PM Narendra Modi: ਪੀਐਮ ਮੋਦੀ ਨੇ ਰਾਂਚੀ ਤੋਂ 660 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ 
Published : Sep 15, 2024, 3:49 pm IST
Updated : Sep 15, 2024, 3:49 pm IST
SHARE ARTICLE
PM Modi launched projects worth Rs 660 crore from Ranchi
PM Modi launched projects worth Rs 660 crore from Ranchi

PM Narendra Modi: ਮੋਦੀ ਨੇ ਦੇਵਘਰ ਜ਼ਿਲ੍ਹੇ 'ਚ ਮਾਧੁਪੁਰ ਬਾਈਪਾਸ ਲਾਈਨ ਅਤੇ 'ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ' ਦਾ ਨੀਂਹ ਪੱਥਰ ਰੱਖਿਆ

 

PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ, ਝਾਰਖੰਡ ਤੋਂ ਡਿਜੀਟਲ ਮਾਧਿਅਮ ਰਾਹੀਂ 660 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।

ਮੋਦੀ ਨੇ ਦੇਵਘਰ ਜ਼ਿਲ੍ਹੇ 'ਚ ਮਾਧੁਪੁਰ ਬਾਈਪਾਸ ਲਾਈਨ ਅਤੇ 'ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ' ਦਾ ਨੀਂਹ ਪੱਥਰ ਰੱਖਿਆ। ਮੋਦੀ ਨੇ ਕਿਹਾ, "ਇਹ ਡਿਪੂ ਕਈ ਨਵੀਆਂ ਟ੍ਰੇਨਾਂ ਅਤੇ ਸੇਵਾਵਾਂ ਸ਼ੁਰੂ ਕਰਨ ਵਿੱਚ ਮਦਦ ਕਰੇਗਾ।"

ਪ੍ਰਧਾਨ ਮੰਤਰੀ ਮੋਦੀ ਨੇ ਕੁਰਕੁਰਾ-ਕਾਂਨਾਰਨ ਡਬਲਿੰਗ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਜੋ ਕਿ ਬਾਂਦਾਮੁੰਡਾ-ਰਾਂਚੀ ਸਿੰਗਲ ਲਾਈਨ ਸੈਕਸ਼ਨ ਅਤੇ ਰਾਂਚੀ ਮੁਰੀ ਅਤੇ ਚੰਦਰਪੁਰਾ ਸਟੇਸ਼ਨ ਤੋਂ ਗੁਜ਼ਰਦੇ ਰਾਉਰਕੇਲਾ-ਗੋਮੋਹ ਮਾਰਗ ਦਾ ਹਿੱਸਾ ਹੈ।

ਇਹ ਪ੍ਰੋਜੈਕਟ ਨਾਲ ਮਾਲ ਅਤੇ ਯਾਤਰੀਆਂ ਦੇ ਆਉਣ ਦੀ ਗਤੀਸ਼ੀਲਤਾ ਨੂੰ ਵਧਾਏਗਾ। ਇਸ ਤੋਂ ਇਲਾਵਾ ਚਾਰ 'ਰੋਡ ਅੰਡਰ-ਬ੍ਰਿਜ' (ਆਰ.ਯੂ.ਬੀ.) ਵੀ ਦੇਸ਼ ਨੂੰ ਸਮਰਪਿਤ ਕੀਤੇ ਜਾਣਗੇ।

ਮੋਦੀ ਨੇ ਕਿਹਾ, "ਝਾਰਖੰਡ ਵਿੱਚ ਰੇਲਵੇ ਪਟੜੀਆਂ ਵਿਛਾਉਣ, ਉਨ੍ਹਾਂ ਨੂੰ ਦੁੱਗਣਾ ਕਰਨ ਅਤੇ ਰੇਲਵੇ ਸਟੇਸ਼ਨਾਂ 'ਤੇ ਆਧੁਨਿਕ ਸਹੂਲਤਾਂ ਵਿਕਸਿਤ ਕਰਨ ਦਾ ਕੰਮ ਝਾਰਖੰਡ ਵਿੱਚ ਤੇਜ਼ੀ ਨਾਲ ਚੱਲ ਰਿਹਾ ਹੈ।"

ਪ੍ਰਧਾਨ ਮੰਤਰੀ ਮੋਦੀ ਐਤਵਾਰ ਤੋਂ ਝਾਰਖੰਡ, ਗੁਜਰਾਤ ਅਤੇ ਉੜੀਸਾ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਹ 12,460 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।


 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement