ਹਿਮਾਚਲ ਪ੍ਰਦੇਸ਼ ’ਚ ਬੇਹੱਦ ਸਾਦਗੀ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ

By : BIKRAM

Published : Aug 15, 2023, 7:05 pm IST
Updated : Aug 15, 2023, 7:05 pm IST
SHARE ARTICLE
Shimla: Himachal Pradesh Chief Minister Sukhvinder Singh Sukhu inspects the Guard of Honour during the celebrations of the 77th Independence Day, at Ridge Ground in Shimla, Tuesday, Aug. 15, 2023. (PTI Photo)
Shimla: Himachal Pradesh Chief Minister Sukhvinder Singh Sukhu inspects the Guard of Honour during the celebrations of the 77th Independence Day, at Ridge Ground in Shimla, Tuesday, Aug. 15, 2023. (PTI Photo)

ਸ਼ਹੀਦਾਂ ਲਈ ਰਕਮ 20 ਲੱਖ ਤੋਂ ਵਧਾ ਕੇ 30 ਲੱਖ ਰੁਪਏ ਕਰਨ ਦਾ ਐਲਾਨ

ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ ਮੰਗਲਵਾਰ ਨੂੰ 77ਵਾਂ ਆਜ਼ਾਦੀ ਦਿਹਾੜਾ ਬੇਹੱਦ ਸਾਦਗੀ ਨਾਲ ਮਨਾਇਆ ਗਿਆ ਅਤੇ ਸਰਕਾਰ ਤੇ ਜ਼ਿਲ੍ਹਾ ਪੱਧਰ ਦੇ ਪ੍ਰੋਗਰਾਮਾਂ ’ਚ ਰਵਾਇਤੀ ਸਭਿਆਚਾਰ ਪ੍ਰੋਗਰਾਮ ਨਹੀਂ ਹੋਏ ਕਿਉਂਕਿ ਸੂਬੇ ’ਚ ਲਗਾਤਾਰ ਮੀਂਹ ਕਾਰਨ ਹੋਈਆਂ ਮੌਤਾਂ ਅਤੇ ਤਬਾਹੀ ’ਤੇ ਸੋਗ ਫੈਲਿਆ ਹੋਇਆ ਹੈ।

ਸੂਬੇ ਦਾ ਸਰਕਾਰੀ ਪ੍ਰੋਗਰਾਮ ਮਨਾਲੀ ਤੋਂ ਸ਼ਿਮਲਾ ਤਬਦੀਲ ਕਰ ਦਿਤਾ ਗਿਆ ਅਤੇ ਇਸ ਦੀ ਪ੍ਰਧਾਨਗੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੀਤੀ। ਸੁੱਖੂ ਨੇ ਤਿਰੰਗਾ ਲਹਿਰਾਇਆ ਅਤੇ ਪਰੇਡ ਦੀ ਜਾਂਚ ਕੀਤੀ। 

ਪਿਛਲੇ ਤਿੰਨ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਪਿਆ ਹੈ, ਜਿਸ ਨਾਲ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਨਾਲ ਕਈ ਸੜਕਾਂ ’ਤੇ ਆਵਾਜਾਈ ਬੰਦ ਹੋ ਗਈ ਅਤੇ ਘਰ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਘਟਨਾਵਾਂ ’ਚ ਘੱਟ ਤੋਂ ਘੱਟ 53 ਵਿਅਕਤੀਆਂ ਦੀ ਮੌਤ ਹੋ ਗਈ ਹੈ। 

ਬਚਾਅ ਕਾਰਜ ’ਚ ਲੱਗੇ ਪੁਲਿਸ ਅਤੇ ਸੂਬਾ ਬਿਪਤਾ ਰੋਕੂ ਫ਼ੋਰਸ ਨੇ ਪਰੇਡ ’ਚ ਹਿੱਸਾ ਨਹੀਂ ਲਿਆ। ਮੁੱਖ ਮੰਤਰੀ ਨੇ ਸ਼ਹੀਦਾਂ ਲਈ ਰਕਮ 20 ਲੱਖ ਤੋਂ ਵਧਾ ਕੇ 30 ਲੱਖ ਰੁਪਏ ਕਰਨ, ਮਨਰੇਗਾ ਮਜ਼ਦੂਰਾਂ ਦੀ ਰੋਜ਼ਾਨਾ ਮਜ਼ਦੂਰੀ 224 ਰੁਪਏ ਤੋਂ ਵਧਾ ਕੇ 240 ਰੁਪਏ ਅਤੇ ਆਦਿਵਾਸੀ ਇਲਾਕਿਆਂ ’ਚ 280 ਰੁਪਏ ਤੋਂ ਵਧਾ ਕੇ 294 ਰੁਪਏ ਕਰਨ ਦਾ ਐਲਾਨ ਕੀਤਾ ਹੈ। 

ਮੁੱਖ ਮੰਤਰੀ ਨੇ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਅਤੇ 6 ਸਾਲ ਤਕ ਦੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ 50 ਕਰੋੜ ਰੁਪਏ ਦੀ ਲਾਗਤ ਵਾਲੀ ਇਕ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਨੇ ਬਾਜ਼ਾਰ ਦਖ਼ਲਅੰਦਾਜ਼ੀ ਯੋਜਨਾ (ਐਮ.ਆਈ.ਐਸ.) ਹੇਠ ਸੇਬ, ਅੰਬ ਅਤੇ ਲੀਚੀ ਦੀਆਂ ਖ਼ਰੀਦ ਕੀਮਤਾਂ ’ਚ 1.50 ਰੁਪਏ ਦਾ ਵਾਧਾ ਕਰਦਿਆਂ ਇਸ ਨੂੰ 10.50 ਰੁਪਏ ਤੋਂ ਵਧਾ ਕੇ 12 ਰੁਪਏ ਕਰਨ ਦਾ ਵੀ ਐਲਾਨ ਕੀਤਾ। 

ਉਨ੍ਹਾਂ ਕਿਹਾ ਕਿ ਇਸ ਮੌਨਸੂਨ ਦੇ ਮੌਸਮ ’ਚ 24 ਜੂਨ ਤੋਂ ਹੁਣ ਤਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਰੀ ਮੀਂਹ, ਹੜ੍ਹ, ਜ਼ਮੀਨ ਖਿਸਕਣ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਤੋਂ ਪੈਦਾ ਚੁਨੌਤੀਆਂ ਦਾ ਹਿੰਮਤ ਨਾਲ ਅਤੇ ਮਜ਼ਬੂਤ ਇਰਾਦੇ ਨਾਲ ਮੁਕਾਬਲਾ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਤੁਰਤ ਰਾਹਤ ਰਕਮ ਜਾਰੀ ਕਰਨ ਦੀ ਅਪੀਲ ਕਰਦਿਆਂ ਕਿਹਾ, ‘‘ਨੁਕਸਾਨ ਗੰਭੀਰ ਹੈ ਅਤੇ ਅਸੀਂ ਕੇਂਦਰ ਸਰਕਾਰ ਤੋਂ ਉਦਾਰ ਮਦਦ ਦੀ ਉਮੀਦ ਕਰ ਰਹੇ ਹਾਂ।’’ 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement