
ਹੈਦਰਾਬਾਦ ਦੇ ਸੈਂਟ ਫਰਾਂਸਿਸ ਗਰਲਜ਼ ਕਾਲਜ ਵਿਚ ਵਿਦਿਆਰਥੀਆਂ ਦੇ ਡਰੈੱਸ ਕੋਡ ਨੂੰ ਲੈ ਕੇ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ।
ਹੈਦਰਾਬਾਦ: ਹੈਦਰਾਬਾਦ ਦੇ ਸੈਂਟ ਫਰਾਂਸਿਸ ਗਰਲਜ਼ ਕਾਲਜ ਵਿਚ ਵਿਦਿਆਰਥੀਆਂ ਦੇ ਡਰੈੱਸ ਕੋਡ ਨੂੰ ਲੈ ਕੇ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਪੂਰੀਆਂ ਬਾਹਾਂ ਦੇ ਨਾਲ ਗੋਡੇ ਤੋਂ ਹੇਠਾਂ ਤੱਕ ਕਮੀਜ਼ ਪਹਿਨਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਾਲਜ ਪ੍ਰਸ਼ਾਸਨ ਨੇ ਸ਼ਾਟਸ, ਸਲੀਵਲੈੱਸ ਜਾਂ ਇਸ ਤਰ੍ਹਾਂ ਦੇ ਹੋਰ ਕੱਪੜੇ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।
St Francis College for Women
ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਜੋ ਵਿਦਿਆਰਥਣਾ ਨਿਯਮਾਂ ਦਾ ਪਾਲਣ ਨਹੀਂ ਕਰ ਰਹੀਆਂ ਹਨ, ਉਹਨਾਂ ਨੂੰ ਕਲਾਸ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਾਲਜ ਪ੍ਰਸ਼ਾਸਨ ਨੇ ਨਵਾਂ ਡਰੈਸ ਕੋਡ 1 ਅਗਸਤ ਤੋਂ ਲਾਗੂ ਕਰ ਦਿੱਤਾ ਹੈ। ਵਿਦਿਆਰਥਣਾਂ ਨੇ ਇਸ ਦਾ ਵਿਰੋਧ ਕੀਤਾ। ਨਵੇਂ ਨਿਯਮਾਂ ਨੂੰ ਲੈ ਕੇ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਜਦੋਂ ਅਸੀਂ ਮਹਿਲਾ ਸ਼ਕਤੀਕਰਣ ਬਾਰੇ ਗੱਲ ਕਰ ਰਹੇ ਹਾਂ ਤਾਂ ਇਸ ਤਰ੍ਹਾਂ ਦਾ ਫਰਮਾਨ ਜਾਰੀ ਕਰਨਾ ਮੁਹਿੰਮ ਦੇ ਖਿਲਾਫ਼ ਹੈ।
St Francis College for Women
ਸੈਂਟ ਫਰਾਂਸਿਸ ਕਾਲਜ ਦੀ ਇਕ ਸਾਬਕਾ ਵਿਦਿਆਰਥਣ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਕਾਲਜ ਨੇ ਨਵੇਂ ਡਰੈਸ ਕੋਡ ਦਾ ਐਲਾਨ ਕੀਤਾ ਹੈ। ਵਿਦਿਆਰਥਣ ਨੇ ਕਿਹਾ ਕਿ ਵਿਦਿਆਰਥੀ ਨੁਮਾਇੰਦਿਆਂ ਨੂੰ ਦੱਸਿਆ ਗਿਆ ਸੀ ਕਿ ਲੰਬੀ ਕੁੜਤੀ ਪਾਉਣ ਨਾਲ ਵਿਆਹ ਲਈ ਚੰਗੇ ਰਿਸ਼ਤੇ ਆਉਣਗੇ। ਵਿਦਿਆਰਥਣ ਨੇ ਅੱਗੇ ਲਿਖਿਆ ਕਿ ਕਾਲਜ ਦੇ ਅਧਿਕਾਰੀਆਂ ਨੇ ਵਿਦਿਆਰਥੀ ਨੁਮਾਇੰਦਿਆਂ ਨੂੰ ਕਿਹਾ ਕਿ ਇਸ ਆਦੇਸ਼ ਵਿਰੁੱਧ ਅਵਾਜ਼ ਚੁੱਕਣਾ ਸਹੀ ਨਹੀਂ ਹੈ। ਵਿਦਿਆਰਥਣਾਂ ਦੀ ਕੁੜਤੀ ਦੀ ਲੰਬਾਈ ਨਾਪਣ ਲਈ ਕਾਲਜ ਵਿਚ ਮਹਿਲਾ ਸੁਰੱਖਿਆ ਗਾਰਡ ਦੀ ਵਿਵਸਥਾ ਕੀਤੀ ਗਈ ਹੈ। ਵਿਦਿਆਰਥਾਂ ਨਵੇਂ ਡਰੈਸ ਕੋਡ ਨਿਯਮ ਵਿਰੁੱਧ ਸੋਮਵਾਰ ਨੂੰ ਪ੍ਰਦਰਸ਼ਨ ਕਰਨਗੀਆਂ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।