
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (ਜੇ.ਐਮ.ਆਈ.) ਨੇ ਹਰਿਤ ਊਰਜਾ ਨੂੰ ਬੜਾਵਾ ਦੇਣ ਲਈ ਰਾਸ਼ਟਰੀ ਉਦੇਸ਼ ਵਿਚ ਯੋਗਦਾਨ ਲਈ ਸਰਕਾਰ ਦੇ ਰਾਸ਼ਟਰੀ...
ਨਵੀਂ ਦਿੱਲੀ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (ਜੇ.ਐਮ.ਆਈ.) ਨੇ ਹਰਿਤ ਊਰਜਾ ਨੂੰ ਬੜਾਵਾ ਦੇਣ ਲਈ ਰਾਸ਼ਟਰੀ ਉਦੇਸ਼ ਵਿਚ ਯੋਗਦਾਨ ਲਈ ਸਰਕਾਰ ਦੇ ਰਾਸ਼ਟਰੀ ਸੌਰ ਊਰਜਾ ਸੰਸਥਾਨ (ਐਨ.ਆਈ.ਐਸ.ਈ.) ਨਾਲ ਇਕ ਸਮਝੌਤਾ ਪੱਤਰ ਉਤੇ ਦਸਤਖਤ ਕੀਤੇ। ਇਸ ਸਬੰਧੀ ਜੇ.ਐਮ.ਆਈ ਦੇ ਰਜਿਸਟਰਾਰ ਏ.ਪੀ. ਸਦੀਕੀ ਅਤੇ ਐਨ.ਆਈ.ਐਸ.ਈ ਦੇ ਮਹਾਂਨਿਦੇਸ਼ਕ ਏ.ਕੇ. ਤ੍ਰਿਪਾਠੀ ਨੇ ਹਸਤਾਖਰ ਕੀਤੇ।
ਇਸ ਮੌਕੇ ਜੇ.ਐਮ.ਆਈ. ਦੇ ਵਾਈਸ ਚਾਂਸਲਰ ਪ੍ਰੋ. ਤਲਤ ਅਹਿਮਦ, ਆਰਕੀਟੇਕਚਰ ਵਿਭਾਗ ਦੀ ਡੀਨ ਪ੍ਰੋ. ਹਿਨਾ ਜੀਆ ਅਤੇ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਪ੍ਰੋ. ਜੈਡ.ਏ. ਜਾਫਰੀ ਮੌਜੂਦ ਸਨ। ਇਸ ਸਮਝੌਤੇ ਨਾਲ ਜੇ.ਐਮ.ਆਈ ਦੇ ਵਿਦਿਆਰਥੀ ਐਨ.ਆਈ.ਐਸ.ਈ 'ਚ ਅਧਿਅਨ ਅਤੇ ਪਰੀਖਿਣ ਦੇ ਕੰਮ ਕਰ ਸਕਣਗੇ। ਇਸ ਨਾਲ ਜੇ.ਐਮ.ਆਈ ਦੇ ਵਿਦਿਆਰਥੀਆਂ ਦੀਆਂ ਨੌਕਰੀਆਂ ਦੇ ਮੌਕੇ ਵੀ ਵਧਣਗੇ।
Solar
ਇਸ ਮੌਕੇ ਜੇ.ਐਮ.ਆਈ ਵਾਈਸ ਚਾਂਸਲਰ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਇਕ ਅਹਿਮ ਮੁਕਾਮ ਹੈ, ਕਿਉਂਕਿ ਇਸ ਨਾਲ ਨਾ ਸਿਰਫ ਦੋਹਾਂ ਪੱਖਾਂ ਨੂੰ ਲਾਭ ਮਿਲੇਗਾ ਬਲਕਿ ਦੇਸ਼ ਦੀ ਊਰਜਾ ਜਰੂਰਤਾਂ ਨੂੰ ਪੂਰਾ ਕਰਨ ਦੇ ਯਤਨਾਂ ਵਿਚ ਮਦਦਗਾਰ ਸਾਬਤ ਹੋਵੇਗੀ। ਐਨ.ਆਈ.ਐਸ.ਈ. ਦੇ ਮਹਾਂਨਿਦੇਸ਼ਕ ਤ੍ਰਿਪਾਠੀ ਨੇ ਕਿਹਾ ਕਿ ਜੇ.ਐਮ.ਆਈ. ਦੇ ਵਿਦਿਆਰਥੀਆਂ ਲਈ ਪਰੀਖਣ, ਅਨੁਸੰਧਾਨ ਅਤੇ ਉਪਕਰਣਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਾਉਣ ਵਿਚ ਐਨ.ਆਈ.ਐਸ.ਈ ਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।