
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਿਰੁਧ ਕੀਤੀ ਸੀ ਟਿਪਣੀ
ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੇ ਦਿੱਗਜ ਨੇਤਾ ਆਜ਼ਮ ਖਾਨ ਨੂੰ 2019 ਦੇ ਨਫਰਤ ਭਰੇ ਭਾਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਰਾਮਪੁਰ ਦੀ ਐਮ.ਪੀ/ਐਮ.ਐਲ.ਏ. ਕੋਰਟ ਨੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਆਜ਼ਮ ਖਾਨ 'ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼ਹਿਜ਼ਾਦ ਨਗਰ ਥਾਣਾ ਖੇਤਰ ਦੇ ਧਮੋਰਾ 'ਚ ਨਫਰਤ ਭਰਿਆ ਭਾਸ਼ਣ ਦੇਣ ਦਾ ਇਲਜ਼ਾਮ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦਾ ਨੌਜਵਾਨ ਅਮਰੀਕਾ 'ਚ ਬਣਿਆ ਨੇਵੀ ਦਾ ਅਫ਼ਸਰ, ਮਾਪਿਆਂ ਦਾ ਚਮਕਾਇਆ ਨਾਮ
ਦੋਸ਼ ਹੈ ਕਿ ਆਜ਼ਮ ਨੇ ਉੱਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਰਾਮਪੁਰ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੜਕਾਊ ਭਾਸ਼ਣ ਦਿਤਾ ਸੀ। ਨਫ਼ਰਤ ਭਰੇ ਭਾਸ਼ਣ ਦੇ ਮਾਮਲੇ 'ਚ ਆਜ਼ਮ ਖਾਨ ਨੂੰ 2 ਸਾਲ ਦੀ ਕੈਦ ਅਤੇ 1000 ਰੁਪਏ ਜੁਰਮਾਨਾ ਲਗਾਇਆ ਗਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਜ਼ਮ ਖਾਨ 'ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲੱਗਿਆ ਸੀ। ਲੋਕ ਸਭਾ ਚੋਣ ਮੁਹਿੰਮ ਦੌਰਾਨ ਆਜ਼ਮ ਖਾਨ 'ਤੇ ਨਫ਼ਰਤ ਭਰੇ ਭਾਸ਼ਣ ਦਾ ਇਹ ਦੂਜਾ ਮਾਮਲਾ ਹੈ। ਪਹਿਲੇ ਕੇਸ ਵਿਚ ਉਸ ਨੂੰ ਰਾਮਪੁਰ ਤੋਂ ਹੀ 2 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ: ਮਣੀਪੁਰ ’ਤੇ ਯੂਰਪੀ ਸੰਘ ਦੀ ਸੰਸਦ 'ਚ ਚਰਚਾ ਹੋਈ ਪਰ ਪ੍ਰਧਾਨ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ: ਰਾਹੁਲ ਗਾਂਧੀ
ਇਸ ਮਾਮਲੇ 'ਚ ਸੰਸਦ ਮੈਂਬਰ ਦੀ ਰਾਮਪੁਰ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਚੱਲ ਰਹੀ ਸੀ। ਜਿਸ ਵਿਚ ਗਵਾਹਾਂ ਅਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਅੱਜ ਅਦਾਲਤ ਵਿਚ ਆਜ਼ਮ ਖਾਨ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਅਦਾਲਤ ਨੇ ਸਜ਼ਾ ਦਾ ਐਲਾਨ ਕਰਦਿਆਂ 2 ਸਾਲ ਦੀ ਕੈਦ ਅਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਖੇਤ 'ਚ ਸਬਜ਼ੀ ਕੱਟ ਰਹੇ ਮਜ਼ਦੂਰ ਨੂੰ ਸੱਪ ਨੇ ਡੰਗਿਆ
ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਰਾਮਪੁਰ ਸ਼ਹਿਰ ਦੇ ਵਿਧਾਇਕ ਆਕਾਸ਼ ਸਕਸੈਨਾ ਅਤੇ ਹਨੀ ਨੇ ਅਦਾਲਤ ਤੋਂ ਬਾਹਰ ਜਾਂਦੇ ਸਮੇਂ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਆਜ਼ਮ ਖਾਨ ਦੀ ਸਜ਼ਾ ਨੂੰ ਸੱਚਾਈ ਦੀ ਜਿੱਤ ਦਸਿਆ ਅਤੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਲੋਕਾਂ ਦੀਆਂ ਜ਼ੁਬਾਨਾਂ ਨੂੰ ਤਾਲਾ ਲਗਾ ਦੇਵੇਗਾ, ਜੋ ਕਿਸੇ ਲਈ ਕੁੱਝ ਵੀ ਬੋਲਣ ਤੋਂ ਝਿਜਕਦੇ ਨਹੀਂ।