ਪੀਜੀਆਈ ਦੇ ਇਤਿਹਾਸ ਵਿਚ ਪਹਿਲੀ ਵਾਰ 10 ਕਰੋੜ ਰੁਪਏ ਦਾ ‘ਗੁਪਤ ਦਾਨ’
Published : Sep 15, 2022, 9:48 am IST
Updated : Sep 15, 2022, 9:48 am IST
SHARE ARTICLE
PGI
PGI

PGI 'ਚ HOD ਰਹਿ ਚੁੱਕੇ ਡਾਕਟਰ ਦਾ ਸ਼ਲਾਘਾਯੋਗ ਉਪਰਾਲਾ

 

ਚੰਡੀਗੜ੍ਹ: ਪੀਜੀਆਈ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਨੇ 10 ਕਰੋੜ ਰੁਪਏ ਦਾ ਗੁਪਤ ਦਾਨ ਕੀਤਾ ਹੈ। ਇਹ ਦਾਨ ਪੀਜੀਆਈ ਵਿਚ ਐਚਓਡੀ ਰਹਿ ਚੁੱਕੇ ਡਾਕਟਰ ਵੱਲੋਂ ਦਿੱਤਾ ਗਿਆ ਹੈ। ਦਰਅਸਲ ਹਾਲ ਹੀ ਵਿਚ ਇਸ ਡਾਕਟਰ ਦੀ ਭਤੀਜੀ ਦਾ ਕਿਡਨੀ ਟਰਾਂਸਪਲਾਂਟ ਹੋਇਆ, ਇਸ ਦੌਰਾਨ ਉਹਨਾਂ ਨੇ ਮਰੀਜ਼ਾਂ ਦੀ ਤਕਲੀਫ਼ ਨੂੰ ਦੇਖਦਿਆਂ ਇਹ ਉਪਰਾਲਾ ਕਰਨ ਦਾ ਫੈਸਲਾ ਲਿਆ।

ਡਾਕਟਰ ਦੀ 27 ਸਾਲਾ ਭਤੀਜੀ ਦੇ ਗੁਰਦੇ ਫੇਲ੍ਹ ਹੋ ਗਏ ਹਨ, ਇਸ ਦੇ ਚਲਦਿਆਂ ਉਹਨਾਂ ਦਾ ਰੀਨਲ ਟਰਾਂਸਪਲਾਂਟ ਕੀਤਾ ਗਿਆ। ਡਾਕਟਰ ਨੇ ਇਹ ਰਾਸ਼ੀ ਪੀਜੀਆਈ ਦੇ ਰੀਨਲ ਟਰਾਂਸਪਲਾਂਟ ਵਿਭਾਗ ਨੂੰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਪਛਾਣ ਉਜਾਗਰ ਨਹੀਂ ਕਰਨਾ ਚਾਹੁੰਦੇ।   ਪਹਿਲੀ ਵਾਰ ਕਿਸੇ ਨੇ ਪੀਜੀਆਈ ਨੂੰ ਇੰਨੀ ਵੱਡੀ ਰਾਸ਼ੀ ਦਿੱਤੀ ਹੈ। ਇਸ ਤੋਂ ਪਹਿਲਾਂ ਵਿਅਕਤੀਗਤ ਸ਼੍ਰੇਣੀ ਵਿਚ ਐਚਕੇ ਦਾਸ ਜੋੜੇ ਨੇ 2020 ਵਿਚ 50 ਲੱਖ ਰੁਪਏ ਦਾਨ ਕੀਤੇ ਸਨ।

ਦਾਨ ਕੀਤੀ ਰਾਸ਼ੀ ਨਾਲ 450 ਮਰੀਜ਼ਾਂ ਦਾ ਹੋ ਸਕਦਾ ਹੈ ਕਿਡਨੀ ਟਰਾਂਸਪਲਾਂਟ

ਇਕ ਮਰੀਜ਼ ਦੇ ਕਿਡਨੀ ਟਰਾਂਸਪਲਾਂਟ ਲਈ ਲਗਭਗ ਢਾਈ ਲੱਖ ਰੁਪਏ ਦਾ ਖਰਚ ਆਉਂਦਾ ਹੈ। ਦਾਨ ਕੀਤੀ ਗਈ 10 ਕਰੋੜ ਰੁਪਏ ਦੀ ਰਾਸ਼ੀ ਨਾਲ 450 ਮਰੀਜ਼ਾਂ ਦਾ ਕਿਡਨੀ ਟਰਾਂਸਪਲਾਂਟ ਹੋ ਸਕਦਾ ਹੈ। ਪੀਜੀਆਈ ਦੇ ਪੁਅਰ ਫਰੀ ਫੰਡ ਵਿਚ ਗਰੀਬ ਮਰੀਜ਼ਾਂ ਦੇ ਇਲਾਜ ਲਈ ਆਨਲਾਈਨ ਮਦਦ ਵੀ ਕੀਤੀ ਜਾਂਦੀ ਹੈ ਪਰ 60 ਸਾਲ ਦੇ ਪੀਜੀਆਈ ਦੇ ਇਤਿਹਾਸ ਵਿਚ ਇੰਨੀ ਵੱਡੀ ਰਾਸ਼ੀ ਕਦੀ ਨਹੀਂ ਆਈ।

ਪੀਜੀਆਈ ਦੇ ਪੁਅਰ ਫਰੀ ਫੰਡ ਵਿਚ 2017-28 ਤੋਂ ਬਾਅਦ ਸਾਲਾਨਾ ਕਰੀਬ ਸਵਾ 2 ਕਰੋੜ ਰੁਪਏ ਦਾਨ ਆਉਂਦਾ ਹੈ। 2021-22 ਵਿਚ 2.31 ਕਰੋੜ ਰੁਪਏ ਦਾਨ ਆਇਆ। ਇਸ ਦੀ ਮਦਦ ਨਾਲ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement