
ਜ਼ਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਗਿਆ ਦਾਖਲ
ਅਬੋਹਰ: ਅਬੋਹਰ ਦੇ ਪਿੰਡ ਪੰਜਾਬਾ ਵਿਚ ਖੇਤਾਂ ਵਿਚ ਇਕ ਮਜ਼ਦੂਰ ਨੂੰ ਸੱਪ ਨੇ ਡੰਗ ਲਿਆ। ਮਜ਼ਦੂਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ।
ਇਹ ਵੀ ਪੜ੍ਹੋ: 8 ਸਾਲਾ ਭਾਰਤੀ ਬੱਚੇ ਨੇ ਸਿਰਫ 5 ਦਿਨਾਂ 'ਚ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ਨੂੰ ਕੀਤਾ ਸਰ
ਜ਼ਖਮੀ ਦੀ ਪਛਾਣ 40 ਸਾਲਾ ਗੌਰਾ ਸਿੰਘ ਵਾਸੀ ਡੱਬਵਾਲੀ, ਹਰਿਆਣਾ ਵਜੋਂ ਹੋਈ ਹੈ। ਉਹ ਵਿਨੋਦ ਬਿਸ਼ਰੋਈ ਨਾਲ ਖੇਤ 'ਚ ਕੰਮ ਕਰ ਰਿਹਾ ਸੀ। ਖੇਤ ਵਿਚ ਸਬਜ਼ੀਆਂ ਵੱਢਦੇ ਸਮੇਂ ਉਸ ਨੂੰ ਸੱਪ ਨੇ ਡੰਗ ਲਿਆ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਆਸ-ਪਾਸ ਦੇ ਹੋਰ ਮਜ਼ਦੂਰਾਂ ਨੇ ਇਸ ਦੀ ਸੂਚਨਾ ਖੇਤ ਮਾਲਕ ਨੂੰ ਦਿਤੀ। ਉਨ੍ਹਾਂ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਸ਼ੁਰੂ ਕਰ ਦਿਤਾ ਗਿਆ।
ਇਹ ਵੀ ਪੜ੍ਹੋ: ਜਲੰਧਰ: ਰੈਡੀਮੇਡ ਕੱਪੜਿਆਂ ਦਾ ਜਾਅਲੀ ਕਾਰੋਬਾਰ ਕਰਨ ਵਾਲੀਆਂ 144 ਫਰਮਾਂ ਨੂੰ 3.65 ਕਰੋੜ ਦਾ ਜੁਰਮਾਨਾ