
ਕਵੀ ਅਤੇ ਕਾਰਕੁਨ ਵਰਵਰ ਰਾਉ ਨੂੰ ਚੱਕਰ ਆਉਣ ਮਗਰੋਂ ਮੰਗਲਵਾਰ ਨੂੰ ਸਰਕਾਰੀ ਜੇ ਜੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
ਮੁੰਬਈ, 14 ਜੁਲਾਈ : ਐਲਗਾਰ ਪਰਿਸ਼ਦ ਮਾਉਵਾਦੀ ਸਬੰਧਾਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਵੀ ਅਤੇ ਕਾਰਕੁਨ ਵਰਵਰ ਰਾਉ ਨੂੰ ਚੱਕਰ ਆਉਣ ਮਗਰੋਂ ਮੰਗਲਵਾਰ ਨੂੰ ਸਰਕਾਰੀ ਜੇ ਜੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। 80 ਸਾਲਾ ਰਾਉ ਪਿਛਲੇ ਲਗਭਗ ਦੋ ਸਾਲਾਂ ਤੋਂ ਜੇਲ ਵਿਚ ਬੰਦ ਹਨ। ਉਨ੍ਹਾਂ ਨੂੰ ਨਵੀਂ ਮੁੰਬਈ ਦੀ ਤਲੋਜਾ ਜੇਲ ਵਿਚ ਰਖਿਆ ਗਿਆ ਹੈ। ਪਰਵਾਰ ਦਾ ਦਾਅਵਾ ਹੈ ਕਿ ਉਹ ਕੁੱਝ ਸਮੇਂ ਤੋਂ ਢਿੱਲੇ ਹਨ ਅਤੇ ਉਨ੍ਹਾਂ ਜੇਲ ਅਧਿਕਾਰੀਆਂ ਕੋਲੋਂ ਫ਼ੌਜੀ ਇਲਾਜ ਸਹੂਲਤ ਮੁਹਈਆ ਕਰਾਉਣ ਦੀ ਮੰਗ ਕੀਤੀ।
Varavara Rao
ਰਾਉ ਨੇ ਕੱਚੀ ਜ਼ਮਾਨਤ ਮੰਗਦਿਆਂ ਸੋਮਵਾਰ ਨੂੰ ਬੰਬਈ ਹਾਈ ਕੋਰਟ ਵਿਚ ਪਹੁੰਚ ਕੀਤੀ ਸੀ। ਰਾਉ ਅਤੇ ਨੌਂ ਹੋਰ ਕਾਰਕੁਨਾਂ ਨੂੰ ਐਲਗਾਰ ਪਰਿਸ਼ਦ ਮਾਉਵਾਦੀ ਸੰਪਰਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ 31 ਦਸੰਬਰ 2017 ਵਿਚ ਪੁਣੇ ਦੇ ਐਲਗਾਰ ਪਰਿਸ਼ਦ ਸੰਮੇਲਨ ਵਿਚ ਕਥਿਤ ਭੜਕਾਊ ਭਾਸ਼ਨ ਦੇਣ ਨਾਲ ਜੁੜਿਆ ਹੈ। (ਏਜੰਸੀ)