
Panchkula School Bus Accident: ਬੱਸ ਵਿਚ ਸਵਾਰ ਸਨ 10 ਤੋਂ 12 ਬੱਚੇ
School bus overturned in fields in Panchkula: ਹਰਿਆਣਾ ਦੇ ਪੰਚਕੂਲਾ ਵਿੱਚ ਆਜ਼ਾਦੀ ਦਿਵਸ ਵਾਲੇ ਦਿਨ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਬੱਸ ਖੇਤਾਂ ਵਿੱਚ ਪਲਟ ਗਈ। ਜਿਸ ਵਿਚ ਕੁਝ ਬੱਚੇ ਜ਼ਖ਼ਮੀ ਹੋਏ ਹਨ। ਸਕੂਲ ਬੱਸ ਦੇ ਪਲਟਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਚਕੂਲਾ ਦੇ ਬਰਵਾਲਾ ਦੇ ਰਾਮਗੜ੍ਹ ਖੇਤਰ ਵਿੱਚ ਸਥਿਤ ਪਿੰਡ ਖੰਗੇਸਰਾ ਤੋਂ ਪਿੰਡ ਕਨੋਲੀ ਵੱਲ ਜਾ ਰਹੀ ਸਤਲੁਜ ਪਬਲਿਕ ਸਕੂਲ ਦੀ ਬੱਸ (ਸੀਐਚ01ਟੀਏ 3209) ਵੀਰਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿੱਚ ਪੰਜ ਬੱਚੇ ਸਵਾਰ ਸਨ।
ਬੱਸ ਨੂੰ ਡਰਾਈਵਰ ਮਨੀਸ਼ ਕੁਮਾਰ ਵਾਸੀ ਪਿੰਡ ਗੜ੍ਹੀ ਕੋਟਹਾ ਚਲਾ ਰਿਹਾ ਸੀ। ਅਚਾਨਕ ਸਕੂਲੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਖੇਤ ਵਿੱਚ ਪਲਟ ਗਈ। ਹਾਦਸੇ ਵਿੱਚ ਇੱਕ ਬੱਚਾ ਜ਼ਖ਼ਮੀ ਹੋ ਗਿਆ ਹੈ, ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਿਵੇਂ ਹੀ ਬੱਸ ਪਲਟ ਗਈ ਤਾਂ ਉਸ 'ਚ ਸਵਾਰ ਬੱਚਿਆਂ 'ਚ ਰੌਲਾ ਪਾ ਦਿਤਾ। ਆਸਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬੱਚਿਆਂ ਨੂੰ ਬਾਹਰ ਕੱਢਿਆ। ਬੱਸ ਦੇ ਪਲਟਣ ਕਾਰਨ ਇਸ ਦੇ ਦਰਵਾਜ਼ੇ ਵੀ ਬੰਦ ਹੋ ਗਏ ਸਨ ਕਿਉਂਕਿ ਬੱਸ ਦਰਵਾਜ਼ੇ ਵਾਲੇ ਪਾਸੇ ਤੋਂ ਹੀ ਪਲਟ ਗਈ ਸੀ। ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ