
ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਅੱਠ ਕਰੋੜ ਔਰਤਾਂ ਲਈ ਬਣੇਗਾ ਇੱਕ ਪਲੇਟਫਾਰਮ
ਨਵੀਂ ਦਿੱਲੀ: ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ 80 ਫੀਸਦੀ ਤੋਂ ਵੱਧ ਕਿਸਾਨਜਿਨ੍ਹਾਂ ਕੋਲ ਦੋ ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਦੇਸ਼ ਵਿੱਚ ਪਹਿਲਾਂ ਬਣੀਆਂ ਨੀਤੀਆਂ ਵਿੱਚ ਇਨ੍ਹਾਂ ਛੋਟੇ ਕਿਸਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ।
PM Modi
ਹੁਣ ਇਨ੍ਹਾਂ ਕਿਸਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲੇ ਲਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡਾ ਇਰਾਦਾ ਹੈ ਕਿ ਛੋਟੇ ਕਿਸਾਨ ਦੇਸ਼ ਦਾ ਮਾਣ ਬਣਨ।
Our mantra is 'Chhota kisan bane desh ki shaan'. It's our dream. In yrs to come, we've to further increase the collective strength of small farmers of the country, we will have to provide them new facilities. 'Kisan rail' runs on more than 70 rail routes of the country today: PM pic.twitter.com/QXekg4cmWZ
— ANI (@ANI) August 15, 2021
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਅੱਠ ਕਰੋੜ ਔਰਤਾਂ ਲਈ ਇੱਕ ਪਲੇਟਫਾਰਮ ਬਣਾਉਣ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੈ -ਇੱਛੁਕ ਸੰਸਥਾਵਾਂ ਨਾਲ ਜੁੜੀਆਂ ਔਰਤਾਂ ਇੱਕ ਤੋਂ ਵੱਧ ਉਤਪਾਦ ਬਣਾਉਂਦੀਆਂ ਹਨ ਪਰ, ਇਹ ਉਤਪਾਦ ਸਿਰਫ ਪਿੰਡਾਂ ਤੱਕ ਹੀ ਸੀਮਤ ਰਹਿੰਦੇ ਹਨ।
PM Modi
ਇਸ ਲਈ, ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਜਿਹੀਆਂ ਔਰਤਾਂ ਲਈ ਇੱਕ ਈ-ਕਾਮਰਸ ਪਲੇਟਫਾਰਮ ਬਣਾਇਆ ਜਾਵੇਗਾ, ਤਾਂ ਜੋ ਉਹ ਦੇਸ਼ ਅਤੇ ਵਿਦੇਸ਼ਾਂ ਵਿੱਚ ਇੱਕ ਵੱਡਾ ਬਾਜ਼ਾਰ ਪ੍ਰਾਪਤ ਕਰ ਸਕਣ।