Nirmala Sitharaman News: ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਵਾਲਾ ਬਜਟ ਪੇਸ਼ ਕਰਾਂਗੇ : ਨਿਰਮਲਾ ਸੀਤਾਰਮਨ
Published : Jul 15, 2024, 9:52 am IST
Updated : Jul 15, 2024, 10:06 am IST
SHARE ARTICLE
Nirmala Sitharaman News: We will present a budget that will take the country on the lines of rapid development: Nirmala Sitharaman
Nirmala Sitharaman News: We will present a budget that will take the country on the lines of rapid development: Nirmala Sitharaman

Nirmala Sitharaman News: ਆਉਣ ਵਾਲੇ ਬਜਟ ਲਈ ਚੰਡੀਗੜ੍ਹ ਪਹੁੰਚ ਕੇ ਵਪਾਰੀਆਂ ਤੋਂ ਸੁਝਾਅ ਲਏ

 

Nirmala Sitharaman News: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਚੰਡੀਗੜ੍ਹ ਪਹੁੰਚੀ ਅਤੇ ਚੰਡੀਗੜ੍ਹ ਭਾਜਪਾ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਵਪਾਰੀਆਂ ਨਾਲ ਇਕ ਮੀਟਿੰਗ ਕਰ ਕੇ ਆ ਰਹੇ ਬਜਟ ਬਾਰੇ ਸੁਝਾਅ ਲਏ। ਉੋਨ੍ਹਾਂ ਕਿਹਾ ਕਿ ਸੱਭ ਧਿਰਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਉਪਰ ਤੇਜ਼ੀ ਨਾਲ ਲੈ ਕੇ ਜਾਣ ਵਾਲਾ ਬਜਟ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਵਿਰੋਧੀ ਪਾਰਟੀ ਕਾਂਗਰਸ ਉਪਰ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਲਗਾਤਾਰ ਤੀਜੀ ਵਾਰ ਕਾਂਗਰਸ 100 ਸੀਟਾਂ ਵੀ ਨਹੀਂ ਜਿੱਤ ਸਕੀ ਅਤੇ ਜਸ਼ਨ ਇਸ ਤਰ੍ਹਾਂ ਮਨਾਉਂਦੀ ਹੈ ਜਿਵੇਂ ਪੂਰੀ ਚੋਣ ਹੀ ਜਿੱਤ ਲਈ ਹੋਵੇ। 

ਪੜ੍ਹੋ ਇਹ ਖ਼ਬਰ :  Heavy Rain News: ਦੇਸ਼ ਦੇ 8 ਸੂਬਿਆਂ ਵਿਚ ਪੈ ਰਿਹਾ ਭਾਰੀ ਮੀਂਹ, ਅਗਲੇ ਦੋ ਦਿਨ ਹੋਰ ਵੀ ਮੀਂਹ ਪੈਣ ਦਾ ਅਲਰਟ ਜਾਰੀ

ਉਨ੍ਹਾਂ ਕਿਹਾ ਕਿ 14 ਰਾਜਾਂ ਵਿਚ ਕਾਂਗਰਸ ਨੂੰ ਇਕ ਸੀਟ ਵੀ ਨਹੀਂ ਮਿਲੀ ਅਤੇ 13 ਪਾਰਟੀਆਂ ਦੇ ਇੰਡੀਆ ਗਠਜੋੜ ਨੇ 232 ਸੀਟਾਂ ਜਿੱਤੀਆਂ ਜਦਕਿ ਭਾਜਪਾ ਅਪਣੇ ਬਲਬੂਤੇ 242 ਸੀਟਾਂ ਜਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਆਦਿ ਦੇ ਕਈ ਬਿਆਨਾਂ ਨੂੰ ਗ਼ਲਤ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਲੋਕਾਂ ਵਿਚ ਗ਼ਲਤਫ਼ਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪੜ੍ਹੋ ਇਹ ਖ਼ਬਰ :  ਦਾਲਾਂ ਤੋਂ ਬਾਅਦ ਹੁਣ ਟਮਾਟਰ ਤੇ ਹੋਰ ਸਬਜ਼ੀਆਂ ਵੀ ਗ਼ਰੀਬ ਦੀ ਥਾਲੀ ’ਚੋਂ ਹੋਣ ਲਗੀਆਂ ਗ਼ਾਇਬ

ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀ ਧਿਰ ਦੀ ਗ਼ਲਤ ਬਿਆਨੀ ਤੱਥਾਂ ਸਹਿਤ ਜਵਾਬ ਦਿੰਦੀ ਹੈ। ਸੀਤਾਰਮਨ ਨੇ ਕਿਹਾ ਕਿ ਕਾਂਗਰਸ ਜਾਂ ਉਸ ਦੇ ਸਮਰਥਕ ਦਲ ਬੇਲੋੜੇ ਮੁੱਦੇ ਚੁੱਕ ਕੇ ਸੁਪਰੀਮ ਕੋਰਟ ਜਾਂਦੇ ਹਨ ਪਰ ਬਹੁਤੇ ਫ਼ੈਸਲੇ ਭਾਜਪਾ ਦੇ ਹੱਕ ਵਿਚ ਆ ਰਹੇ ਹਨ। ਆਰ.ਐਸ.ਐਸ. ਬਾਰੇ ਇਤਰਾਜ਼ਯੋਗ ਭਾਸ਼ਾ ਲਈ ਰਾਹੁਲ ਗਾਂਧੀ ਨੂੰ ਅਦਾਲਤ ਵਿਚ ਮਾਫ਼ੀ ਮੰਗਣੀ ਪਈ ਅਤੇ ਹੋਰ ਕਈ ਮੁੱਦਿਆਂ ਵਿਚ ਵੀ ਕਾਂਗਰਸ ਅਦਾਲਤ ਵਿਚ ਮਾਫ਼ੀ ਮੰਗਦੀ ਹੈ ਪਰ ਇਹ ਬੇਸ਼ਰਮ ਪਾਰਟੀ ਹੈ ਜਿਸ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਜਪਾ ਉਪਰ ਲੋਕਤੰਤਰ ਤੇ ਸੰਵਿਧਾਨ ਨੂੰ ਖ਼ਤਮ ਕਰਨ ਦੇ ਦੋਸ਼ ਲਾਉਣ ਵਾਲੀ ਕਾਂਗਰਸ ਨੂੰ ਅਪਣੇ ਵੇਲੇ ਲਾਈ ਐਮਰਜੈਂਸੀ ਨੂੰ ਸਾਦ ਰੱਖਣਾ ਚਾਹੀਦਾ ਹੈ। ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੂੰ ਜੇਲ ਭੇਜ ਦਿਤਾ ਗਿਆ ਸੀ। 

​(For more Punjabi news apart from We will present a budget that will take the country on the lines of rapid development, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement