
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਿਵਾੜੀ ਜ਼ਿਲ੍ਹੇ 'ਚ ਐਕਸ਼ਨ ਮੋਡ ਵਿਚ ਨਜ਼ਰ ਆਏ।
ਨਿਵਾੜੀ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (CM Shivraj Chouhan) ਨਿਵਾੜੀ ਜ਼ਿਲ੍ਹੇ 'ਚ ਐਕਸ਼ਨ ਮੋਡ ਵਿਚ ਨਜ਼ਰ ਆਏ। ਜਨਤਾ ਦੀਆਂ ਸਮੱਸਿਆਵਾਂ ਸੁਣਨ ਲਈ 'ਜਨ ਦਰਸ਼ਨ' ਯਾਤਰਾ 'ਤੇ ਗਏ ਸ਼ਿਵਰਾਜ ਨੂੰ ਜਦੋਂ ਭ੍ਰਿਸ਼ਟਾਚਾਰ (Corruption) ਦੀ ਸ਼ਿਕਾਇਤ ਮਿਲੀ, ਤਾਂ ਉਨ੍ਹਾਂ ਨੇ ਮੌਕੇ 'ਤੇ ਹੀ ਫੈਸਲਾ ਸੁਣਾ ਦਿੱਤਾ ਅਤੇ ਉਨ੍ਹਾਂ ਸਟੇਜ ਤੋਂ ਹੀ ਤਹਿਸੀਲਦਾਰ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ (Suspended Officers) ਕਰਨ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਲਾਈ ਬਾਦਲਾਂ ਦੀ ਕਲਾਸ, ਕਿਹਾ- ‘ਬਾਦਲਾਂ ਨੇ ਰੱਖੀ ਖੇਤੀ ਕਾਨੂੰਨਾਂ ਦੀ ਨੀਂਹ’
Shivraj Singh Chouhan
ਦਰਅਸਲ, ਮੁੱਖ ਮੰਤਰੀ ਸ਼ਿਵਰਾਜ ਮੰਗਲਵਾਰ ਨੂੰ 'ਜਨ ਦਰਸ਼ਨ ਯਾਤਰਾ' ਤਹਿਤ ਟੀਕਾਮਗੜ੍ਹ ਅਤੇ ਨਿਵਾੜੀ ਦੇ ਦੌਰੇ 'ਤੇ ਸਨ। ਜਾਣਕਾਰੀ ਦੇ ਅਨੁਸਾਰ ਸੀਐਮ ਸ਼ਿਵਰਾਜ ਨੇ ਨਿਵਾਰੀ ਪਹੁੰਚਣ ’ਤੇ ਪਹਿਲਾਂ ਰਾਮਰਾਜਾ ਦੇ ਦਰਬਾਰ ਵਿਚ ਪਹੁੰਚੇ ਅਤੇ ਕੋਰੋਨਾ ਮਹਾਂਮਾਰੀ ਤੋਂ ਮੁਕਤੀ, ਲੋਕਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਆਪਣੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਅਤੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ 'ਤੇ ਨਗਰ ਪੰਚਾਇਤ ਜੇਰੋਨ ਦੇ ਸੀਐਮਓ ਰਹੇ ਉਮਾਸ਼ੰਕਰ ਮਿਸ਼ਰਾ ਅਤੇ ਅਭਿਸ਼ੇਕ ਰਾਜਪੂਤ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਅਤੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੀ ਜਾਂਚ EOW ਦੁਆਰਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ
Shivraj Singh Chouhan
ਇਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਨੂੰ ਸ਼ਿਕਾਇਤ ਮਿਲੀ ਸੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਭਾਰੀ ਭ੍ਰਿਸ਼ਟਾਚਾਰ ਹੋ ਰਿਹਾ ਹੈ। ਲੋਕਾਂ ਤੋਂ ਉਨ੍ਹਾਂ ਦੇ ਪੈਸੇ ਲਏ ਗਏ ਹਨ। ਮੈਂ ਤੁਰੰਤ CMO ਅਤੇ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਸੂਬੇ ਵਿਚ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਗਰੀਬਾਂ ਦੇ ਅਧਿਕਾਰਾਂ 'ਤੇ ਡਾਕਾ ਮਾਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਬਖਸ਼ਿਆ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨ ਸੰਸਦ: ਕਈ BJP ਆਗੂ ਚਾਹੁੰਦੇ ਨੇ ਕਿ ਕਿਸਾਨ ਸਾਨੂੰ ਘੇਰਨ ਤੇ ਸਾਡੇ ਨੰਬਰ ਬਣਨ- ਬਲਬੀਰ ਰਾਜੇਵਾਲ