਲ ਬਿਜਵੇ ਅਪਣੀ ਪਤਨੀ ਅਤੇ ਧੀ ਤ੍ਰਿਸ਼ਾ ਨਾਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਮਨਾਲੀ ਗਿਆ ਸੀ। ਪਿਛਲੇ ਹਫ਼ਤੇ ਐਤਵਾਰ, 8 ਜੂਨ ਨੂੰ, ਪ੍ਰਫੁੱਲ ਬਿਜਵੇ ਦੀ ਧੀ ਤ੍ਰਿਸ਼ਾ ਜ਼ਿਪ ਲਾਈਨ ਨਾਲ ਲਟਕ ਕੇ ਇਕ ਪਹਾੜੀ ਤੋਂ ਦੂਜੀ ਪਹਾੜੀ ਵਲ ਜਾ ਰਹੀ ਸੀ। ਇਸ ਦੌਰਾਨ, ਜ਼ਿਪ ਲਾਈਨ ਦੀ ਕੇਬਲ ਅਚਾਨਕ ਟੁੱਟ ਗਈ। ਇਸ ਤੋਂ ਬਾਅਦ ਤ੍ਰਿਸ਼ਾ 30 ਫ਼ੁੱਟ ਡੂੰਘੀ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਤ੍ਰਿਸ਼ਾ ਦੇ ਪੈਰ 'ਤੇ ਗੰਭੀਰ ਸੱਟ ਲੱਗੀ ਹੈ।

ਹਾਦਸੇ ਦਾ ਵੀਡੀਉ ਆਇਆ ਸਾਹਮਣੇ

ਹਾਦਸੇ ਤੋਂ ਬਾਅਦ ਤ੍ਰਿਸ਼ਾ ਨੂੰ ਜਲਦੀ ਨਾਲ ਮਨਾਲੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕੋਈ ਰਾਹਤ ਨਾ ਮਿਲਣ 'ਤੇ ਉਸਨੂੰ ਚੰਡੀਗੜ੍ਹ ਵੀ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ, ਉਸ ਨੂੰ ਹੁਣ ਨਾਗਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਤ੍ਰਿਸ਼ਾ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਤ੍ਰਿਸ਼ਾ ਦੇ ਪਰਵਾਰ ਨੇ ਕਿਹਾ ਕਿ ਜ਼ਿਪ ਲਾਈਨ ਦੌਰਾਨ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਨਹੀਂ ਸਨ। ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਇਸ ਹਾਦਸੇ ਦਾ ਵੀਡੀਉ ਵੀ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement