Prashant Kishore: “ਸੱਤਾ 'ਚ ਆਏ ਤਾਂ ਇਕ ਘੰਟੇ 'ਚ ਬਿਹਾਰ 'ਚ ਸ਼ਰਾਬਬੰਦੀ ਖ਼ਤਮ ਕਰ ਦੇਵਾਂਗੇ”; ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਐਲਾਨ
Published : Sep 15, 2024, 5:49 pm IST
Updated : Sep 15, 2024, 5:49 pm IST
SHARE ARTICLE
"If we come to power, we will end liquor ban in Bihar within an hour"; Big announcement of Prashant Kishore

Prashant Kishore: ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਸ਼ਰਾਬ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਨਿਤੀਸ਼ ਕੁਮਾਰ ਦਾ ਧੋਖਾ ਹੈ

 

Prashant Kishore: ਬਿਹਾਰ ਦੀ ਰਾਜਨੀਤੀ 'ਚ ਹੱਥ ਅਜ਼ਮਾਉਣ ਆਏ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਨਵੀਂ ਸਿਆਸੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਇੱਕ ਘੰਟੇ ਦੇ ਅੰਦਰ ਬਿਹਾਰ ਵਿੱਚ ਸ਼ਰਾਬਬੰਦੀ ਖ਼ਤਮ ਕਰ ਦੇਣਗੇ। ਮੀਡੀਆ ਨਾਲ ਗੱਲ ਕਰਦੇ ਹੋਏ ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਆਪਣੀ ਸਰਕਾਰ ਬਣਾਉਣ ਦੇ ਇਕ ਘੰਟੇ ਦੇ ਅੰਦਰ-ਅੰਦਰ ਪਾਬੰਦੀ ਖਤਮ ਕਰ ਦੇਵੇਗੀ।'

ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਸ਼ਰਾਬ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਨਿਤੀਸ਼ ਕੁਮਾਰ ਦਾ ਧੋਖਾ ਹੈ। ਕਿਸ਼ੋਰ ਨੇ ਮੌਜੂਦਾ ਪਾਬੰਦੀ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਬੇਅਸਰ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨਾਹੀ ਕਾਰਨ ਗੈਰ-ਕਾਨੂੰਨੀ ਘਰੇਲੂ ਸ਼ਰਾਬ ਦੀ ਵੰਡ ਵਧੀ ਹੈ ਅਤੇ ਇਸ ਨੇ ਸੂਬੇ ਨੂੰ 20,000 ਕਰੋੜ ਰੁਪਏ ਦੇ ਸੰਭਾਵੀ ਐਕਸਾਈਜ਼ ਡਿਊਟੀ ਮਾਲੀਏ ਤੋਂ ਵਾਂਝਾ ਕਰ ਦਿੱਤਾ ਹੈ।

ਹਾਲ ਹੀ 'ਚ ਪ੍ਰਸ਼ਾਂਤ ਕਿਸ਼ੋਰ ਨੇ ਮੰਚ ਤੋਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ 'ਚ ਘੱਟੋ-ਘੱਟ 40 ਮੁਸਲਿਮ ਉਮੀਦਵਾਰਾਂ ਨੂੰ ਟਿਕਟ ਦੇਵੇਗੀ।

ਉਨ੍ਹਾਂ ਨੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ 'ਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਤੋਂ ਮੁਨਾਫ਼ਾ ਕਮਾਉਣ ਦਾ ਦੋਸ਼ ਵੀ ਲਾਇਆ। ਕਿਸ਼ੋਰ ਨੇ ਇਹ ਵੀ ਕਿਹਾ ਕਿ ਉਹ 'ਕਾਬਲੀਅਤ ਦੀ ਰਾਜਨੀਤੀ' 'ਚ ਵਿਸ਼ਵਾਸ ਰੱਖਦੇ ਹਨ ਅਤੇ ਮਨਾਹੀ 'ਤੇ ਬੋਲਣ ਤੋਂ ਨਹੀਂ ਝਿਜਕਣਗੇ।

ਪੀਕੇ ਨੇ ਤੇਜਸਵੀ ਦੀ ਤੁਲਨਾ ਅਭਿਸ਼ੇਕ ਨਾਲ ਕਰਦੇ ਹੋਏ ਖੁਦ ਨੂੰ ਸ਼ਾਹਰੁਖ ਦੱਸਿਆ ਅਤੇ ਕਿਹਾ ਕਿ ਇਸੇ ਤਰ੍ਹਾਂ ਤੇਜਸਵੀ ਦੀ ਸਿਰਫ ਇਹੀ ਪਛਾਣ ਹੈ ਕਿ ਉਹ ਲਾਲੂ ਜੀ ਦੇ ਬੇਟੇ ਹਨ। ਤੇਜਸਵੀ ਜੀਡੀਪੀ ਅਤੇ ਜੀਡੀਪੀ ਵਿਕਾਸ ਦਰ ਵਿੱਚ ਅੰਤਰ ਵੀ ਨਹੀਂ ਜਾਣਦੇ ਅਤੇ ਇਹ ਬਿਹਾਰ ਦੀ ਬਦਕਿਸਮਤੀ ਹੈ।

ਪੀਕੇ ਨੇ ਕਿਹਾ ਕਿ ਗਿਆਨ ਅਤੇ ਬੁੱਧ ਦੀ ਧਰਤੀ 'ਤੇ ਅਸੀਂ ਅਨਪੜ੍ਹ ਅਤੇ ਬਦਮਾਸ਼ ਲੋਕਾਂ ਨੂੰ ਆਪਣਾ ਨੇਤਾ ਬਣਾਇਆ ਹੈ ਪਰ ਜਿਸ ਤਰ੍ਹਾਂ ਸ਼ਾਹਰੁਖ ਖਾਨ ਨੇ ਬਾਲੀਵੁੱਡ 'ਚ ਆਪਣਾ ਰਸਤਾ ਅਤੇ ਆਪਣੀ ਪਛਾਣ ਬਣਾਈ ਹੈ, ਉਸੇ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਨੇ ਵੀ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਲਈ, ਸਾਡਾ ਰਸਤਾ ਸਿੱਧਾ ਨਹੀਂ ਹੈ।

ਜਨ ਸੁਰਾਜ ਦੇ ਆਗੂ ਨੇ ਕਿਹਾ ਕਿ ਹੁਣ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਨੂੰ ਭਰੋਸਾ ਉਨ੍ਹਾਂ ਉੱਤੇ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੀ ਬੁੱਧੀ ਅਤੇ ਮਿਹਨਤ ਨਾਲ ਆਪਣੇ ਲਈ ਰਾਹ ਬਣਾਇਆ ਹੈ ਜਾਂ ਜੋ ਆਪਣੇ ਬਾਬੂ ਜੀ (ਪਿਤਾ) ਦੇ ਨਾਮ 'ਤੇ ਅੱਗੇ ਵਧੇ ਹਨ।
 

SHARE ARTICLE

ਏਜੰਸੀ

Advertisement

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Feb 2025 12:11 PM

Baldev Singh Sirsa health Update : ਮਹਾਂ ਪੰਚਾਇਤ ਤੋਂ ਪਹਿਲਾਂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਹੋਈ ਖ਼ਰਾਬ,

12 Feb 2025 12:38 PM
Advertisement